ਅਜਨਾਲਾ : ਪੰਜਾਬ ਦੇ ਵਿਚ ਕਈ ਲੋਕ ਭਲਾਈ ਕੇਂਦਰ ਖੁਲ੍ਹੇ ਹੋਏ ਹਨ ਜਿਥੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਇਸੇ ਤਹਿਤ ਸੇਵਾ ਨਿਭਾਉਂਦੇ ਹੋਏ NRI ਨੌਜਵਾਨ ਸਨਮ ਕਾਹਲੋਂ ਜੋ ਕਿ ਆਸਟ੍ਰੇਲੀਆ ਵਿਚ ਰਹਿ ਕੇ ਵੀ ਆਪਣੀ ਧਰੋਹਰ ਆਪਣੀ ਜਨਮ ਭੂਮੀ ਨੂੰ ਨਹੀਂ ਭੁੱਲਿਆ ਅਤੇ ਅੱਜ ਆਪਣੇ ਸ਼ਹਿਰ ਦੀ ਨੁਹਾਰ ਬਦਲਣ ਲਈ ਸੇਵਾ ਨਿਭਾਅ ਰਿਹਾ ਹੈ। ਸਨਮ ਵੱਲੋਂ ਸਰਹੱਦੀ ਖੇਤਰ ਅਜਨਾਲਾ ਦੇ ਲੋਕਾਂ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਉਪਰਾਲਾ ਹੈ ਸਿਹਤ ਨਾਲ ਜੁੜਿਆ ਹੋਇਆ। ਦਰਅਸਲ ਸਨਮ ਕਾਹਲੋਂ ਵੱਲੋਂ ਹਲਕਾ ਅਜਨਾਲਾ ਦੇ ਵੱਖ ਵੱਖ ਪਿੰਡਾਂ 'ਚ 8 ਦਿਨ ਲਗਾਤਾਰ ਕੈਂਸਰ ਕੇਅਰ ਚੈੱਕਅੱਪ ਕੈਂਪ ਲਗਾਇਆ ਜਾਵੇਗਾ, ਇਹ ਕੈਂਪ ਸੀਨੀਅਰ ਸੈਕੰਡਰੀ ਸਕੂਲ ਵਿਚ ਲਗਾਏ ਜਾਣਗੇ। ਇਸ ਦੀ ਸ਼ੁਰੂਆਤ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਵਰਲਡ ਕੈਂਸਰ ਕੇਅਰ ਦੇ ਮੁਖੀ ਕੁਲਵੰਤ ਧਾਲੀਵਾਲ ਕਰਨਗੇ। ਇਸ ਦੌਰਾਨ ਮਾਹਿਰ ਡਾਕਟਰਾਂ ਵਲੋਂ ਲੋਕਾਂ ਦਾ ਫ੍ਰੀ ਚੈਕਅੱਪ ਕੀਤਾ ਜਾਵੇਗਾ। ਨਾਲ ਹੀ ਇਲਾਜ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇੰਨਾ ਹੀ ਨਹੀਂ ਅੱਖਾਂ ਦਾ ਚੈਕਅੱਪ ਕਰਨ ਦੇ ਨਾਲ ਨਾਲ ਐਨਕਾਂ ਵੀ ਵੰਡੀਆਂ ਜਾਣਗੀਆਂ। ਲੋੜਵੰਦਾਂ ਨੂੰ ਵਹੀਲ ਚੇਅਰ ਅਤੇ ਵਾਕਰ ਵੀ ਭੇਂਟ ਕੀਤੇ ਜਾਣਗੇ।
ਸਿਹਤ ਦਾ ਖ਼ਿਆਲ ਰੱਖਣਾ ਜਿੰਮੇਵਾਰੀ: ਦਰਅਸਲ ਅਜਨਾਲਾ ਦੇ ਜੰਮਪਲ ਐਨ ਆਰ ਆਈ ਨੌਜਵਾਨ ਸਨਮ ਕਾਹਲੋਂ ਵੱਲੋਂ ਸਰਹੱਦੀ ਖੇਤਰ ਅਜਨਾਲਾ ਦੇ ਲੋਕਾਂ ਲਈ ਵਰਲਡ ਕੈਂਸਰ ਕੇਅਰ ਦੀ ਮਦਦ ਨਾਲ ਸਰਹੱਦੀ ਤਹਿਸੀਲ ਅਜਨਾਲਾ ਦੇ ਵੱਖ ਵੱਖ ਪਿੰਡਾਂ ਅੰਦਰ 8 ਦਿਨਾਂ ਦਾ ਫ੍ਰੀ ਕੈਂਸਰ ਚੈਕਅਪ ਕੈਂਪ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਦੀ ਹਰ ਕੋਈ ਸ਼ਲਾਘਾ ਵੀ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਦੇਸ਼ ਵਿਚ ਰਹਿੰਦੇ ਹੋਏ ਵੀ ਨੌਜਵਾਨ ਆਪਣੇ ਪਿੰਡ ਆਉਂਦਾ ਹੈ ਤਾਂ ਲੋਕਾਂ ਦੀ ਮਦਦ ਲਈ ਹੱਥ ਵਧਾਉਂਦਾ ਹੈ। ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਓਹਨਾ ਦੀ ਸਿਹਤ ਦਾ ਖ਼ਿਆਲ ਰੱਖਣਾ ਜਿੰਮੇਵਾਰੀ ਦਾ ਕੰਮ ਹੈ। ਉਹ ਵੱਧ ਚੜ੍ਹ ਕੇ ਨਿਭਾਉਣਾ ਹਰ ਇਨਸਾਨ ਦਾ ਫਰਜ਼ ਹੈ।
