ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਆਗੂਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਨਵਜੋਤ ਸਿੰਘ ਸਿੱਧੂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਤੀਜੇ ਰਣਧੀਰ ਸਿੰਘ ਕੋਹਲੇ ਦੇ ਘਰ ਪਹੁੰਚੇ। ਇਨ੍ਹਾਂ ਦੇ ਘਰ ਚ ਰਣਧੀਰ ਦੇ ਘਰ ਮੀਟਿੰਗ ਰੱਖੀ ਗਈ ਸੀ। ਇਸ ਦੌਰਾਨ ਧਰਮਵੀਰ ਗਾਂਧੀ ਅਤੇ ਮਨਜੀਤ ਸਿੰਘ ਖਹਿਰਾ ਵੀ ਮੌਜੂਦ ਸੀ।
ਇਸ ਦੌਰਾਨ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਦੇ ਉਹ ਚਸ਼ਮਦੀਦ ਗਵਾਹ ਹਨ ਜਿਹੜਾ ਪੰਜਾਬ ਹਿੰਦੁਸਤਾਨ ਵਿੱਚ ਇੱਕ ਨੰਬਰ ’ਤੇ ਆਉਂਦਾ ਸੀ ਅੱਜ ਸਭ ਤੋਂ ਪਿੱਛੇ ਰਹਿ ਗਿਆ ਹੈ। ਪੰਜਾਬ ਨੂੰ ਕੁਝ ਲੋਕਾਂ ਨੇ ਪਿੱਛੇ ਧਕੇਲ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਅੱਜ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਸਿੱਧੂ ਵਰਗਾ ਇਨਸਾਨੀ ਨਹੀਂ ਵੇਖਿਆ। ਉਨ੍ਹਾਂ ਦੀ ਸੋਚ ਬੜੀ ਦੂਰ ਦੱਸੀ ਹੈ। ਪੰਜਾਬ ਨੂੰ ਕੁਝ ਸਿਆਸਤਦਾਨਾਂ ਨੂੰ ਨਸ਼ੇ ਵਿੱਚ ਧਕੇਲ ਦਿੱਤਾ ਹੈ ਤੇ ਰੇਤ ਮਾਫੀਆ ਤੇ ਲੁਟੇਰਿਆਂ ਨੇ ਪੰਜਾਬ ਤੇ ਕਬਜ਼ਾ ਕੀਤਾ ਹੋਇਆ ਹੈ।
ਡਾ. ਗਾਂਧੀ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਵਿੱਚ ਨਹੀਂ ਹਾਂ ਤੇ ਨਾ ਹੀ ਮੈਨੂੰ ਕਾਂਗਰਸ ਪਾਰਟੀ ਨਾਲ ਕੋਈ ਲੈਣਾ ਦੇਣਾ ਹੈ ਮੈਂ ਸਿੱਧੂ ਦੀ ਸੋਚ ਦਾ ਕਾਇਲ ਹਾਂ ਜਿਸ ਕਰਕੇ ਮੈਂ ਸਿੱਧੂ ਦੇ ਹਲਕੇ ਵਿੱਚ ਆਇਆ ਹਾਂ ਜੇਕਰ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਤਰੱਕੀ ਵਿੱਚ ਲਿਆਉਣਾ ਮੈਂ ਉਤੇ ਸਿੱਧੂ ਨੂੰ ਅੱਗੇ ਲਿਆਉਣਾ ਪਵੇਗਾ।
ਦੂਜੇ ਪਾਸੇ ਮਨਜੀਤ ਸਿੰਘ ਖਹਿਰਾ ਜੋ ਕਿ ਅਕਾਲੀ ਦਲ ਦੇ ਵੱਡੇ ਆਗੂ ਰਹੇ ਹਨ ਜੋ ਕਿ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਹਨ ਉਨ੍ਹਾਂ ਕਿਹਾ ਕਿ ਉਹ ਸਿੱਧੂ ਦੇ ਹਲਕੇ ਵਿੱਚ ਨੇਕੀ ਤੇ ਬਦੀ ਦੀ ਲੜਾਈ ਲਈ ਆਏ ਹਨ। ਉਹ 25 ਸਾਲ ਬਾਅਦ ਰਾਜਨੀਤੀ ਵਿੱਚ ਇਸ ਕਰਕੇ ਆਏ ਹਨ ਕਿ ਇਸ ਹਲਕੇ ਵਿੱਚ ਇਹ ਫ਼ੈਸਲਾ ਹੋਣਾ ਕਿ ਲੋਕ ਨੇਕੀ ਚਾਹੁੰਦੇ ਹਨ ਜਾਂ ਨਸ਼ੇ ਵਿੱਚ ਬਰਬਾਦ ਕਰਨ ਵਾਲੇ ਲੋਕਾਂ ਨੂੰ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਸੂਬੇ ਨੇ ਤੀਹ ਸਾਲ ਅੱਗੇ ਬਹਾਲੀ ਤੇ ਖੁਸ਼ਹਾਲੀ ਲਈ ਲੱਗੇ ਹੋਏ ਹਨ। ਦੋ ਸਾਲ ਤੱਕ ਸਭ ਕੁਝ ਠੀਕ ਹੋ ਜਾਵੇਗਾ। ਲੋਕਾਂ ਦੇ ਵੋਟ ਨਾਲ ਹੀ ਸਭ ਠੀਕ ਹੋ ਸਕਦਾ ਹੈ। ਸਿੱਧੂ ਨੇ ਅੱਗੇ ਕਿਹਾ ਕਿ ਸਰਬੱਤ ਦਾ ਭਲਾ ਮੰਗਿਆ ਹੈ। ਸਿੱਧੂ ਮੁੱਦਿਆਂ ਤੋਂ ਨਹੀਂ ਭਟਕਿਆ। ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਉੱਤੇ ਕੋਈ ਉਂਗਲ ਨਹੀਂ ਚੁੱਕ ਸਕਿਆ। ਉਨ੍ਹਾਂ ਨੇ ਇਹ ਕਿਹਾ ਕਿ ਕੇਂਦਰ ਵਪਾਰ ਵੱਡੇ ਘਰਾਣਿਆਂ ਦੇ ਹੱਥ ਵਿੱਚ ਦੇ ਰਿਹਾ ਹੈ। ਇਹ ਸਰਹੱਦ ਪਾਰ ਵਪਾਰ ਨਹੀਂ ਸਿੱਧੇ ਤੌਰ ਤੇ ਹੋਣ ਦੇਣਾ ਚਾਹੁੰਦੇ ਸਿੱਧੂ ਨੇ ਰਾਜਨੀਤੀ ਚੁਣੀ ਕ੍ਰਿਕਟ ਛੱਡੀ ਟੀਵੀ ਸ਼ੋਅ ਛੱਡੇ ਸਿਰਫ਼ ਪੰਜਾਬ ਦੀ ਭਲਾਈ ਲਈ ਨੇਕੀ ਤੇ ਬਦੀ ਦੀ ਲੜਾਈ ਲਈ।
ਇਹ ਵੀ ਪੜੋ: ਪੰਜਾਬ 'ਚ ਦਾਰੂ ਦੇ ਠੇਕੇ 3 ਦਿਨਾਂ ਲਈ ਰਹਿਣਗੇ ਬੰਦ ! ਜਾਣੋ ਪੂਰੀ ਜਾਣਕਾਰੀ