ਅੰਮ੍ਰਿਤਸਰ : ਨਵਜੋਤ ਕੌਰ ਸਿੱਧੂ (Navjot Kaur Sidhu) ਅੱਜ ਮੋਹਕਮ ਪੁਰਾ ਵਿਖੇ ਵਿਕਾਸ ਕਾਰਜਾਂ ਦਾ ਜਾਇਜ਼ਾ (Review of development works) ਲੈਣ ਲਈ ਪਹੁੰਚੇ। ਇਸ ਮੌਕੇ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਹੇਠ ਵਿਕਾਸ ਕਾਰਜ ਚੱਲ ਰਹੇ ਹਨ, ਜੋ ਬਹੁਤ ਜਲਦੀ ਪੁਰੇ ਕਰ ਲਏ ਜਾਣਗੇ।
'ਵਿਰੋਧ ਕਰਨ ਦਾ ਨਹੀਂ ਸਹੀ ਤਰੀਕਾ'
ਇਸ ਦੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਵਲੋਂ ਸੁਖਜਿੰਦਰ ਰੰਧਾਵਾ (Sukhjinder Randhawa) ਅਤੇ ਰਾਜਾ ਵੜਿੰਗ (Raja Waring) ਦੇ ਵਿਰੋਧ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਧਿਆਪਕਾਂ ਵਲੋਂ ਵਿਰੋਧ ਕਰਨ ਦਾ ਇਹ ਤਰੀਕਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਕਿਸੇ ਨੂੰ ਤੰਗ ਕਰੋਗੇ ਤਾਂ ਉਥੇ ਤਲਖੀ ਜ਼ਰੂਰ ਹੋਵੇਗੀ।
'ਇੱਕ ਪਰਮਿਟ 'ਤੇ ਕਈ ਬੱਸਾਂ'
ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ (Sukhbir Singh Badal) 'ਤੇ ਨਿਸ਼ਾਨਾ ਸਾਧਦੇ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਵਲੋਂ ਮਾਫ਼ੀਆ 'ਤੇ ਕਾਰਵਾਈ (Transport Minister takes action against mafia) ਕਰਦਿਆਂ ਬਿਨਾਂ ਟੈਕਸ ਵਾਲੀਆਂ ਬੱਸਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਲੋਂ ਸੌ-ਸੌ ਬੱਸਾਂ ਇੱਕ-ਇੱਕ ਪਰਮਿਟ 'ਤੇ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਉਹ ਸਰਕਾਰ ਨੂੰ ਚੂਨਾ ਲਗਾ ਰਹੇ ਹਨ।
'ਕੋਰੋਨਾ 'ਚ ਦਿੱਲੀ ਦਾ ਸਿਹਤ ਸਿਸਟਮ ਹੋਇਆ ਖ਼ਰਾਬ'
ਨਵਜੋਤ ਕੌਰ ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਤੰਜ਼ ਕੱਸਦਿਆਂ ਕਿਹਾ ਕਿ ਪੰਜਾਬ 'ਚ ਆ ਕੇ ਉਸ ਵਲੋਂ ਕਈ ਐਲਾਨ ਕੀਤੇ ਜਾ ਰਹੇ ਹਨ, ਪਰ ਆਪਣੇ ਦਿੱਲੀ 'ਚ ਕੋਰੋਨਾ ਦੌਰਾਨ ਸਿਹਤ ਸਿਸਟਮ ਦਾ ਸਭ ਤੋਂ ਬੁਰਾ ਹਾਲ ਸੀ। ਆਕਸੀਜਨ ਦੀ ਘਾਟ ਕਾਰਨ ਲੋਕ 'ਤੇ ਸੜਕਾਂ 'ਤੇ ਮਰ ਰਹੇ ਸਨ। ਇਸ ਦੇ ਨਾਲ ਹੀ ਸਿੱਖਿਆ 'ਚ ਪੰਜਾਬ ਦੇ ਨਤੀਜ਼ੇ ਦਿੱਲੀ ਨਾਲੋਂ ਵਧੀਆ ਆਏ ਹਨ।
ਇਹ ਵੀ ਪੜ੍ਹੋ : Punjab Delhi Education System Row: ਮਨੀਸ਼ ਸਿਸੋਦੀਆ 1 ਵਜੇ ਕਰਨਗੇ ਵੱਡਾ ਖੁਲਾਸਾ
'ਨਸ਼ੇ ਦੇ ਮਾਮਲੇ 'ਚ ਨਹੀਂ ਹੋਈ ਕਾਰਵਾਈ'
ਸਿੱਧੂ ਨੇ ਕਿਹਾ ਕਿ ਨਸ਼ੇ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਖਬੀਰ ਬਾਦਲ ਅਤੇ ਮਜੀਠੀਆ 'ਤੇ ਕਾਰਵਾਈ ਹੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਮਾਮਲੇ 'ਚ ਗ੍ਰਿਫ਼ਤਾਰ ਜਗਦੀਸ਼ ਭੋਲਾ ਨੇ ਬਿਆਨ ਦਿੱਤਾ ਸੀ ਕਿ ਉਹ ਛੋਟੀ ਮੱਛੀ ਹੈ ਅਤੇ ਵੱਡੇ ਤਸਕਰ ਆਜ਼ਾਦ ਘੁੰਮ ਰਹੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਕੋਈ ਕਾਰਵਾਈ ਕਰਦਾ ਤਾਂ ਕੁਰਸੀ ਤੋਂ ਨਾ ਹਟਾਇਆ ਜਾਂਦਾ।
'ਮੇਅਰ ਨੀ ਬਚਾਇਆ ਗਿਆ ਤਾਂ ਵਿਧਾਇਕੀ ਕਿਵੇਂ ਬਚੇਗੀ'
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨਵੀਂ ਪਾਰਟੀ ਬਣਾ ਕੇ ਉਸਦਾ ਸਵਾਦ ਦੇਖ ਲੈਣ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਆਪਣੇ ਮੇਅਰ ਦੀ ਕੁਰਸੀ ਨਹੀਂ ਬਚਾ ਸਕੇ ਤਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਵਿਧਾਇਕੀ ਦੀ ਕੁਰਸੀ ਕਿਸ ਤਰ੍ਹਾਂ ਬਚਾ ਸਕਣਗੇ।
'ਕੈਪਟਨ ਛੱਡਦੇ ਗੱਪ'
ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦਾ ਬਿਆਨ ਸੀ ਕਿ ਪ੍ਰਧਾਨ ਮੰਤਰੀ ਪਟਿਆਲਾ 'ਚ ਉਨ੍ਹਾਂ ਲਈ ਪ੍ਰਚਾਰ ਕਰਨ ਤਾਂ ਯੂ.ਪੀ 'ਚ ਉਹ ਭਾਜਪਾ ਲਈ ਪ੍ਰਚਾਰ ਕਰਨਗੇ। ਇਸ ਬਿਆਨ 'ਤੇ ਨਵਜੋਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੱਪ ਛੱਡਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਪੰਜਾਬ 'ਚ ਤਾਂ ਪ੍ਰਚਾਰ ਕਰ ਲੈਣ, ਯੂ.ਪੀ ਕੌਣ ਜਾਣਦਾ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਾਹੀਦਾ ਸੀ ਕਿ ਉਹ ਅਰਾਮ ਨਾਲ ਸਿਆਸਤ ਨੂੰ ਅਲਵਿਦਾ ਕਹਿੰਦੇ ਅਤੇ ਨੌਜਵਾਨਾਂ ਨੂੰ ਮੌਕਾ ਦਿੰਦੇ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਕੀਤਾ ਸਵਾਲ