ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਇਸ ਦੀਵਾਨ ਨੂੰ ਰਾਜਨੀਤੀ ਵਜੋਂ ਵਰਤਨਾ ਚਾਹੁੰਦੇ ਸਨ ਉਨ੍ਹਾਂ ਤੋਂ ਇਹ ਦੀਵਾਨ ਮੁਕਤ ਹੋ ਗਿਆ ਹੈ। ਉਹ 10 ਸਾਲ ਬਾਅਦ ਚੀਫ਼ ਖ਼ਾਲਸਾ ਦੀਵਾਨ 'ਚ ਸ਼ਾਮਲ ਹੋਏ ਹਨ। ਇਸ ਲਈ ਉਹ ਕੁੱਝ ਜ਼ਿਆਦਾ ਤਾਂ ਨਹੀਂ ਕਹਿ ਸਕਦੇ ਪਰ ਇਨ੍ਹਆਂ ਕਿਹਾ ਕਿ ਸਮਾਂ ਆਉਣ 'ਤੇ ਲੋੜੀਂਦੇ ਕੰਮਾਂ ਨੂੰ ਨੇਪੜੇ ਚਾੜਿਆ ਜਾਵੇਗਾ।
ਨਿਰਮਲ ਸਿੰਘ, ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ
ਦੱਸਣਯੋਗ ਹੈ ਕਿ ਚੋਣਾਂ ਵਿੱਚ ਛੇ ਅਹੁਦਿਆਂ ਨੂੰ ਲੈ ਕੇ 12 ਉਮੀਦਵਾਰ ਮੈਦਾਨ ਵਿੱਚ ਸਨ। ਜਿਨ੍ਹਾਂ ਵਿੱਚੋਂ ਇੱਕ ਪ੍ਰਧਾਨ, ਦੋ ਵਾਈਸ ਪ੍ਰਧਾਨ, ਦੋ ਆਨਰੇਰੀ ਪ੍ਰਧਾਨ ਅਤੇ ਇੱਕ ਸਥਾਨਕ ਪ੍ਰਧਾਨ ਦੇ ਅਹੁਦੇ ਲਈ ਵੋਟਾਂ ਪਈਆਂ। ਇਸ ਦੌਰਾਨ ਨਿਰਮਲ ਸਿੰਘ ਪ੍ਰਧਾਨ, ਅਮਰਜੀਤ ਸਿੰਘ, ਵਾਈਸ ਪ੍ਰਧਾਨ, ਇੰਦਰਬੀਰ ਸਿੰਘ ਨਿੱਜਰ ਵਾਈਸ ਪ੍ਰਧਾਨ ,ਸੁਖਦੇਵ ਸਿੰਘ ਮੱਤੇਵਾਲ ਸਥਾਨਕ ਪ੍ਰਧਾਨ , ਸਵਿੰਦਰ ਸਿੰਘ ਕੱਥੂਨੰਗਲ ਸਕੱਤਰ , ਸੁਰਿੰਦਰ ਸਿੰਘ ਰੁਮਾਲਿਆ ਵਾਲਾ ਸਕੱਤਰ ਚੁਣੇ ਗਏ।
ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਸਵੇਰੇ 10 ਵਜੇ ਤੋਂ 4 ਵਜੇ ਤੱਕ ਵੋਟਾਂ ਪਈਆਂ, ਜਿਸ ਦੌਰਾਨ 323 ਵੋਟਾਂ ਪਾਈਆਂ ਗਈਆਂ।