ਅੰਮ੍ਰਿਤਸਰ: 8 ਅਗਸਤ ਨੂੰ ਅਜਨਾਲਾ (Ajnala) ਦੇ ਸ਼ਰਮਾ ਫਿਲੰਗ ਸਟੇਸ਼ਨ (Sharma Filling Station) 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ (IED Tiffany bomb blast) ਮਾਮਲੇ ਦੀ ਜਾਂਚ ਲਈ ਐੱਨ.ਐੱਸ.ਜੀ ਦੀ ਇੱਕ ਟੀਮ ਅਜਨਾਲਾ ਪਹੁੰਚੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਹਾਤੀ ਅੰਮ੍ਰਿਤਸਰ ਗੁਲਨੀਤ ਸਿੰਘ ਖੁਰਾਣਾ (SSP Rural Amritsar Gulneet Singh Khurana) ਨੇ ਦੱਸਿਆ ਕਿ ਅਜਨਾਲਾ ਪਹੁੰਚੀ ਐਨ.ਐੱਸ.ਜੀ (NSG) ਟੀਮ ਦੇ ਮੈਂਬਰਾਂ ਵੱਲੋਂ ਸਭ ਤੋਂ ਪਹਿਲਾਂ ਸ਼ਰਮਾ ਫਿਲੰਗ ਸਟੇਸ਼ਨ ਤੇ ਜਾ ਕੇ ਧਮਾਕੇ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਬਾਅਦ ਵਿਚ ਥਾਣਾ ਅਜਨਾਲਾ ‘ਚ ਖੜੇ ਧਮਾਕੇ ਕਾਰਨ ਨੁਕਸਾਨੇ ਤੇਲ ਵਾਲੇ ਟੈਂਕਰ ਦੀ ਵੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਗਈ।
ਘਟਨਾ ਸਥਲ ਦੀ ਫੋਰੇਂਸਿਕ ਜਾਂਚ ਕੀਤੀ ਜਾਏਗੀ
ਉਹਨਾਂ ਦੱਸਿਆ ਕਿ ਟੀਮ ਵੱਲੋਂ ਘਟਨਾ ਸਥਲ ਦੀ ਫੋਰੇਂਸਿਕ ਜਾਂਚ (Forensic examination) ਕੀਤੀ ਜਾਏਗੀ ਕਿ ਧਮਾਕਾ ਕਿਸ ਪ੍ਰਕਾਰ ਦਾ ਸੀ। ਜਿਸਦੀ ਫੋਰਮਲ ਰਿਪੋਰਟ (Formal report) ਵੀ ਤਿਆਰ ਕੀਤੀ ਜਾਵੇਗੀ। ਐਸਐਸਪੀ (SSP) ਦਿਹਾਤੀ ਨੇ ਕਿਹਾ ਕਿ ਪਹਿਲਾਂ ਵੀ ਐਨ. ਐਸ. ਜੀ (NSG) ਵੱਲੋਂ ਅਜਿਹੇ ਮਾਮਲਿਆਂ ਦੀ ਜਾਚ ਕੀਤੀ ਗਈ ਹੈ।
ਜਿਸ ਨਾਲ ਅਜਨਾਲਾ ਵਿਖੇ ਹੋਏ ਧਮਾਕੇ ਸੰਬੰਧੀ ਜਾਂਚ ਕਰਨ ਵਿੱਚ ਅਸਾਨੀ ਹੋਵੇਗੀ। ਦੱਸ ਦਈਏ ਕਿ ਇਹ ਟੀਮ ਬਾਅਦ ਦੁਪਿਹਰ ਅਜਨਾਲਾ ਪਹੁੰਚੀ ਅਤੇ ਕਈ ਘੰਟਿਆਂ ਦੀ ਜਾਂਚ ਤੋਂ ਬਾਅਦ ਟੀਮ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋ ਗਈ।
ਫੜ੍ਹੇ ਗਏ ਦਹਿਸ਼ਤਗਰਦਾਂ ਤੋਂ ਕੀਤੀ ਜਾ ਰਹੀ ਹੈ ਬਾਰੀਕੀ ਨਾਲ ਪੜਤਾਲ
ਇੱਥੇ ਦੱਸ ਦੇਈਏ ਕਿ ਤੇਲ ਟੈਂਕਰ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਚਾਰ ਦਹਿਸ਼ਤਗਰਦਾਂ ਰੂਬਲ ਸਿੰਘ ਵਾਸੀ ਭੱਖਾ ਤਾਰਾ ਸਿੰਘ, ਵਿੱਕੀ ਭੱਟੀ ਵਾਸੀ ਬਲੜ੍ਹਵਾਲ, ਗੁਰਪ੍ਰੀਤ ਸਿੰਘ ਗੋਪੀ ਅਤੇ ਮਲਕੀਤ ਸਿੰਘ ਦੋਵੇਂ ਵਾਸੀ ਉੱਗਰ ਔਲਖ ਕੋਲੋਂ ਵੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਚਾਰਾਂ ਦਹਿਸ਼ਤਗਰਦਾਂ ਦੇ ਫੜੇ ਜਾਣ ਤੋਂ ਬਾਅਦ ਕਈ ਏਜੰਸੀਆਂ ਵੱਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਆਉਂਦੇ ਟਿਫ਼ਨ ਬੰਬ (Tiffany bomb) ਮਾਮਲੇ ਧਮਾਕੇ ਨਾਲ ਸੰਬੰਧਿਤ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਰੂਬਲ ਸਿੰਘ ਕੋਲੋਂ ਮਹਿਲ ਬੁਖ਼ਾਰੀ ਕਤਲ ਮਾਮਲੇ ‘ਚ ਵਰਤੀ ਕਿਰਚ ਬਰਾਮਦ
ਉਧਰ ਇਸ ਮਾਮਲੇ ਦੇ ਮੁੱਖ ਮੁਲਜ਼ਮ ਦੱਸੇ ਜਾ ਰਹੇ ਰੂਬਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਭੱਖਾ ਤਾਰਾ ਸਿੰਘ ਦਾ ਮਹਿਲ ਬੁਖ਼ਾਰੀ ਕਤਲ ਮਾਮਲੇ ਵਿਚ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਉਸਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਐੱਸ.ਐੱਚ.ਓ ਅਜਨਾਲਾ (SHO Ajnala) ਇੰਸਪੈਕਟਰ ਮੋਹਿਤ ਕੁਮਾਰ (Inspector Mohit Kumar) ਨੇ ਅਜੀਤ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੂਬਲ ਸਿੰਘ ਕੋਲੋਂ ਪੁਲਿਸ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਤੋਂ ਬਾਅਦ ਉਸਦੀ ਨਿਸ਼ਾਨਦੇਹੀ ਤੇ ਜਗਦੇਵ ਖ਼ੁਰਦ ਰੋਡ ਤੇ ਸਥਿਤ ਉਸਦੇ ਮੁਰਗੀਖ਼ਾਨੇ ਵਿੱਚੋਂ ਪੱਪੂ ਮਸੀਹ ਵਾਸੀ ਪਿੰਡ ਬੋਹਲੀਆਂ ਦਾ ਕਤਲ ਕਰਨ ਲਈ ਵਰਤੀ ਗਈ ਕਿਰਚ ਵੀ ਬਰਾਮਦ ਕਰ ਲਈ ਗਈ ਹੈ।
ਇਹ ਵੀ ਪੜ੍ਹੋ: High Alert: ਰੂਪਨਗਰ ਵਿੱਚ ਹਾਈ ਅਲਰਟ ਨੂੰ ਲੈ ਕੇ ਚੈਕਿੰਗ ਜਾਰੀ