ਅੰਮ੍ਰਿਤਸਰ: 2016 'ਚ ਸ੍ਰੀ ਰਾਮਸਰ ਗੁਰਦੁਆਰਾ ਸਾਹਿਬ ਤੋਂ 267 ਪਾਵਨ ਸਰੂਪ ਲਾਪਤਾ ਹੋਏ ਸੀ ਜਿਸ ਦਾ ਸੋਮਵਾਰ ਨੂੰ ਐਸਜੀਪੀਸੀ ਦੇ ਮੈਂਬਰ ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਨੂੰ ਪਤਾ ਲੱਗਾ। ਇਸ ਦੇ ਪਤਾ ਲੱਗਣ 'ਤੇ ਵਿਧਾਇਕ ਬਲਵਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਕਾਇਤ ਪੱਤਰ ਦਿੱਤਾ ਤੇ ਇਸ ਮਾਮਲੇ 'ਤੇ ਐਫਆਈਆਰ ਦਰਜ ਕਰਕੇ ਜਾਂਚ ਕਰਨ ਦੀ ਅਪੀਲ ਕੀਤੀ।
ਐਸਜੀਪੀਸੀ ਦੇ ਮੈਂਬਰ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਂਭ ਸੰਭਾਲ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿੰਮ੍ਹੇਵਾਰੀ ਹੈ ਤੇ ਉਨ੍ਹਾਂ ਦਾ ਕੰਮ ਵੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ 2016 'ਚ ਲਾਪਤਾ ਹੋਏ 267 ਪਾਵਨ ਸਰੂਪ ਦੀ ਸੂਚਨਾ ਨਹੀਂ ਸੀ। ਉਨ੍ਹਾਂ ਨੂੰ ਅੱਜ ਇਸ ਦੀ ਸੂਚਨਾ ਪੁਲਿਸ ਅਧਿਕਾਰੀ ਕਮਲਜੀਤ ਸਿੰਘ ਤੋਂ ਪਤਾ ਲੱਗੀ। ਉਨ੍ਹਾਂ ਨੇ ਕਿਹਾ ਕਿ ਕਮਲਜੀਤ ਸਿੰਘ ਨੇ ਵੀ ਇਸ ਗੱਲ ਦਾ ਖੁਲਾਸਾ ਉਦੋਂ ਕੀਤਾ ਜਦੋਂ ਕਮਲਜੀਤ ਦੀ ਰਿਟਾਇਰਮੈਂਟ 'ਤੇ ਉਸ ਦੇ ਪੀਐਫ ਚੋਂ ਪੈਸੇ ਕੱਟੇ ਜਾਣ ਲੱਗੇ। ਉਨ੍ਹਾਂ ਨੇ ਕਿਹਾ ਕਿ ਬਰਗਾੜੀ ਕਾਂਡ ਕੋਟਕਪੂਰਾ ਕਾਡ ਤੇ 267 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਸਾਰੇ ਮਾਮਲੇ ਅਕਾਲੀ ਦੀ ਸਰਕਾਰ ਵੇਲੇ ਵਾਪਰੇ ਹਨ।
ਉਨ੍ਹਾਂ ਨੇ ਕਿਹਾ ਕਿ 267 ਪਾਵਨ ਸਰੂਪਾਂ ਨੂੰ ਲੈ ਕੇ ਜਾਣਾ ਕੋਈ ਸੋਖਾ ਕੰਮ ਨਹੀਂ ਹੈ। ਜੇਕਰ ਕਿਸੇ ਵੀ ਸਰੂਪ ਨੂੰ ਕੀਤੇ ਦੂਜੇ ਸਥਾਨ 'ਤੇ ਲੈ ਕੇ ਜਾਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਪਾਵਨ ਸਰੂਪ ਨੂੰ ਗੱਡੀ ਰਾਹੀਂ ਲੈ ਕੇ ਜਾਂਦੀ ਹੈ ਜਿਸ 'ਚ ਪੰਜ ਸਿੱਖ ਮੌਜੂਦ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦਾ ਕਾਂਗਰਸ ਸਰਕਾਰ, ਅਕਾਲੀ ਦਲ ਤੇ ਐਸਜੀਪੀਸੀ ਦੇ ਪ੍ਰਧਾਨ ਲੌਂਗੋਵਾਲ ਨੂੰ ਪਤਾ ਸੀ ਪਰ ਕਿਸੇ ਨੇ ਵੀ ਇਸ ਮਾਮਲੇ 'ਤੇ ਆਵਾਜ ਨਹੀਂ ਚੁੱਕੀ ਜੋ ਕਿ ਕਾਫੀ ਸ਼ਰਮਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ ਦੀ ਪਹਿਲਾਂ ਭੰਨਕ ਹੁੰਦੀ ਤਾਂ ਉਨ੍ਹਾਂ ਉਸੇ ਸਮੇਂ ਇਸ ਵਿਰੁੱਧ ਆਵਾਜ਼ ਚੁੱਕਣੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਦੇ ਬਾਰੇ ਅੱਜ ਹੀ ਪਤਾ ਲੱਗਾ ਹੈ ਤੇ ਉਨ੍ਹਾਂ ਨੇ ਅੱਜ ਹੀ ਇਸ ਦੀ ਜਾਂਚ ਕਰਨ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਲਿਖਤ ਪੱਤਰ ਦੇ ਦਿਤਾ ਹੈ ਜਾਂਚ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ: ਲੌਗੋਵਾਲ ਨੇ ਕੋਰੋਨਾ ਦੇ ਸਕੰਟ 'ਚ ਸੇਵਾਵਾਂ ਨਿਭਾਉਣ ਵਾਲੇ ਯੋਧਿਆਂ ਦਾ ਕੀਤਾ ਸਨਮਾਨ