ETV Bharat / state

ਸਿੱਖੀ ਦੇ ਪ੍ਰਚਾਰ ਵਾਲਾ ਸ਼੍ਰੋਮਣੀ ਕਮੇਟੀ ਦਾ ਦਫ਼ਤਰ "ਇੰਟੈਰੋਗੇਸ਼ਨ" ਕੇਂਦਰ ਬਣਿਆ: ਮੋਹਕਮ ਸਿੰਘ

author img

By

Published : Oct 28, 2020, 7:29 PM IST

ਯੂਨਾਈਟਿਡ ਅਕਾਲੀ ਦਲ ਦੇ ਆਗੂ ਮੋਹਕਮ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜੋ ਕਿ ਧਰਮ ਪ੍ਰਚਾਰ ਕਮੇਟੀ ਸੀ, ਉਹ ਹੁਣ ਇੰਟੈਰੋਗੇਸ਼ਨ ਦਾ ਕੇਂਦਰ ਬਣ ਚੁੱਕਿਆ ਹੈ।

ਮੋਹਕਮ ਸਿੰਘ, ਸ਼੍ਰੋਮਣੀ ਕਮੇਟੀ ਦਾ ਦਫ਼ਤਰ, ਇੰਟੈਰੋਗੇਸ਼ਨ ਦਾ ਕੇਂਦਰ
ਸਿੱਖੀ ਦੇ ਪ੍ਰਚਾਰ ਵਾਲਾ ਸ਼੍ਰੋਮਣੀ ਕਮੇਟੀ ਦਾ ਦਫ਼ਤਰ "ਇੰਟੈਰੋਗੇਸ਼ਨ" ਕੇਂਦਰ ਬਣਿਆ: ਮੋਹਕਮ ਸਿੰਘ

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪਾਂ ਦਾ ਮੁੱਦਾ ਦਿਨ-ਬ-ਦਿਨ ਗਰਮਾਉਂਦਾ ਹੀ ਜਾ ਰਿਹਾ ਹੈ। ਇਸੇ ਨੂੰ ਲੈ ਕੇ ਸਤਿਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਰਮਿਆਨ ਖ਼ੂਨੀ ਝੜਪ ਵੀ ਹੋਈ ਸੀ।

ਗਾਇਬ ਸਰੂਪਾਂ ਬਾਰੇ ਯੂਨਾਈਟਿਡ ਅਕਾਲੀ ਦਲ ਦੇ ਆਗੂ ਮੋਹਕਮ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਅਜੇ ਤੱਕ ਕੁੱਝ ਵੀ ਨਹੀਂ ਪਤਾ ਲੱਗ ਸਕਿਆ। ਕਿੰਨੇ ਸਰੂਪ, ਕਿੱਥੇ ਗਏ? ਕੋਈ ਹਿਸਾਬ ਕਿਤਾਬ ਨਹੀਂ।

ਵੇਖੋ ਵੀਡੀਓ।

ਮੋਹਕਮ ਸਿੰਘ ਨੇ ਆਖਿਆ ਕਿ ਜਦੋਂ ਕਿ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਹੁੰਦਾ ਹੈ ਅਤੇ ਦੂਜੇ ਪਾਸੇ ਇਨਸਾਫ਼ ਲੈਣ ਲਈ ਸਿੱਖ ਨੌਜਵਾਨਾਂ ਦੀਆਂ ਕੁੱਝ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਬੈਠ ਗਈਆਂ ਸਨ। ਉਨ੍ਹਾਂ ਉੱਪਰ ਸ਼੍ਰੋਮਣੀ ਕਮੇਟੀ ਨੇ ਡੂੰਘਾ ਤਸ਼ੱਦਦ ਕੀਤਾ ਹੈ। ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਾਡੇ ਪ੍ਰਚਾਰ ਦਾ ਕੇਂਦਰ ਹੈ, ਹੁਣ ਉਹ ਇੰਟੈਰੋਗੇਸ਼ਨ ਦਾ ਕੇਂਦਰ ਬਣ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਐੱਸਪੀ ਰੈਂਕ ਦਾ ਇੱਕ ਪੁਲਿਸ ਅਧਿਕਾਰੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਬੈਠ ਗਿਆ, ਜਿਸ ਦੀ ਹਾਜ਼ਰੀ ਵਿੱਚ ਹਰ ਤਰ੍ਹਾਂ ਦਾ ਤਸ਼ੱਦਦ ਸਿੱਖਾਂ ਉੱਪਰ ਹੋਇਆ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਭਿਆਨਕ ਦ੍ਰਿਸ਼ ਪੇਸ਼ ਕੀਤਾ, ਇਸ ਲਈ ਉਨ੍ਹਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਇਹ ਧਰਨਾ ਦਿੱਤਾ ਗਿਆ ਹੈ।

ਸਿੱਖੀ ਦੇ ਪ੍ਰਚਾਰ ਵਾਲਾ ਸ਼੍ਰੋਮਣੀ ਕਮੇਟੀ ਦਾ ਦਫ਼ਤਰ

ਉਨ੍ਹਾਂ ਕਿਹਾ ਕਿ ਜੋ ਮਾਮਲਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਉੱਪਰ ਬਣਦਾ ਸੀ, ਉਹ ਸਿੱਖ ਜਥੇਬੰਦੀਆਂ ਦੇ ਲੋਕਾਂ ਉੱਪਰ ਦਰਜ ਕਰਵਾਇਆ ਗਿਆ। ਇਸ ਲਈ ਅਸੀਂ ਧਰਨਾ ਦੇ ਕੇ ਸਰਕਾਰ ਨੂੰ ਸਚੇਤ ਕਰ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਉੱਪਰ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਵੱਲੋਂ ਸੰਕੇਤਕ ਰੂਪ 'ਚ ਧਰਨਾ ਲਾਇਆ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।

ਭਾਈ ਮੋਹਕਮ ਸਿੰਘ ਨੇ ਕਿਹਾ ਕਿ ਹੁਣ ਚੋਣ ਕਮਿਸ਼ਨ ਬਣ ਚੁੱਕਾ ਹੈ ਤੇ ਸਾਨੂੰ ਆਸ ਹੈ ਕਿ ਸਰਕਾਰ ਛੇਤੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਵੇਗੀ ਤਾਂ ਜੋ ਨਵੀਂ ਚੁਣੀ ਗਈ ਸ਼੍ਰੋਮਣੀ ਕਮੇਟੀ ਵਿੱਚ ਚੰਗੇ ਗੁਰਸਿੱਖ, ਪੜ੍ਹੇ/ ਲਿਖੇ ਸਿੱਖ ਅੱਗੇ ਆਉਣ ਅਤੇ ਆ ਕੇ ਪੂਰਾ ਪ੍ਰਬੰਧ ਸੰਭਾਲਣ ਤੇ ਰਾਜਨੀਤਿਕ ਲੋਕਾਂ ਨੂੰ ਕਮੇਟੀ ਵਿੱਚੋਂ ਚੱਲਦਾ ਦਿੱਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.