ਅੰਮ੍ਰਿਤਸਰ: ਅੱਜ ਦੇ ਯੁੱਗ ਵਿੱਚ ਜਿੱਥੇ ਸਾਰੇ ਰਿਸ਼ਤੇ ਤਾਰ-ਤਾਰ ਹੁੰਦੇ ਦਿਖਾਈ ਦਿੰਦੇ ਹਨ, ਉੱਥੇ ਹੀ ਮਾਂ-ਬੱਚੇ ਦਾ ਰਿਸ਼ਤਾ (The mother-child relationship) ਇੱਕ ਅਜਿਹਾ ਰਿਸ਼ਤਾ ਹੈ। ਜਿਸ ਦੀਆਂ ਲੋਕੀ ਮਿਸਾਲਾਂ ਦਿੰਦੇ ਹਨ, ਪਰ ਕਸਬਾਂ ਚੋਗਾਵਾਂ ਵਿਖੇ ਇੱਕ ਮਾਂ ਵੱਲੋਂ ਇਸ ਰਿਸ਼ਤੇ ਨੂੰ ਵੀ ਤਾਰ-ਤਾਰ ਕਰ ਦਿੱਤਾ ਗਿਆ। ਜਿੱਥੇ ਮਾਂ (mother) ਆਪਣੀ 6 ਮਹੀਨੇ ਦੀ ਬੱਚੀ ਨੂੰ ਕਿਸੇ ਦੁਕਾਨਦਾਰ ਨੂੰ ਬਾਥਰੂਮ ਜਾਣ ਦਾ ਬਹਾਨਾ ਲਗਾ ਸੌਂਪ ਗਈ ਅਤੇ ਵਾਪਿਸ ਨਹੀਂ ਪਰਤੀ, ਜਿਸ ਮਗਰੋਂ ਮਾਮਲੇ ਪੁਲਿਸ (Police) ਦੇ ਧਿਆਨ ਵਿੱਚ ਆਉਣ ਤੋਂ ਬਾਅਦ ਪੁਲਿਸ (Police) ਵੱਲੋਂ ਬੱਚੀ ਦੇ ਦਾਦਾ ਦਾਦੀ ਨੂੰ ਲਾਭ ਬੱਚੀ ਉਨ੍ਹਾਂ ਦੇ ਹਵਾਲੇ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਮਨਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ 7 ਵਜੇ ਦੇ ਕਰੀਬ ਆਪਣੀ ਦੁਕਾਨ ਖੋਲੀ ਹੀ ਸੀ, ਕਿ ਇੱਕ ਔਰਤ ਉਨ੍ਹਾਂ ਦੀ ਦੁਕਾਨ ‘ਤੇ ਆਈ ਅਤੇ ਡਾਕਟਰ ਦੀ ਦੁਕਾਨ ਖੁੱਲ੍ਹਣ ਦਾ ਸਮਾਂ ਪੁੱਛਣ ਲੱਗੀ, ਜਦੋਂ ਦੁਕਾਨਦਾਰ ਨੇ ਉਸ ਨੂੰ ਕਿਹਾ ਕਿ ਡਾਕਟਰ 12 ਵਜੇ ਆਉਣਗੇ, ਤਾਂ ਉਹ ਉਸੇ ਦੁਕਾਨ ‘ਤੇ ਬੈਠ ਗਈ ਅਤੇ ਥੋੜ੍ਹੀ ਦੇਰ ਬਾਅਦ ਬਾਥਰੂਮ ਦਾ ਬਹਾਨਾ ਲਗਾਕੇ ਬੱਚੀ ਦੁਕਾਨਦਾਰ ਨੂੰ ਸੌਂਪ ਕੇ ਉੱਥੇ ਫਰਾਰ ਹੋ ਗਈ। ਜਿਸ ਤੋਂ ਬਾਅਦ ਕਾਫ਼ੀ ਸਮਾਂ ਦੁਕਾਨਦਾਰ ਇਸ ਔਰਤ ਦੀ ਉਡੀਕ ਕਰ ਦਾ ਰਿਹਾ, ਪਰ ਔਰਤ ਵਾਪਸ ਨਾ ਪਰਤੀ, ਜਿਸ ਤੋਂ ਬਾਅਦ ਦੁਕਾਨਦਾਰ ਬੱਚੀ ਨੂੰ ਲੈਕੇ ਪੁਲਿਸ ਸਟੇਸ਼ਨ ਲੈ ਗਿਆ।
ਇਹ ਵੀ ਪੜ੍ਹੋ: ਚਿਕਨ ’ਤੇ ਵਿਸ਼ੇਸ਼ ਆਫ਼ਰ, ਸਨੀ ਲਿਓਨ ਦੇ ਪ੍ਰਸ਼ੰਸਕਾਂ ਨੂੰ ਸਾਲ ਭਰ ਮਿਲੇਗੀ ਛੋਟ
ਇਸ ਸਬੰਧੀ ਥਾਣਾ ਲੋਪੋਕੇ ਦੇ ਪੁਲਿਸ ਅਫ਼ਸਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਬੱਚੀ ਦੀ ਮਾਂ ਦਾ ਪਤਾ ਲਗਾਇਆ, ਤਾਂ ਉਸ ਦਾ ਪਿੰਡ ਕੱਕੜ (village of Kakkar) ਨਿਕਲਿਆ ਜਿੱਥੋਂ ਪਤਾ ਲੱਗਿਆ ਕਿ ਉਕਤ ਔਰਤ 15 ਦਿਨ ਪਹਿਲਾ ਬੱਚੀ ਨੂੰ ਨਾਲ ਲੈ ਕੇ ਘਰ ਛੱਡ ਕੇ ਚਲੀ ਗਈ ਸੀ ਤੇ ਅੱਜ ਉਹ ਬੱਚੀ ਨੂੰ ਚੋਗਾਵਾਂ ਵਿਖੇ ਛੱਡ ਗਈ। ਉਨ੍ਹਾਂ ਦੱਸਿਆ ਕੀ ਬੱਚੀ ਦਾ ਨਾਮ ਜਸਲੀਨ ਕੌਰ ਹੈ, ਜਿਸ ਨੂੰ ਉਸ ਦੀ ਮਾਂ ਛੱਡ ਕੇ ਚੱਲੀ ਗਈ ਸੀ, ਉਸ ਦੇ ਦਾਦਾ,ਦਾਦੀ ਦੇ ਹਵਾਲੇ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਹੁਣ ਮਿਸਰ ਦੀ ਖੁਰਾਕ ਬਣੇਗੀ ਮਾਲਵੇ ਦੀ ਕਣਕ, ਪਰਖ਼ ਲਈ ਮਿਸਰ ਤੋਂ ਟੀਮ ਪਹੁੰਚੀ ਇੰਦੌਰ