ਅੰਮ੍ਰਿਤਸਰ: ਪੰਜਾਬ ਵਿੱਚ ਜਿੱਥੇ ਵਿਧਾਨ ਸਭਾ ਚੋਣਾਂ ਦਾ ਚੋਂਣ ਦੰਗਲ ਭੱਖਦਾ ਜਾ ਰਿਹਾ ਹੈ। ਉਥੇ ਹੀ ਵਿਧਾਇਕਾਂ ਵੱਲੋਂ ਆਪਣੇ-ਆਪਣੇ ਇਲਾਕੇ ਵਿੱਚ ਚੋਂਣ ਗਤੀਵਧੀਆਂ ਤੇਜ਼ ਕਰ ਦਿੱਤੀਆਂ ਹਨ, ਸੋਮਵਾਰ ਨੂੰ ਅੰਮ੍ਰਿਤਸਰ ਵਿਖੇ ਨਵਜੋਤ ਕੌਰ ਸਿੱਧੂ (Navjot Kaur Sidhu) ਗ਼ਰੀਬ ਲੋਕਾਂ ਨੂੰ ਐਲ.ਪੀ.ਜੀ ਸਿਲੰਡਰ ਦੇਣ ਲਈ ਪੁੱਜੀ।
ਜਿੱਥੇ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਲੁੱਟ ਕੇ ਖਾਧਾ ਹੈ ਤੇ ਉਨ੍ਹਾਂ ਨੇ ਏ.ਜੀ ਨੂੰ ਬਦਲਣ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਕਾਰਨ ਇਹ ਹੈ ਕਿ ਉਹ ਪੇਸ਼ ਨਹੀਂ ਹੋ ਸਕਦੇ ਤੇ ਪੰਜਾਬ ਦੇ ਮੁੱਖ ਮੁੱਖ ਮੰਤਰੀ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿੱਚ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਨਵਜੋਤ ਕੌਰ (Navjot Kaur Sidhu) ਨੇ ਦੱਸਿਆ ਕਿ ਇਹ ਲੜਾਈ ਮੁੱਦੇ ਦੀ ਲੜਾਈ ਹੈ। ਇਸ ਨੂੰ 2022 ਮੁੱਖ ਮੰਤਰੀ ਦੇ ਚਿਹਰੇ ਦੀ ਲੜਾਈ ਨਹੀ ਕਿਹਾ ਜਾ ਸਕਦਾ। ਨਵਜੋਤ ਕੋਰ ਨੇ ਕਿਹਾ ਕਿ ਵਿਰੋਧੀ ਇਸ ਸਮੇਂ ਰਾਜਾ ਵੜਿੰਗ ਨੇ ਪ੍ਰਾਈਵੇਟ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ, ਪਹਿਲੇ ਅਜਿਹਾ ਕੁਝ ਨਹੀਂ ਸੀ। ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਸੜਕ 'ਤੇ ਰੁੱਕ ਕੇ ਲੋਕਾਂ ਨਾਲ ਗੱਲਬਾਤ ਕਰਦੇ ਹਨ ਤੇ ਉਨ੍ਹਾਂ ਦਾ ਹਾਲ-ਚਾਲ ਜਾਣਦੇ ਹਨ। ਪੰਜਾਬ ਦੇ ਲੋਕਾਂ ਦੇ ਕੰਮ ਹੋ ਰਹੇ ਹਨ, ਇਸ ਲਈ ਵਿਰੋਧੀਆਂ ਨੂੰ ਤਕਲੀਫ਼ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ (Capt. Amarinder Singh) ਸਾਹਿਬ ਨਵੀਂ ਪਾਰਟੀ ਬਣਨ ਉਨ੍ਹਾਂ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਆਮ ਆਦਮੀ ਪਾਰਟੀ ਦਾ ਨੁਕਸਾਨ ਕਰਨਗੇ ਤੇ ਕੋਈ ਵੀ ਕਾਂਗਰਸੀ ਵਰਕਰ ਉਨ੍ਹਾਂ ਦੇ ਨਾਲ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਆਪ ਨਵਜੋਤ ਸਿੰਘ ਸਿੱਧੂ ਸਾਹਮਣੇ ਲੜਨਾ ਚਾਹੁੰਦੇ ਹਨ ਤੇ ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਨ।
ਇਹ ਵੀ ਪੜ੍ਹੋ:- ਪੰਜਾਬ ਸਰਕਾਰ ਦਾ ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫਾ, ਇੰਨੇ ਫੀਸਦੀ ਮਿਲੇਗਾ ਡੀ.ਏ.