ਇਹ ਵੀ ਪੜ੍ਹੋ : Attack On Vandalise Temple in Australia: ਆਸਟ੍ਰੇਲੀਆ 'ਚ ਮੰਦਰ ਵਿੱਚ ਹੋਈ ਭੰਨਤੋੜ, ਗਰਮਖਿਆਲੀਆਂ ਦਾ ਹੱਥ ਹੋਣ ਦਾ ਖ਼ਦਸ਼ਾ
ਵਧ ਰਹੀਆਂ ਕੈਂਸਰ ਦੀਆਂ ਸਮੱਸਿਆਵਾਂ: ਇਥੇ ਇਹ ਵੀ ਦੱਸਣਯੋਗ ਹੈ ਕਿ ਕੈਂਸਰ ਕੇਅਰ ਕੈਂਪ ਵਿਚ ਮਾਹਿਰ ਡਾਕਟਰਾਂ ਦੀਆਂ ਟੀਮਾਂ ਪਹੁੰਚ ਕੇ ਲੋਕਾਂ ਦਾ ਮੁਫ਼ਤ ਚੈੱਕਅਪ ਕਰਨਗੀਆਂ। ਇਸ ਸਬੰਧੀ ਅਜਨਾਲਾ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਆਸਟਰੇਲੀਆ ਤੋਂ ਉਚੇਚੇ ਤੌਰ 'ਤੇ ਪਹੁੰਚੇ ਹਨ। ਐਨ ਆਰ ਆਈ ਸਨਮ ਕਾਹਲੋਂ ਨੇ ਅੱਗੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਉਂਦੇ ਹੋਏ ਇਲਾਕੇ ਅੰਦਰ ਵਧ ਰਹੀਆਂ ਕੈਂਸਰ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਵਰਲਡ ਕੈਂਸਰ ਕੇਅਰ ਸੰਸਥਾ ਨਾਲ ਮਿਲ ਕੇ ਇਲਾਕੇ ਅੰਦਰ ਕੈਂਸਰ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ।
ਹੋਰ ਵੀ ਸੁੱਖ ਸੁਵਿਧਾਵਾਂ: 5 ਮਾਰਚ ਸਵੇਰੇ 10 ਵਜੇ ਇਨ੍ਹਾਂ ਕੈਂਪਾਂ ਦੀ ਸ਼ੁਰੂਆਤ ਅਜਨਾਲਾ ਵਿਚ ਹੋਵੇਗੀ। ਇਹ ਕੈੰਪ ਲਗਾਤਾਰ 8 ਦਿਨ ਚਲੇਗਾ ਜਿਸ ਵਿੱਚ ਇਸ ਤੋਂ ਅੱਗੇ 6 ਮਾਰਚ ਨੂੰ ਸ਼ਿਵ ਮੰਦਿਰ ਵਾਰਡ ਨੂੰ 4 ਅਜਨਾਲਾ, 7 ਮਾਰਚ ਨੂੰ ਇਤਿਹਾਸਕ ਗੁਰੂਦੁਆਰਾ ਗੁਰੂ ਕਾ ਬਾਗ, 8 ਮਾਰਚ ਨੂੰ ਗੁਰੂਦਵਾਰਾ ਗੁਰੂ ਬਾਬਾ ਗੱਮਚੁੱਕ ਜੀ ਬੱਲੜਵਾਲ, 9 ਮਾਰਚ ਨੂੰ ਪਿੰਡ ਗੱਗੋਮਾਹਲ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ, 10 ਮਾਰਚ ਨੂੰ ਪਿੰਡ ਥੋਬਾ ਦੇ ਗੁਰਦੁਆਰਾ ਚੜ੍ਹਦੀ ਪੱਤੀ 11 ਮਾਰਚ ਨੂੰ ਪਿੰਡ ਬੱਲ ਬਾਵਾ ਦੇ ਮੰਦਿਰ ਚ, 12 ਮਾਰਚ ਨੂੰ ਰਮਦਾਸ ਦੇ ਬਾਬਾ ਬੁੱਢਾ ਸਾਹਿਬ ਜੀ ਸੀਨਿਅਰ ਸਕੈਂਡਰੀ ਸਕੂਲ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸਨਮ ਨੇ ਦੱਸਿਆ ਕਿ ਵਿਦੇਸ਼ ਵਿਚ ਰਹਿੰਦੇ ਹੋਏ ਓਹਨਾ ਨੇ ਬਹੁਤ ਕੁਝ ਦੇਖਿਆ ਹੈ। ਜ਼ਿੰਦਗੀ ਦੇ ਉਤਾਰ ਚੜ੍ਹਾਅ ਤੋਂ ਵਾਕਿਫ ਹਨ। ਇਸ ਲਈ ਉਹ ਚਾਹੁੰਦੇ ਹਨ ਕਿ ਓਹਨਾ ਦਾ ਸ਼ਹਿਰ ਵੀ ਐਡਵਾਂਸ ਹੋਵੇ। ਓਹਨਾ ਦੇ ਸ਼ਹਿਰ ਦੇ ਲੋਕ ਸਿਹਤਮੰਤ ਹੋਣ। ਜਿਸ ਕਰਕੇ ਅੱਜ ਇਹ ਉਪਰਾਲੇ ਕੀਤੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿਚ ਹੋਰ ਵੀ ਸੁੱਖ ਸੁਵਿਧਾਵਾਂ ਲਈ ਉਪਰਾਲੇ ਕੀਤੇ ਜਾਣਗੇ