ਅੰਮ੍ਰਿਤਸਰ: ਹਜ਼ੂਰ ਸਾਹਿਬ ਨਾਂਦੇੜ ਤੋਂ ਕਤਲ ਕਰਕੇ ਪੰਜਾਬ ਆਏ ਦੋ ਵਿਅਕਤੀਆਂ ਜੋ ਕਿ ਨਿਹੰਗ ਬਾਣੇ ਵਿੱਚ ਸਨ, ਨੇ ਪੰਜਾਬ ਪੁਲਿਸ ਦੇ ਦੋ ਅਫਸਰਾਂ ਦੇ ਗੁੱਟ ਵੱਢ ਦਿੱਤੇ। ਮੌਕੇ 'ਤੇ ਪੁਲਿਸ ਪਹੁੰਚ ਗਈ ਤੇ ਦੋਵੇਂ ਪੁਲਿਸ ਅਫਸਰਾਂ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਜੋ ਕਿ ਕਤਲ ਕੇਸ ਵਿੱਚ ਪੁਲਿਸ ਨੂੰ ਲੋੜੀਂਦੇ ਹਨ ਤੇ ਨਿਹੰਗ ਬਾਣੇ ਵਿੱਚ ਸਿੰਗਪੁਰਾ ਇਲਾਕੇ ਵਿੱਚ ਲੁਕੇ ਹੋਏ ਹਨ।
ਪੁਲਿਸ ਨੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਪਰ ਦੋਵੇਂ ਕਥਿਤ ਨਿਹੰਗਾਂ ਨੇ ਪੁਲਿਸ 'ਤੇ ਹਮਲਾ ਕਰ ਕੇ ਦੋ ਐਸਐਚਓ ਨਰਿੰਦਰ ਸਿੰਘ ਅਤੇ ਐਸਐਚਓ ਵਲਟੋਹਾ ਦੇ ਬਲਵਿੰਦਰ ਸਿੰਘ ਦੇ ਗੁੱਟ ਵੱਢ ਦਿੱਤੇ। ਜਦੋਂ ਉਨ੍ਹਾਂ ਡੀਐਸਪੀ ਰਾਜਬੀਰ ਸਿੰਘ 'ਤੇ ਹਮਲਾ ਕੀਤਾ ਤਾਂ ਪੁਲਿਸ ਨੂੰ ਕਥਿਤ ਨਿਹੰਗਾਂ ਨੂੰ ਕਾਬੂ ਕਰਨ ਲਈ ਗੋਲੀ ਚਲਾਉਣੀ ਪਈ, ਜਿਸ ਵਿੱਚ ਦੋਵੇਂ ਨਿਹੰਗ ਸਿੰਘ ਮਾਰੇ ਗਏ।
ਇਕ ਉੱਚ ਪੁਲਿਸ ਅਧਿਕਾਰੀ ਜਗਜੀਤ ਵਾਲੀਆ ਮੁਤਾਬਕ 2 ਨਿਹੰਗਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਮਾਮਲੇ ਦੀ ਜਾਂਚ ਖ਼ੁਦ ਐੱਸਐੱਸਪੀ ਕਰ ਰਹੇ ਹਨ।ਜਗਜੀਤ ਵਾਲੀਆ ਦੇ ਅਨੁਸਾਰ ਪੂਰੇ ਮਾਮਲੇ ਦੀ ਜਾਂਚ ਖੁਦ ਐਸਐਸਪੀ ਕਰ ਰਹੇ ਹਨ ਕੁਝ ਵੀ ਨਹੀਂ ਦੱਸ ਸਕਦਾ।