ਅੰਮ੍ਰਿਤਸਰ: ਜ਼ਿਲ੍ਹੇ ਦੇ ਤਰਨ ਤਾਰਨ ਰੋਡ 'ਤੇ ਮਨੀਟਰਾਂਸਫਰ ਦੇ ਮਾਲਿਕ ਤੋਂ ਬਦਮਾਸ਼ਾਂ ਵੱਲੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਲੁਟੇਰਿਆਂ ਨੇ ਮੇਨ ਬਜ਼ਾਰ ਵਿੱਚ ਹੀ ਅੰਜਾਮ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ 'ਤੇ ਜਾ ਰਹੇ ਮਲਕੀਤ ਸਿੰਘ ਸਿੰਘ ਨੂੰ ਕੁਝ ਬਦਮਾਸ਼ ਘੇਰਾ ਪਾ ਲੈਂਦੇ ਹਨ ਤੇ ਫਿਰ ਬੰਦੂਕ ਦਿਖਾ ਉਸ ਤੋਂ ਪੈਸੇ ਖੋਹ ਲੈਂਦੇ ਹਨ।
ਘਰ ਜਾਂਦੇ ਸਮੇਂ ਪਾਇਆ ਘੇਰਾ : ਪੀੜਤ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਸਨ ਕਿ ਅੱਗੋਂ ਅਚਾਨਕ ਕੁਝ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਬੰਦੂਕ ਦਿਖਾ ਉਸ ਤੋਂ ਪੈਸੇ ਲੈ ਕੇ ਫਰਾ ਹੋ ਗਏ। ਉਹਨਾਂ ਨੇ ਕਿਹਾ ਕਿ ਲੁਟੇਰੇ ਬੰਦੂਕ ਚਲਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ, ਪਰ ਬੰਦੂਕ ਮੌਕੇ ਉੱਤੇ ਨਹੀਂ ਚੱਲੀ ਜਿਸ ਕਾਰਨ ਉਸ ਦੀ ਜਾਨ ਬਚ ਗਈ।
- PhonePe Credit Card link : 2 ਲੱਖ ਰੁਪਏ ਦੇ ਕ੍ਰੈਡਿਟ ਕਾਰਡ ਨੂੰ UPI ਨਾਲ ਲਿੰਕ ਕਰਨ ਵਾਲੀ ਪਹਿਲੀ ਪੇਮੈਂਟ ਐਪ ਬਣੀ PhonePe
- ਡਿਜੀਟਲ ਪੇਮੈਂਟ 'ਚ ਛੋਟੀ ਜਿਹੀ ਗ਼ਲਤੀ ਉਡਾ ਸਕਦੀ ਹੈ ਤੁਹਾਡੀ ਮਿਹਨਤ ਦੀ ਕਮਾਈ, ਜਾਣੋ ਕਿਵੇਂ ਕਰੀਏ ਬਚਾਅ
- UPI Payments: ਗ਼ਲਤ ਅਕਾਉਂਟ ਵਿੱਚ ਕਰ ਦਿੱਤੀ ਪੈਂਮੇਂਟ, ਤਾਂ ਇਸ ਨੰਬਰ ਉੱਤੇ ਕਾਲ ਕਰ ਕੇ ਪੈਸੇ ਲਓ ਵਾਪਸ
ਜਲਦ ਹੀ ਕਾਬੂ ਕੀਤੇ ਜਾਣਗੇ ਮੁਲਜ਼ਮ : ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਸਾਉਥ ਦੇ ਏਸੀਪੀ ਖੁਸ਼ਬੀਰ ਕੌਰ ਨੇ ਦੱਸਿਆ ਕਿ ਤਰਨ ਤਾਰਨ ਰੋਡ 'ਤੇ ਮਨੀ ਟਰਾਂਸਫਰ ਮਾਲਿਕ ਤੋਂ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ਵਾਰਦਾਤ ਦੀ ਘਟਨਾ ਵਾਲੀ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਹੁਣ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸੀਸੀਟੀਵੀ ਤੋਂ ਬਦਮਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।