ETV Bharat / state

Preparations For G20 in Amritsar: ਜੀ 20 ਸੰਮੇਲਨ ਨੂੰ ਲੈ ਕੇ ਤਿਆਰੀਆਂ, ਸ਼ਹਿਰ ਵਿੱਚੋਂ ਹਟਾਏ ਜਾ ਰਹੇ ਨੇ ਨਾਜਾਇਜ਼ ਕਬਜ਼ੇ - G20 News

ਜੀ 20 ਸੰਮੇਲਨ ਨੂੰ ਲੈ ਕੇ ਅੰਮ੍ਰਿਤਸਰ ਦੇ ਡੀਸੀ ਤੇ ਲੋਕਲ ਬਾਡੀ ਮੰਤਰੀ ਡਾਕਟਰ ਨਿੱਜਰ ਵੱਲੋ ਸ਼ਹਿਰ ਵਿੱਚ ਹੋ ਰਹੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੰਤਰੀ ਨਿੱਜਰ ਨੇ ਕਿਹਾ ਕਿ ਜਿਹੜਾ ਮੰਤਰੀ ਜਾਂ ਸੰਤਰੀ ਮਾੜਾ ਕੰਮ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

Preparations For G20 in Amritsar
Preparations For G20 in Amritsar
author img

By

Published : Mar 5, 2023, 11:04 AM IST

ਜੀ 20 ਸੰਮੇਲਨ ਨੂੰ ਲੈ ਕੇ ਤਿਆਰੀਆਂ

ਅੰਮ੍ਰਿਤਸਰ: ਜੀ 20 ਸੰਮੇਲਨ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਨ ਨੂੰ ਲੈ ਕੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਮੁਹਿੰਮ ਚਲਾਈ ਗਈ ਹੈ। ਉਸ ਦੇ ਤਹਿਤ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਕੈਬਨਿਟ ਦੇ ਲੋਕਲ ਬਾਡੀ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਵੱਲੋ ਲਾਰੈਂਸ ਰੋਡ ਦਾ ਦੌਰਾ ਕੀਤਾ ਗਿਆ। ਜਦੋਂ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਨੂੰ ਡੀਸੀ ਤੇ ਮੰਤਰੀ ਦੇ ਦੌਰੇ ਦੀ ਭਣਕ ਲੱਗੀ, ਤਾਂ ਉਹ ਆਪਣੇ ਮਿੰਟਾਂ ਵਿੱਚ ਆਪਣੇ ਕਰਮਚਾਰੀਆਂ ਨਾਲ ਲਾਰੈਂਸ ਰੋਡ ਚੌਂਕ ਵਿੱਚ ਪਹੁੰਚੇ। ਉਨ੍ਹਾਂ ਵੱਲੋਂ ਲਾਰੈਂਸ ਰੋਡ ਚੌਕ ਵਿੱਚ ਅਤੇ ਫੁੱਟਪਾਥਾਂ ਉੱਤੇ ਕੀਤੇ ਨਾਜਾਇਜ਼ ਕਬਜ਼ੇ ਅਤੇ ਸੜਕਾਂ ਉੱਤੇ ਨਾਜਾਇਜ਼ ਖੜ੍ਹੀਆਂ ਰੇਹੜੀਆਂ, ਸਭ ਹਟਾ ਦਿੱਤੀਆਂ ਗਈਆਂ।

