ETV Bharat / state

ਅਸਤੀਫ਼ੇ ਤੋਂ ਬਾਅਦ ਨਵਜੋਤ ਸਿੱਧੂ ਨੇ ਹਲਕੇ ਦੇ ਕੌਂਸਲਰਾਂ ਨਾਲ ਕੀਤੀ ਮੀਟਿੰਗ - navjot sidhu meets councillors

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਆਪਣੇ ਹਲਕੇ 'ਚ ਪਰਤ ਆਏ ਹਨ। ਮੰਗਲਵਾਰ ਨੂੰ ਆਪਣੀ ਰਿਹਾਇਸ਼ 'ਤੇ ਕੌਂਸਲਰਾਂ ਦੀ ਸੱਦੀ ਮੀਟਿੰਗ 'ਚ ਉਨ੍ਹਾਂ ਸਾਰੇ ਕੌਂਸਲਰਾਂ ਨੂੰ ਆਪਣੇ-ਆਪਣੇ ਵਾਰਡਾਂ 'ਚ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੀ ਹਿਦਾਇਤ ਦਿੱਤੀ।

ਫ਼ੋਟੋ
author img

By

Published : Jul 23, 2019, 6:43 PM IST

ਅੰਮ੍ਰਿਤਸਰ: ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣ ਆਪਣੇ ਹਲਕੇ ਦੇ ਕੌਂਸਲਰਾਂ ਨਾਲ ਮੀਟਿੰਗਾਂ ਕਰ ਕਰ ਰਹੇ ਹਨ। ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਪੂਰਬੀ ਹਲਕੇ ਦੇ ਕੌਂਸਲਰਾ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਉਨ੍ਹਾਂ ਆਪਣੇ ਘਰ ਬੁਲਾਈ। ਨਵਜੋਤ ਸਿੰਘ ਸਿੱਧੂ ਤਿੰਨ ਦਿਨਾਂ ਤੱਕ ਸਾਰੇ ਹੀ ਕੌਂਸਲਰਾਂ ਨਾਲ ਬੈਠਕ ਕਰ ਕੇ ਉਨ੍ਹਾਂ ਦੇ ਵਾਰਡਾਂ ਦੇ ਵਿਕਾਸ 'ਚ ਆ ਰਹੀਆਂ ਸਮੱਸਿਆਵਾਂ ਨੂੰ ਸੁਣਨਗੇ। ਇਸ ਤੋਂ ਬਾਅਦ ਖੁਦ ਨਵਜੋਤ ਸਿੰਘ ਖ਼ੁਦ ਅੰਮ੍ਰਿਤਸਰ ਦੇ ਵਾਰਡਾਂ ਦੇ ਦੌਰੇ 'ਤੇ ਨਿਕਲਣਗੇ।

ਵੀਡੀਓ

ਨਵਜੋਤ ਸਿੱਧੂ 'ਤੇ ਆਪਣਿਆਂ ਨੇ ਹੀ ਕੀਤਾ ਵਾਰ

ਹਾਲਾਂਕਿ, ਇਸ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਖ਼ੁਦ ਮੀਡੀਆ ਦੇ ਰੂਬਰੂ ਨਹੀਂ ਹੋਏ। ਇਸ ਮੀਟਿੰਗ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਕਿ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਰੇ ਹੀ ਕੌਂਸਲਰਾਂ ਨੂੰ ਇਹ ਹਿਦਾਇਤ ਦਿੱਤੀ ਹੈ ਕਿ ਉਹ ਆਪਣੇ-ਆਪਣੇ ਵਾਰਡਾਂ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਗੁਰੂ ਦੀ ਨਗਰੀ ਅੰਮ੍ਰਿਤਸਰ 'ਚ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ 'ਤੇ ਪੂਰਾ ਕਰਨਾ ਹੈ।

ਮੀਡੀਆ ਦੇ ਰੂਬਰੂ ਨਹੀਂ ਹੋਏ ਸਾਬਕਾ ਮੰਤਰੀ
ਬੇਸ਼ੱਕ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਪਣੀ ਰਿਹਾਇਸ਼ 'ਤੇ ਕੌਂਸਲਰਾਂ ਦੀ ਮੀਟਿੰਗ ਬੁਲਾਈ ਪਰ ਉਹ ਖ਼ੁਦ ਮੀਡੀਆ ਤੋਂ ਬੱਚਦੇ ਨਜ਼ਰ ਆਏ। ਨਵਜੋਤ ਸਿੰਘ ਸਿੱਧੂ ਨੇ ਆਪਣੇ ਅਸਤੀਫ਼ੇ ਦੀ ਜਾਣਕਾਰੀ ਵੀ ਮੀਡੀਆ ਸਾਹਮਣੇ ਆ ਕੇ ਨਹੀਂ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਆਪਣੇ ਅਸਤੀਫ਼ੇ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਪਾਰਟੀ 'ਚ ਉਨ੍ਹਾਂ ਦੇ ਅਹੁਦੇ ਨੂੰ ਲੈ ਕੇ ਸਾਰੀ ਕਿਆਸਕਾਰੀਆਂ ਖ਼ਤਮ ਹੋ ਗਈਆਂ ਹਨ।

