ਅੰਮ੍ਰਿਤਸਰ: 26 ਜਨਵਰੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਬਾਰਡਰ ਅਤੇ ਟਿਕਰੀ ਬਾਰਡਰ ਤੋਂ ਘਰ ਨੂੰ ਵਾਪਸੀ ਕੀਤੀ ਗਈ। ਇਸ ਤੋਂ ਬਾਅਦ ਉੱਥੇ ਦਾ ਮਾਹੌਲ ਇੱਕ ਵਾਰ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਕਿ ਇਹ ਮੋਰਚਾ ਖ਼ਤਮ ਹੋ ਗਿਆ ਹੋਵੇ। ਪਰ ਉਸ ਤੋਂ ਬਾਅਦ ਰਾਕੇਸ਼ ਟਕੈਤ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਤੇ ਉਹ ਅੰਦੋਲਨ ਦੁਬਾਰਾ ਤੋਂ ਮੁੜ ਜੀਵਤ ਹੋਇਆ ਹੋਵੇ।
ਉੱਥੇ ਹੀ ਇੱਕ ਵਾਰ ਫਿਰ ਤੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਨੂੰ ਰਵਾਨਗੀ ਕੀਤੀ ਗਈ। ਜੋ ਪੱਥਰਬਾਜ਼ਾਂ ਵੱਲੋਂ ਕਿਸਾਨਾਂ ਦੇ ਟੈਂਟ ਪਾੜੇ ਗਏ ਸੀ, ਉਸ ਨੂੰ ਵੇਖਦੇ ਹੋਏ 200 ਦੇ ਕਰੀਬ ਤਰਪਾਲਾਂ ਵੀ ਲੈ ਕੇ ਗਏ ਤਾਂ ਜੋ ਕਿ ਉਥੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਬੋਲਦੇ ਕਿਹਾ ਕਿ ਲੱਖਾ ਸਧਾਣਾ, ਦੀਪ ਸਿੱਧੂ ਅਤੇ ਕਿਸਾਨਾਂ ਨੂੰ ਆਪਸੀ ਮੱਤਭੇਦ ਸੋਸ਼ਲ ਮੀਡੀਆ 'ਤੇ ਨਹੀਂ ਜੱਗ ਜ਼ਾਹਿਰ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਉਹ ਦੋਨੋਂ ਆਪਣੇ ਭਰਾ ਹਨ ਅਤੇ ਸਾਨੂੰ ਉਨ੍ਹਾਂ ਨਾਲ ਮਿਲ ਕੇ ਹੀ ਇਹ ਲੜਾਈ ਲੜਨੀ ਚਾਹੀਦੀ ਹੈ।