ਅੰਮ੍ਰਿਤਸਰ: ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਰਾਮ ਬਾਗ ਇਲਾਕੇ ਵਿੱਚ ਪਹੁੰਚੇ। ਇਸ ਦੌਰਾਨ ਉਹ ਪਾਰਟੀ ਵਰਕਰਾਂ ਦਾ ਹਾਲ-ਚਾਲ ਪੁੱਛਣ ਲਈ ਰਾਮ ਬਾਗ ਇਲਾਕੇ ਵਿੱਚ ਗਏ।
ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪਾਰਟੀ ਦੇ ਵਰਕਰਾਂ ਦੇ ਨਾਲ ਖੜੇ ਹਨ ਅਤੇ ਨੀਟਾ ਵੋਹਰਾ, ਜਿਸ ਦੀ ਮੌਤ ਹੋਈ ਹੈ, ਉਨ੍ਹਾਂ ਦੇ ਪਾਰਟੀ ਉੱਤੇ ਬਹੁਤ ਅਹਿਸਾਨ ਹਨ ਅਤੇ ਉਹ ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਆਏ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਵਰਕਰ ਸਮੁੰਦਰ ਹੁੰਦਾ ਹੈ ਅਤੇ ਪਾਰਟੀ ਵਰਕਰ ਦੁਆਰਾ ਬਣਾਈ ਗਈ ਹੈ।
ਕਿਸਾਨਾਂ ਦੇ ਮੁੱਦੇ ‘ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਰਹਿੰਦੇ ਹਨ, ਚਾਹੇ ਉਹ ਰਾਜਨੀਤੀ ਵਿੱਚ ਰਹਿਣ ਜਾਂ ਨਾ ਰਹਿਣ। ਜੇ ਉਨ੍ਹਾਂ ਨੂੰ ਕੋਈ ਮਾੜਾ ਕਹਿੰਦਾ ਹੈ, ਉਨ੍ਹਾਂ ਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ।
ਉਨ੍ਹਾਂ ਨੇ ਕਿਹਾ ਕਿ ਸਿੱਧੂ ਹਮੇਸ਼ਾ ਕਿਸਾਨਾਂ ਦੇ ਨਾਲ ਹਨ, ਕਿਸਾਨ ਦੀ ਮਿਹਨਤ ਬੇਕਾਰ ਨਹੀਂ ਜਾਵੇਗੀ, ਕਦੇ ਬਰਬਾਦ ਨਹੀਂ ਹੋਣਗੇ।
ਸਿੱਧੂ ਦਾ ਕਹਿਣਾ ਹੈ ਕਿ ਪਹਾੜ ਦੀ ਹਰਿਆਲੀ ਦੇਖ ਕੇ ਕੋਈ ਅੰਦਾਜਾ ਨਹੀਂ ਲਗਾ ਸਕਦਾ ਅਤੇ ਸਰਕਾਰਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਇਹ ਅੰਦੋਲਨ ਹੋਣਾ ਸੁਭਾਵਕ ਹੈ ਜਦੋਂ ਸਰਕਾਰਾਂ ਦੁਆਰਾ ਲੋਕਾਂ 'ਤੇ ਜ਼ੁਲਮ ਕੀਤੇ ਜਾਂਦੇ ਹਨ।