ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਪ੍ਰਧਾਨ ਨਵਜੌਤ ਸਿੰਘ ਸਿੱਧੂ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਕਾਂਗਰਸੀ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ 10 ਮਹੀਨੇ ਬਾਅਦ ਜੇਲ੍ਹ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਪੁੱਜੇ ਹਨ। ਅੰਮ੍ਰਿਤਸਰ ਗੁਰੂ ਨਗਰੀ ਪੁੱਜੇ ਨਵਜੋਤ ਸਿੰਘ ਸਿੱਦੂ ਦਾ ਕਾਂਗਰਸੀ ਵਰਕਰਾਂ ਵੱਲੋਂ ਗਰਮ ਜੋਸ਼ੀ ਵਿਚ ਸਵਾਗਤ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਪੁੱਜੇ। ਕਾਂਗਰਸੀ ਵਰਕਰਾਂ ਵੱਲੋਂ ਢੋਲਕੀਆਂ ਤੇ ਭੰਗੜੇ ਪਾ ਕੇ ਲੱਡੂ ਵੰਡੇ ਗਏ।
ਸਿੱਧੂ ਨੇ ਕਿਹਾ ਮੈਂ ਪੰਜਾਬ ਦਾ ਰਖਵਾਲਾ: ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਮੇਰੀ ਕਰਮ ਭੂਮੀ ਹੈ। ਪੰਜਾਬ ਮੇਰੇ ਲਈ ਉਹ ਜਗ੍ਹਾ ਹੈ ਜਿਸਦਾ ਉਥਾਨ ਮੇਰੀ ਜਿੰਦਗੀ ਦਾ ਮਕਸਦ ਹੈ। ਜਿੱਥੇ ਇਸ ਪਵਿੱਤਰ ਭੂਮੀ ਤੇ ਦਰਬਾਰ ਸਾਹਿਬ ਹੈ। ਜਿੱਥੇ ਮਾਤਾ ਪਾਰਵਤੀ ਜੀ ਦਾ ਦੁਰਗਿਆਣਾ ਮੰਦਰ ਹੈ। ਜਿਥੇ ਲਵ ਕੁਸ਼ ਨੇ ਜਨਮ ਲਿਆ। ਸੀਤਾ ਮਾਤਾ ਦੀ ਕਰਮ ਭੂਮੀ ਰਾਮ ਤੀਰਥ ਹੈ। ਉਨ੍ਹਾਂ ਕਿਹਾ ਕਿ ਮੇਰੇ ਵਰਗੇ ਰਖਵਾਲਿਆ ਦੇ ਹੁੰਦੇ ਕੋਈ ਪੰਜਾਬ ਦਾ ਵਾਲ ਵਿੰਗਾ ਨਹੀਂ ਕਰ ਸਕਦਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ।
ਜੋਸ਼ ਵਿੱਚ ਦਿਖੇ ਸਿੱਧੂ: ਸਿੱਧੂ ਨੇ ਕਿਹਾ ਬਗੈਰ ਜੋਸ਼ ਅਤੇ ਬਗੈਰ ਉਤਸਾਹ ਦੇ ਕਿਸੇ ਕਾਗਜ਼ ਦੀ ਪੂਰਤੀ ਨਹੀਂ ਹੋ ਸਕਦੀ। ਬੰਦਾ ਠੰਡੇ ਲਾਵੇ ਵਾਂਗ ਹੈ ਉਨ੍ਹਾਂ ਕਿਹਾ ਪੰਜਾਬ ਦੇ ਹਲਾਤਾਂ ਦਾ ਪਹਰੇਦਾਰ ਬਣਨਾ ਹੈ ਪੰਜਾਬ ਸਰਕਾਰ ਦੇ ਹਲਾਤਾਂ ਨੂੰ ਮੈਂ ਇੰਝ ਦੇਖਦਾ ਹਾਂ ਕਿ ਪੰਜਾਬ ਸਰਕਾਰ ਮਾਫੀਆ ਰਾਜ ਦੀ ਸਰਗਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਧੰਦਾ ਕਰਨ ਤੋਂ ਸਵਾਏ ਕੁਝ ਨਹੀਂ ਕਰ ਰਹੀ।
ਦੱਸ ਦਈਏ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਰਿਹਾਈ ਤੋਂ ਬਾਅਦ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਸਿੱਧੂ ਨੇ ਇਸ ਮੁਲਾਕਾਤ ਦੀਆਂ ਫੋਟੋਆਂ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀਆਂ ਸਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਸ ਮੁਲਾਕਾਤ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੀ ਜ਼ਿਕਰ ਕੀਤਾ ਸੀ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਵੀ ਮਿਲੇ ਸਨ ਉਨ੍ਹਾਂ ਮਰਹੂਮ ਗਾਇਕ ਦੀ ਮੌਤ ਦਾ ਦੁੱਖ ਸਾਂਝਾ ਕੀਤਾ। ਅੱਜ ਅੰਮ੍ਰਿਤਸਰ ਪੁੱਜਣ ਤੋਂ ਪਹਿਲਾਂ ਉਹ ਐਮਐਲਏ ਸੰਤੋਖ ਸਿੰਘ ਦੇ ਘਰ ਅਫਸੋਸ ਕਰਨ ਦੇ ਲਏ ਪਹੁੰਚੇ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਦੀ ਹੌਂਸਲਾ ਅਫਜਾਈ ਕੀਤੀ।
ਇਹ ਵੀ ਪੜ੍ਹੋ:- ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ, ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