ਅੰਮ੍ਰਿਤਸਰ: ਨਵਜੋਤ ਸਿੱਧੂ (Navjot Singh Sidhu) ਆਪਣਾ ਚੋਣ ਪ੍ਰਚਾਰ ਕਰਦੇ ਹੋਏ ਭੰਡਾਰੀ ਪੁਲ 'ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਵੇਰਵਾ ਦਿੱਤਾ। ਇਸ ਦੇ ਨਾਲ ਹੀ ਸਿੱਧੂ ਨੇ ਅੱਗੇ ਦੇ ਕੰਮਾਂ ਦਾ ਵੀ ਵੇਰਵਾ ਦਿੱਤਾ।
ਨਵਜੋਤ ਸਿੱਧੂ (Navjot Singh Sidhu) ਨੇ ਕਿਹਾ ਕਿ ਹਰ ਇਨਸਾਨ ਦੇ ਮਨ 'ਚ 'ਬਦਲਾਅ' ਸ਼ਬਦ ਹੈ। ਜੇਕਰ ਪੰਜਾਬ ਦਾ ਮਾਫੀਆ ਮਰ ਗਿਆ ਤਾਂ ਪੰਜਾਬ ਤਰੱਕੀ ਦੀ ਰਾਹ 'ਤੇ ਚਲੇ ਜਾਵੇਗਾ। ਮਾਫੀਆ ਨੂੰ ਹਰਾਉਣ ਲਈ ਸਿੱਧੂ ਆ ਗਿਆ ਹੈ ਪਰ ਲੋਕ ਸਮਝਦੇ ਹਨ।
ਅੱਜ ਤੋਂ 10 ਸਾਲ ਪਹਿਲਾਂ ਮਰਨ ਵਰਤ ਰੱਖਿਆ ਸੀ ਅਤੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਰਾਤ ਨੂੰ ਕਿਹਾ ਸੀ ਕਿ ਸਾਰੇ ਪੰਜ ਪੁਲ ਬਣ ਜਾਣਗੇ ਪਰ ਇੱਕ ਮਹੀਨੇ ਬਾਅਦ ਬਾਦਲ(Parkash Singh Badal) ਪਿੱਛੇ ਹਟ ਗਏ।
ਉਹ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੰਮ੍ਰਿਤਸਰ ਪੂਰਬੀ 'ਚ ਕੰਮ ਕੀਤਾ ਹੈ ਅਤੇ ਆਉਣ ਵਾਲੇ ਪੰਜ ਸਾਲ ਵੀ ਇਸ ਵਾਰ ਮਾਫੀਆ ਨੂੰ ਹਰਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਔਰਤਾਂ ਨੂੰ ਮਿਲੇਗਾ ਬਣਦਾ ਸਨਮਾਨ 170 ਸਰਕਾਰੀ ਸਹੂਲਤਾਂ ਮੁਫ਼ਤ ਦਿੱਤੀਆਂ ਜਾਣਗੀਆਂ। ਹਰ ਸਾਲ ਇੱਕ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਨਵਜੋਤ ਸਿੱਧੂ (Navjot Singh Sidhu) ਨੇ ਕਿਹਾ ਕਿ ਭੰਡਾਰੀ ਪੁਲ ਦਾ ਜਾਇਜ਼ਾ ਲੈਣ ਆਏ ਹਨ।
ਇਹ ਵੀ ਪੜ੍ਹੋ: ਪੀਐਮ ਨਿਵਾਸ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਸਿੱਖ ਆਗੂਆਂ ਨਾਲ ਮੁਲਾਕਾਤ