ਅੰਮ੍ਰਿਤਸਰ: ਜ਼ਿਲ੍ਹੇ ਦਾ ਗੁਰੂ ਨਾਨਕ ਦੇਵ ਹਸਪਤਾਲ ਆਪਣੇ ਢਿੱਲੀ ਕਾਰਗੁਜ਼ਾਰੀ ਕਰਕੇ ਆਏ ਦਿਨ ਹੀ ਚਰਚਾ ਦੇ ਵਿੱਚ ਰਹਿੰਦਾ ਹੈ। ਹਸਪਤਾਲ ਦੇ ਪ੍ਰਸ਼ਾਸਨ ਦੇ ਉੱਪਰ ਵੀ ਆਏ ਦਿਨ ਹੀ ਸਵਾਲ ਖੜੇ ਹੁੰਦੇ ਰਹਿੰਦੇ ਹਨ। ਤਾਜ਼ਾ ਮਾਮਲਾ ਇੱਕ ਵਾਰ ਫਿਰ ਤੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਬੀਬੀ ਨਾਨਕੀ ਵਾਰਡ ਤੋਂ ਸਾਹਮਣੇ ਆਇਆ, ਜਿੱਥੇ ਕਿ ਨਵਜੰਮਿਆ ਬੱਚਾ ਚੋਰੀ ਹੋ ਗਿਆ ਅਤੇ ਬੱਚਾ ਚੋਰੀ ਹੋਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸਾਫ ਤੌਰ ਉੱਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਇੱਕ ਔਰਤ ਬੱਚੇ ਨੂੰ ਚੁੱਕ ਕੇ ਹਸਪਤਾਲ ਦੇ ਬਾਹਰ ਲੈ ਕੇ ਜਾ ਰਹੀ ਹੈ। ਹਸਪਤਾਲ ਦੇ ਗੇਟ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਸਿਕਿਊਰਟੀ ਮੌਜੂਦ ਨਹੀਂ ਹੈ, ਜੋ ਕੋਈ ਇਸ ਨੂੰ ਪੁੱਛ ਸਕੇ।
14 ਸਾਲ ਬਾਅਦ ਹੋਇਆ ਸੀ ਪੁੱਤ: ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 14 ਸਾਲ ਬਾਅਦ ਉਹਨਾਂ ਦੇ ਘਰ ਪੁੱਤ ਹੋਇਆ ਸੀ। ਉਹਨਾਂ ਨੇ ਕਿਹਾ ਕਿ ਜਿਸ ਔਰਤ ਨੇ ਬੱਚਾ ਚੁੱਕਿਆ ਹੈ ਇਹ ਲਗਾਤਾਰ ਹੀ ਉੱਥੇ ਵਾਰਡ ਵਿੱਚ ਘੁੰਮ ਰਹੀ ਸੀ ਅਤੇ ਦੇਰ ਰਾਤ ਮੌਕਾ ਦੇਖ ਕੇ ਇਸਨੇ ਉਹਨਾਂ ਦਾ ਬੱਚੇ ਨੂੰ ਚੁੱਕਿਆ ਅਤੇ ਉੱਥੋਂ ਰਫੂ ਚੱਕਰ ਹੋ ਗਈ। ਪਰਿਵਾਰ ਨੇ ਦੱਸਿਆ ਕਿ ਇਸ ਔਰਤ ਦੇ ਨਾਲ ਇੱਕ ਨੌਜਵਾਨ ਵੀ ਸੀ। ਇਸ ਦੇ ਨਾਲ ਹੀ ਚੋਰੀ ਹੋਏ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਸਵਾਲ ਖੜ੍ਹੇ ਕੀਤੇ ਹਨ।