ਸਰਕਾਰੀ ਘਰ ਵੀ ਕੀਤਾ ਖਾਲੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਅਸਤੀਫ਼ਾ ਸੌਂਪਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਘਰ ਵੀ ਖਾਲੀ ਕਰ ਦਿੱਤਾ ਹੈ। ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਿੱਧੂ ਹੁਣ ਆਪਣੇ ਹਲਕੇ ਦੇ ਵਿਕਾਸ ਕਾਰਜਾਂ 'ਚ ਜੁੱਟ ਗਏ ਹਨ।

Intro:ਅਮ੍ਰਿਤਸਰ

ਬਲਜਿੰਦਰ ਬੋਬੀ

ਨਵਜੋਤ ਸਿੰਘ ਸਿੱਧੂ ਨੇ ਅੱਜ ਪੂਰਬੀ ਹਲਕੇ ਦੇ ਸਮੂਹ ਕੌਂਸਲਰਾ ਅਤੇ ਸਮਰਥਕਾਂ ਦੀ ਇਕ ਮੀਟਿੰਗ ਆਪਣੀ ਕੋਠੀ ਵਿੱਚ ਬੁਲਾਈ ਅਤੇ ਅਗਲੇ 3 ਦਿਨ ਤੱਕ ਸਿੱਧੂ ਕੌਂਸਲਰਾ ਨੂੰ ਮਿਲ ਕੇ ਉਹਨਾਂ ਨੂੰ ਵਾਰਡਾਂ ਦੇ ਵਿਕਾਸ ਵਿੱਚ ਆ ਰਹੀਆ ਸਮੱਸਿਆਵਾਂ ਨੂੰ ਸੁਣਨਗੇਂ ਤੇ ਬਾਅਦ 4 ਦਿਨ ਖੁਦ ਵਾਰਡਾਂ ਦੇ ਦੌਰੇ ਤੇ ਨਿਕਲਣਗੇ।

Body:ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਦੇਣ ਤੋਂ ਬਾਅਦ ਲਗਾਤਾਰ ਮੀਡਿਆ ਤੋਂ ਦੂਰੀ ਬਣਾਈ ਹੋਈ ਹੈ ਪਰ ਅੱਜ ਸਿੱਧੂ ਨੇ ਆਪਣੇ ਸਮਰਥਕਾਂ ਤੇ ਪੂਰਬੀ ਹਲਕੇ ਦੇ ਸਮੂਹ ਕੌਂਸਲਰਾ ਦੀ ਇਕ ਮੀਟਿੰਗ ਆਪਣੀ ਨਿੱਜੀ ਰਿਸ਼ਇਸ਼ ਤੇ ਬੁਲਾਈ। ਕੌਂਸਲਰ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ।ਸਿੱਧੂ ਤਿੰਨ ਦਿਨ ਤੱਕ ਸਾਰੇ ਕੌਂਸਲਰਾ ਨੂੰ।ਮਿਲਣਗੇ ਤੇ ਉਹਨਾਂ ਨੂੰ ਵਿਕਾਸ ਕੰਮਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਸੁਣਨਗੇ।

Bite.... ਹਰਪਾਲ ਸਿੰਘ ਵੇਰਕਾ ਕੌਂਸਲਰ

Bite....ਕੌਂਸਲਰ Conclusion:ਅਸਤੀਫੇ ਤੋਂ ਬਾਅਦ ਸਿੱਧੂ ਨੇ ਮੀਡਿਆ ਵਿੱਚ ਅਜੇ ਤੱਕ ਕੋਈ ਵੀ ਬਿਆਨ ਬਾਜ਼ੀ ਨਹੀਂ ਕੀਤੀ ਸਿਰਫ ਸੋਸ਼ਲ ਮੀਡੀਆ ਉੱਪਰ ਹੀ ਆਪਣੇ ਅਸਤੀਫੇ ਦੀ ਜਾਣਕਾਰੀ ਸਾਂਝਾ ਕੀਤਾ ਸੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.