ਅੰਮ੍ਰਿਤਸਰ:ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਜਾਰੀ ਹੈ।ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ (Corona virus) ਦੇ ਕੇਸਾਂ ਨੂੰ ਠੱਲ ਪਈ ਹੈ।ਇਸ ਲਈ ਪ੍ਰਸ਼ਾਸਨ ਨੇ ਜ਼ਿਲੇ ਦੀ ਸਥਿਤੀ ਨੂੰ ਵੇਖਦੇ ਹੋਏ ਜ਼ਿਲੇ ਭਰ ਵਿਚ ਨਵੀਆਂ ਗਾਈਡਲਾਈਨਜ਼ (Guidelines) ਜਾਰੀ ਕੀਤੀਆ ਹਨ।ਇਸ ਬਾਰੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਹੈ ਕਿ ਸ਼ਹਿਰ ਵਿਚ ਸਾਰੀਆਂ ਦੁਕਾਨਾਂ ਸਵੇਰੇ 8 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।ਉਨ੍ਹਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਲੌਕਡਾਉਨ ਨਹੀਂ ਲੱਗੇਗਾ ਅਤੇ ਐਤਵਾਰ ਨੂੰ ਲੌਕਡਾਉਨ ਜਾਰੀ ਰਹੇਗਾ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ।
ਉਨ੍ਹਾਂ ਨੇ ਕਿਹਾ ਹੈ ਕਿ ਹੁਣ ਪ੍ਰਾਈਵੇਟ ਕੰਪਨੀਆਂ 50 ਫੀਸਦੀ ਸਟਾਫ ਨਾਲ ਆਪਣਾ ਕੰਮ ਜਾਰੀ ਰੱਖ ਸਕਦੀਆਂ ਹਨ ਅਤੇ ਕਈ ਅਦਾਰਿਆਂ ਵਿਚ ਘੱਟ ਸਟਾਫ ਨਾਲ ਕੰਮ ਨਹੀਂ ਹੋ ਸਕਦਾ ਉਥੇ ਉਹ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਿਆ ਜਾਵੇ।
ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਵਿਅਕਤੀ ਕੋਰੋਨਾ ਦੀ ਵੈਕਸੀਨ ਲਗਾਉਣ ਤਾਂ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਿਆ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਵੈਕਸੀਨ ਵਾਲੇ ਵਿਅਕਤੀ ਉਤੇ ਕੋਰੋਨਾ ਦਾ ਅਸਰ ਨਾ ਮਾਤਰ ਹੀ ਹੁੰਦਾ ਹੈ।ਡੀਸੀ ਨੇ ਬਲੈਕ ਫੰਗਸ ਉਤੇ ਕਿਹਾ ਹੈ ਕਿ ਇਹ ਕੋਈ ਨਵੀਂ ਬਿਮਾਰੀ ਨਹੀਂ ਹੈ।ਲੋਕਾਂ ਨੂੰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਤਾਂ ਕਿ ਬਿਮਾਰੀ ਨਾਲ ਲੜਨ ਦੀ ਸਮਰੱਥਾ ਬਣੀ ਰਹੇ।
ਇਹ ਵੀ ਪੜੋ:Punjab Assembly Elections: ਪੰਜਾਬ ਦੀ ਸਿਆਸਤ 'ਚ ਬਸਪਾ ਦੀ ਸਥਿਤੀ