ਹਸਪਤਾਲ ਵਿੱਚ ਸੁਰੱਖਿਆ ਦੀ ਘਾਟ: ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਪੁੱਛਗਿੱਛ ਨਹੀਂ ਹੈ, ਜਦੋਂ ਕੋਈ ਇਸ ਤਰੀਕੇ ਨਵਜੰਮਿਆ ਬੱਚਾ ਬਾਹਰ ਲੈ ਕੇ ਜਾਂਦਾ ਹੈ ਤਾਂ ਹਸਪਤਾਲ ਦੇ ਵਿੱਚ ਸੁਰੱਖਿਆ ਗਾਰਡ ਹੋਣੇ ਚਾਹੀਦੇ ਹਨ ਤਾਂ ਜੋ ਪੁੱਛਗਿੱਛ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਜਦੋਂ ਬੱਚਾ ਚੋਰੀ ਹੋਇਆ, ਉਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਨੇ ਪ੍ਰਸ਼ਾਸਨ ਤੋਂ ਸੀਸੀਟੀਵੀ ਵੀਡੀਓ ਕੱਢਵਾਉਣ ਦੀ ਮੰਗ ਕੀਤੀ, ਪਰ ਕਿਸੇ ਨੇ ਵੀ 3 ਤੋਂ 4 ਘੰਟੇ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ। ਇਸ ਦੇ ਨਾਲ ਹੀ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਹਸਪਤਾਲ ਦੀ ਅਣਗਹਿਲੀ ਕਰਕੇ ਉਹਨਾਂ ਦਾ ਬੱਚਾ ਅੱਜ ਉਹਨਾਂ ਦੇ ਵਿੱਚ ਨਹੀਂ ਹੈ। ਪੀੜਤ ਨੇ ਪੁਲਿਸ ਕੋਲੋ ਇਨਸਾਫ਼ ਦੀ ਗੁਹਾਰ ਲਗਾਈ ਹੈ।
- Retired SSP threatened: ਸੇਵਾਮੁਕਤ ਐੱਸਐੱਸਪੀ ਤੋਂ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਗਿਰੋਹ ਦੇ ਇੱਕ ਮੈਂਬਰ ਵਿਰੁੱਧ ਮੁਕੱਦਮਾ ਦਰਜ
- Asian Games: ਭਾਰਤੀ ਹਾਕੀ ਟੀਮ ਨੇ ਜਿੱਤਿਆ ਏਸ਼ੀਆ ਕੱਪ, ਖੁਸ਼ੀ 'ਚ ਪਰਿਵਾਰਾਂ ਨੇ ਲੱਡੂ ਵੰਡ ਮਨਾਈ ਖੁਸ਼ੀ
- Cricket World Cup 2023 IND vs PAK: ਭਾਰਤ ਤੇ ਪਾਕਿਸਤਾਨ ਮੈਚ ਲਈ BCCI ਜਾਰੀ ਕਰੇਗਾ 14,000 ਟਿਕਟਾਂ, ਜਾਣੋ ਕਿਸ ਦਿਨ ਵਿਕਣਗੀਆਂ ਇਹ ਟਿਕਟਾਂ
ਪੁਲਿਸ ਨੇ ਮਾਮਲਾ ਕੀਤਾ ਦਰਜ: ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਔਰਤ ਅਤੇ ਇੱਕ ਨੌਜਵਾਨ ਨਜ਼ਰ ਆ ਰਹੇ ਹਨ, ਜੋ ਔਰਤ ਬੱਚਾ ਚੁੱਕ ਕੇ ਜਾ ਰਹੀ ਹੈ, ਉਸ ਦੀ ਫੋਟੋ ਪੂਰੀ ਤਰਹਾਂ ਕਲੀਅਰ ਨਹੀਂ ਆ ਰਹੀ ਅਤੇ ਪੁਲਿਸ ਦਾ ਕਹਿਣਾ ਹੈ ਕਿ ਹੋਰ ਵੀ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਫਿਲਹਾਲ ਜਲਦ ਹੀ ਇਸ ਔਰਤ ਤੇ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।