ਕੁਝ ਹੀ ਮਿੰਟਾਂ ਵਿੱਚ ਲਾਰੈਂਸ ਰੋਡ ਹੋਇਆ ਸਾਫ਼ : ਮੰਤਰੀ ਤੇ ਡੀਸੀ ਦੇ ਆਉਣ ਦੀ ਖਬਰ ਸੁਣਦੇ ਹੀ, ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਨੇ ਚੌਂਕ ਨੂੰ ਸਾਫ਼ ਸੁਥਰਾ ਬਣਾ ਦਿੱਤਾ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵੱਲੋ ਲਾਰੈਂਸ ਰੋਡ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੇ ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਕੈਬਨਿਟ ਮੰਤਰੀ ਨਿੱਜਰ ਨਾਲ ਇੰਪਰੂਵਮੈਂਟ ਟਰੱਸਟ ਤੇ ਕਾਰਪੋਰਸ਼ਨ ਦੀ ਟੀਮ ਨੂੰ ਲੈਕੇ ਸ਼ਹਿਰ ਦੇ ਸੁੰਦਰੀਕਰਨ ਲੈ ਕੇ ਸਾਫ ਸਫਾਈ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਚਾਹੇ ਟ੍ਰੈਫਿਕ ਦੀ ਸਮੱਸਿਆ ਹੋਵੇ ਜਾਂ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਹੋਵੇ, ਇਸ ਨੂੰ ਦਰੁੱਸਤ ਕੀਤਾ ਜਾਵੇਗਾ। ਉਨ੍ਹਾ ਕਿਹਾ ਸ਼ਹਿਰ ਵਿਚ ਸੁੰਦਰੀਕਰਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਲਾਰੈਂਸ ਰੋਡ ਚੌਂਕ ਵਿੱਚ ਖੋਖਾ ਲੱਗਾ ਹੈ, ਉਸ ਨੂੰ ਜਲਦੀ ਹਟਾ ਦਿੱਤਾ ਜਾਵੇਗਾ। ਉਸ ਦਾ ਕੋਰਟ ਕੇਸ ਚੱਲਦਾ ਸੀ ਜਿਸ ਦੇ ਚੱਲਦੇ ਦੇਰੀ ਹੋਈ ਹੈ। ਉਨ੍ਹਾਂ ਕਿਹਾ ਸ਼ਹਿਰ ਵਿਚ ਕਿਸੇ ਨੂੰ ਨਾਜਾਇਜ਼ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ।

ਸਾਡੀ ਨੀਅਤ ਤੇ ਇਰਾਦਾ ਬਹੁਤ ਨੇਕ : ਇਸ ਮੌਕੇ ਗੱਲਬਾਤ ਕਰਦੇ ਹੋਏ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸਾਡੀ ਨੀਅਤ ਤੇ ਇਰਾਦਾ ਬਹੁਤ ਨੇਕ ਹੈ। ਪੰਜਾਬ ਦੇ ਲੋਕਾਂ ਦੀ ਦੇਖਭਾਲ ਕਰਨਾ ਸਾਡਾ ਪਹਿਲਾ ਕੰਮ ਹੈ। ਇਸ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਤੁਹਾਨੂੰ ਹਰਿਆਲੀ ਵੀ ਦਿਖਾਈ ਦੇਵੇਗੀ। ਅਸੀਂ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਜਾ ਰਹੇ ਹਾਂ। ਵਧੀਆ ਤਰੀਕੇ ਦੇ ਦਰਖ਼ਤ ਅਤੇ ਪੌਦੇ ਲਗਾਏ ਜਾ ਰਹੇ ਹਨ।

ਮੰਤਰੀ ਨਿੱਜਰ ਨੇ ਕਿਹਾ ਕਿ ਜਿਹੜੇ ਸਾਡੇ ਮੇਨ ਚੌਂਕ ਤੇ ਮੇਨ ਬਾਜ਼ਾਰ ਹਨ, ਉਨ੍ਹਾਂ ਵਿੱਚ ਨਜਾਇਜ਼ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜ ਦੇ ਕਰੀਬ ਗੈਂਗਸਟਰ ਫੜੇ ਹਨ। ਇਨ੍ਹਾਂ ਨੂੰ ਖ਼ਤਮ ਕਰਨ ਲਈ ਕੁਝ ਸਮਾਂ ਲੱਗੇਗਾ। ਡਾਕਟਰ ਨਿੱਜਰ ਨੇ ਕਿਹਾ ਕਿ ਸਰਕਾਰ ਕੰਮ ਕਰ ਰਹੀ ਹੈ, ਪਰ ਸਾਨੂੰ ਕੰਮ ਕਰਨ ਲਈ ਕੁਝ ਸਮਾਂ ਦਿਓ। ਉਨ੍ਹਾਂ ਕਿਹਾ ਕਿ ਜਿਹੜਾ ਮੰਤਰੀ-ਸੰਤਰੀ ਮਾੜਾ ਕੰਮ ਕਰੇਗਾ, ਉਹ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੀ 20 ਸੰਮੇਲਨ ਤੋਂ ਬਾਅਦ ਵੀ ਸ਼ਹਿਰ ਵਿਚ ਤੁਹਾਨੂੰ ਸਾਫ਼-ਸਫ਼ਾਈ ਨਜ਼ਰ ਆਵੇਗੀ। ਅਸੀਂ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਨਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ: Hola Mohalla 2023: ਹੋਲੇ ਮੁਹੱਲੇ ਦਾ ਅੱਜ ਤੀਜਾ ਦਿਨ, ਰੁਸ਼ਨਾਈ ਗੁਰੂ ਨਗਰੀ, ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ

etv play button

ETV Bharat Logo

Copyright © 2025 Ushodaya Enterprises Pvt. Ltd., All Rights Reserved.