ਅੰਮ੍ਰਿਤਸਰ: 13 ਮਾਰਚ ਅੰਗਰੇਜੀ ਮਹੀਨੇ ਦੇ ਦਿਨ ਨਾਨਕਸ਼ਾਹੀ ਕਲੰਡਰ (Nanakshahi calendar) ਅਨੁਸਾਰ ਗੁਰੂ ਮਤ ਅਨੁਸਾਰ 1 ਚੇਤਰ (1 day of Chetar) ਦਾ ਦਿਨ ਹੈ। ਗੁਰੂ ਮੱਤ ਅਨੁਸਾਰ ਅੱਜ ਨਵਾਂ ਸਾਲ ਚੜਿਆ ਹੈ। ਜਿਸ ਦੀ ਸਿੱਖ ਸੰਗਤ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਅੰਮ੍ਰਿਤਸਰ (Amritsar) ਪਹੁੰਚੀ ਵੱਡੀ ਗਿਣਤੀ ਵਿੱਚ ਸੰਗਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਰਦਿਆ ਸ਼ਰਧਾਲੂਆਂ ਨੇ ਕਿਹਾ ਕਿ ਸਾਨੂੰ ਗੁਰੂਮਤ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਭਾਸ਼ਾਵਾ ਦਾ ਗਿਆਨ ਜਿੱਥੇ ਜ਼ਰੂਰੀ ਹੈ ਉੱਥੇ ਹੀ ਸਿੱਖਾਂ ਲਈ ਗੁਰੂਮਤ ਦੇ ਅਨੁਸਾਰ ਮਨਾਉਣ ਵਾਲੇ ਤਿਉਹਾਰਾਂ ਦਾ ਵੀ ਗਿਆਨ ਹੋਣ ਚਾਹੀਦਾ ਹੈ। ਤਾਂ ਜੋ ਸਾਡੇ ਬੱਚਿਆ ਨੂੰ ਇਹ ਪੀੜੀ ਦਰ ਪੀੜੀ ਸੌਗਾਤ ਦਿੱਤੀ ਜਾ ਸਕੇ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਪਹੁੰਚੀ ਸੰਗਤ ਜਿੱਥੇ ਅੱਜ ਦੇ ਇਸ ਖ਼ਾਸ ਦਿਨ ਨੂੰ ਲੈਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੀ ਹੈ, ਉੱਥੇ ਹੀ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਬੰਦ ਕਰਵਾਉਣ ਦੇ ਲਈ ਪ੍ਰਮਾਤਮਾ ਨੂੰ ਅਰਦਾਸ ਬੇਨਤੀਆਂ ਕਰ ਰਹੀ ਹੈ।
ਇਹ ਵੀ ਪੜ੍ਹੋ:ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ
ਅੱਜ ਦੇ ਇਸ ਦਿਨ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ (Jathedar of Sri Akal Takht) ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਸਿੱਖ ਸੰਗਤ ਨੂੰ ਵਧਾਈ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਨੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ, ਉੱਥੇ ਹੀ ਸਿੱਖਾਂ ਨੂੰ ਗੁਰੂਮਤ ਦੇ ਅਨੁਸਾਰ ਜੀਵਨ ਬਤੀਤ ਕਰਨ ਦੀ ਵੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ:ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਨਵੇਂ ਵਰ੍ਹੇ ਦੀ ਸ਼ੁਰੂਆਤ ...