ਦਰਅਸਲ, ਲੁਧਿਆਣਾ ਦੇ ਰਹਿਣ ਵਾਲੀ ਇੱਕ ਕੁੜੀ ਆਪਣੇ ਦੋਸਤ ਨੂੰ ਮਿਲਣ ਲਈ ਦਿੱਲੀ ਗਈ ਸੀ ਜਿਸ ਤੋਂ ਬਾਅਦ ਉਹ ਗ਼ਲਤ ਰੇਲ 'ਚ ਬੈਠ ਗਈ ਤੇ ਅੰਮ੍ਰਿਤਸਰ ਪੁੱਜ ਗਈ। ਜਦੋਂ ਉਹ ਅੰਮ੍ਰਿਤਸਰ ਪੁੱਜੀ ਤਾਂ ਉਸ ਨੂੰ ਆਟੋ ਡਰਾਈਵਰ ਲੁਧਿਆਣਾ ਵਾਪਸ ਭੇਜਣ ਦੇ ਬਹਾਨੇ ਨਾਲ ਇੱਕ ਹੋਟਲ ਵਿੱਚ ਲੈ ਗਿਆ ਤੇ ਉੱਥੇ ਉਸ ਨੇ ਆਪਣੇ ਮਿੱਤਰ ਨੂੰ ਵੀ ਬੁਲਾ ਲਿਆ। ਇਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਨਾਬਾਲਗ਼ ਨਾਲ ਜਬਰ ਜਨਾਹ ਕਰਕੇ ਉਸ ਨੂੰ ਬੱਸ ਰਾਹੀਂ ਵਾਪਸ ਲੁਧਿਆਣਾ ਭੇਜ ਦਿੱਤਾ।
ਇਸ ਸਬੰਧੀ ਕੁੜੀ ਨੇ ਲੁਧਿਆਣਾ ਪੁੱਜ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਤੇ ਲੁਧਿਆਣਾ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨੂੰ ਜਾਣਕਾਰੀ ਦੇ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਦੋ ਦੋਸ਼ੀਆਂ ਦੀ ਪਛਾਣ ਹੋਈ ਹੈ ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਦੋਸ਼ੀਆਂ ਦੀ ਭਾਲ ਲਈ ਟੀਮ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।