ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ’ਤੇ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਿਕਰਮ ਮਜੀਠੀਆ ਨੂੰ ਬਚਾਉਂਦਾ ਰਿਹਾ। ਨਸ਼ਿਆ ਅਤੇ ਬੇਅਦਬੀ ਦੇ ਮਾਮਲੇ ਦੇ ਕਾਰਨ ਹੀ ਸੀਐੱਮ ਬਦਲੇ ਗਏ ਹਨ।
ਸਾਢੇ 4 ਸਾਲ ਕੈਪਟਨ ਸੁੱਤੇ ਰਹੇ- ਸਿੱਧੂ
ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਨਹੀਂ ਪਤਾ ਸੀ ਕਿ ਸਿੱਧੂ ਨੇ ਅਸਤੀਫਾ ਕਿਉਂ ਦਿੱਤਾ ਸੀ ਉਨ੍ਹਾਂ ਨੂੰ ਹੁਣ ਪਤਾ ਚਲ ਚੁੱਕਿਆ ਹੋਵੇਗਾ। ਉਹ ਲਗਾਤਾਰ ਮਾਫੀਆ ਦੇ ਖਿਲਾਫ ਲੜਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੋਏ ਕਿਹਾ ਕਿ ਉਹ ਸਾਢੇ 4 ਸਾਲ ਸੁੱਤੇ ਰਹੇ ਸੀ ਅਤੇ ਅੱਜ ਵੀ ਉਹ ਕਿਸੇ ਵੀ ਪਾਰਟੀ ਦੇ ਪ੍ਰੇਮੀ ਨਹੀਂ ਹਨ। ਸਿੱਧੂ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਬੋਲ ਰਹੇ ਹਨ ਕਿ ਉਹ ਰਿਪੋਰਟ ਖੋਲ੍ਹਣਗੇ ਚਾਰ ਸਾਲ ਤੋਂ ਹੋਏ ਸੁੱਤੇ ਹੋਏ ਸੀ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਲਾਲਚ ਦੇਕੇ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਸੀ। ਸਿੱਧੂ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾ ਕੇ ਲੋਕਾਂ ਨੂੰ ਧਮਕਾ ਕੇ ਆਪਣੀ ਪਾਰਟੀ ਚ ਸ਼ਾਮਲ ਕਰ ਰਹੇ ਹਨ।
ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਮਜੀਠੀਆ ਤੋਂ ਮੁਆਫੀ ਮੰਗ ਗਏ ਸੀ ਇਹ ਕੇਜਰੀਵਾਲ ਹੈ ਜੋ ਬਾਦਲਾਂ ਦੀ ਬੱਸਾਂ ਨੂੰ ਦਿੱਲੀ ਤੱਕ ਲੈ ਜਾਂਦਾ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਸਭ ਕੁਝ ਸਮਝ ਆ ਰਿਹਾ ਹੈ।
ਅਸਤੀਫੇ ਦਾ ਪਿਆ ਮੁੱਲ- ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲੇ ’ਤੇ ਕਾਨੂੰਨ ਨੇ ਆਪਣੀ ਕਾਰਵਾਈ ਕਰਨੀ ਹੈ। ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗਾ। ਪਿਛਲੀ ਵਾਰ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਸੀ। ਪਰ ਅੱਜ ਉਨ੍ਹਾਂ ਦਾ ਅਸਤੀਫੇ ਦਾ ਮੁੱਲ ਪਿਆ ਹੈ।
ਕੈਪਟਨ ਨੇ ਚਾਰ ਸਾਲ ਮਜੀਠੀਆ ਨੂੰ ਬਚਾਇਆ- ਸਿੱਧੂ
ਨਵਜੋਤ ਸਿੰਘ ਨੇ ਮਜੀਠੀਆ ਮਾਮਲੇ ’ਤੇ ਕਿਹਾ ਕੈਪਟਨ ਅਮਰਿੰਦਰ ਸਿੰਘ ਪਿਛਲੇ ਚਾਰ ਸਾਲ ਬਿਕਰਮ ਮਜੀਠੀਆ ਨੂੰ ਬਚਾਉਂਦਾ ਰਿਹਾ ਹੈ ਅਤੇ ਹੁਣ ਵੀ ਉਹ ਉਸਦੀ ਪਿੱਠ ਥਾਪੜ ਰਿਹਾ ਹੈ।
ਪੰਜਾਬ ਦਾ ਮਾਹੌਲ ਕੀਤਾ ਜਾ ਰਿਹਾ ਖਰਾਬ- ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਕਿਹਾ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਕਾਰਨਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਗਿਰਵੀ ਅਤੇ ਵੇਚਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਆ ਜਾ ਰਹੇ ਹਨ। ਲੋਕਾਂ ਨੂੰ ਡਰਾ ਧਮਕਾ ਕੇ ਅਤੇ ਝੂਠੇ ਕੇਸ ਬਣਾ ਕੇ ਪਾਰਟੀਆਂ ਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਕੋਸ਼ਿਸ਼ ’ਤੇ ਲੋਕਾਂ ਨੇ ਆਪ ਨਿਆਂ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਸਰਕਾਰਾਂ ਤੇ ਭਰੋਸਾ ਨਹੀਂ ਹੈ।
ਇਹ ਵੀ ਪੜੋ: Assembly Elections 2022: ਕਾਦੀਆਂ ਸੀਟ ਨੂੰ ਲੈ ਕੇ ਬਾਜਵਾ ਭਰਾਵਾਂ ’ਚ ਫਸੇ ਸਿੰਗ !