ਅੰਮ੍ਰਿਤਸਰ : ਪੰਜਾਬ ਇਹਨੀ ਦਿਨੀਂ ਹੜ੍ਹ ਦੀ ਮਾਰ ਹੇਠ ਹੈ ਜਿੰਨਾ ਤੱਕ ਪੰਜਾਬ ਸਰਕਾਰ ਵੱਲੋਂ ਅਤੇ ਆਮ ਲੋਕਾਂ ਵੱਲੋਂ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਅਤੇ ਨਾਲ ਹੀ ਹੋਰ ਵੀ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਇਸ ਹੀ ਤਹਿਤ ਪੰਜਾਬ ਸਰਕਾਰ ਦੇ ਮੰਤਰੀ ਵੀ ਥਾਵਾਂ 'ਤੇ ਪਹੁੰਚ ਰਹੇ ਹਨ ਜਿਨਾਂ ਥਾਵਾਂ ਉੱਤੇ ਹਲਾਤ ਚਿੰਤਾਜਨਕ ਹਨ। ਉਥੇ ਹੀ ਮੰਤਰੀ ਕੁਲਦੀਪ ਧਾਲੀਵਾਲ ਰਮਦਾਸ ਦੇ ਨੇੜੇ ਪਹੁੰਚੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਲੈਕੇ ਕਈ ਪਿੰਡਾਂ 'ਚ ਰਾਹਤ ਸਮੱਗਰੀ ਵੰਡੀ।
ਆਮ ਵਾਂਗ ਹੋ ਜਾਵੇਗੀ ਸਥਿਤੀ : ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਕਿਹਾ ਕਿ ਰਾਵੀ ਦਰਿਆ ਦੇ ਨਾਲ ਨਾਲ ਸਾਰੀਆਂ ਫਸਲਾਂ ਡੁੱਬੀਆਂ ਪਈਆਂ ਹਨ। ਰਾਤ ਤੱਕ ਪਾਣੀ ਦਰਿਆ ਦੇ ਵਿਚੋਂ ਘਟ ਜਾਵੇਗਾ ਉਨ੍ਹਾਂ ਕਿਹਾ ਕਿ ਅਗਲੇ 24 ਘੰਟੇ ਸਾਡੇ ਲਈ ਖੁਸ਼ਖਬਰੀ ਲੈ ਕੇ ਆਉਣਗੇ ਕਿ ਅਸੀਂ ਖ਼ਤਰੇ ਤੋਂ ਬਾਹਰ ਹਾਂ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ 'ਪਾਣੀ ਦੀ ਮੌਜੂਦਾ ਸਥਿਤੀ ਜਾਇਜ਼ਾ ਲੈਂਦਿਆਂ ਦੱਸਿਆ ਕਿ ਬੀਤੇ ਕੱਲ੍ਹ ਉੱਜ ਤੋਂ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ ਜੋ ਕਿ ਹੁਣ ਸਾਡੀ ਸਰਹੱਦ ਲੰਘ ਚੁੱਕਾ ਹੈ ਅਤੇ ਇਸ ਵੇਲੇ ਪਾਣੀ ਦਾ ਪੱਧਰ 1.25 ਲੱਖ ਕਿਊਸਿਕ ਤੋਂ ਵੀ ਘੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਨੂ ਆਸ ਹੈ ਕਿ ਥੋੜ੍ਹੇ ਸਮੇਂ ਵਿੱਚ ਹੀ ਪਾਣੀ ਦਾ ਪੱਧਰ ਹੋਰ ਘਟਣਾ ਸ਼ੁਰੂ ਹੋ ਜਾਵੇਗਾ ਅਤੇ ਸਥਿਤੀ ਆਮ ਵਾਂਗ ਹੋ ਜਾਵੇਗੀ। ਧਾਲੀਵਾਲ ਨੇ ਪਿੰਡ ਘਣੀਏ ਕੇ ਬੇਟ ਅਤੇ ਕੁੱਸੋਵਾਲ ਵਿਖੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਸੈਂਕੜੇ ਏਕੜ ਫਸਲਾਂ ਦਾ ਨੁਕਸਾਨ ਹੋਇਆ ਹੈ, ਜਿਸ ਦੀ ਗਿਰਦਾਵਰੀ ਪਾਣੀ ਲੱਥਣ ਤੋਂ ਬਾਅਦ ਕਰਵਾਈ ਜਾਵੇਗੀ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
- ਪ੍ਰਿੰਸੀਪਲਾਂ ਦਾ ਤੀਜਾ ਅਤੇ ਚੌਥਾ ਬੈਚ ਸਿੰਗਾਪੁਰ ਲਈ ਰਵਾਨਾ, 76 ਪ੍ਰਿੰਸੀਪਲਾਂ ਨੂੰ ਸੀਐੱਮ ਮਾਨ ਨੇ ਭੇਜਿਆ ਸਿੰਗਾਪੁਰ
- ਭਾਰੀ ਮੀਂਹ ਕਾਰਨ ਉੱਤਰਕਾਸ਼ੀ ਦੇ ਛਾੜਾ 'ਚ ਫਟਿਆ ਬੱਦਲ, ਬਚਾਅ ਕਾਰਜ ਤੇਜ਼
- ਲੁਧਿਆਣਾ ਦੇ ਗਿਆਸਪੁਰਾ ਗੈਸ ਲੀਕ ਕਾਂਡ ਲਈ ਨਹੀਂ ਕੋਈ ਜ਼ਿੰਮੇਵਾਰ, ਐੱਸਡੀਐੱਮ ਪੱਛਮੀ ਨੇ ਸੌਂਪੀ ਰਿਪੋਰਟ
ਧੁੱਸੀ ਬੰਨ੍ਹ ਇਨ੍ਹਾਂ ਜਵਾਨਾਂ ਦੀ ਮਦਦ ਨਾਲ ਮਜ਼ਬੂਤ ਕੀਤਾ ਜਾ ਚੁੱਕਾ ਹੈ : ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਨਾਲ ਖੜ੍ਹੀ ਹੈ ਅਤੇ ਹਰੇਕ ਪ੍ਰਭਾਵਿਤ ਵਿਅਕਤੀ ਦੀ ਸਾਰ ਲੈ ਰਹੀ ਹੈ। ਅੱਜ ਮੈਂ ਵੀ ਇਨ੍ਹਾਂ ਪਿੰਡਾਂ 'ਚ ਲੋੜਵੰਦ ਲੋਕਾਂ ਨੂੰ ਖਾਣ-ਪੀਣ ਦੀ ਸਮੱਗਰੀ ਪੁੱਜਦੀ ਕਰਕੇ ਆਇਆਂ ਹਾਂ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਫੌਜ, ਬੀ. ਐੱਸ. ਐੱਫ. ਤੁਹਾਡੀ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਦੱਸਿਆ ਕਿ ਫੌਜ ਅਤੇ ਬੀ. ਐੱਸ. ਐੱਫ. ਨੇ ਸਾਡੀ ਬਹੁਤ ਮਦਦ ਕੀਤੀ ਹੈ, ਜਿਨ੍ਹਾਂ ਥਾਵਾਂ ’ਤੇ ਧੁੱਸੀ ਬੰਨ੍ਹ ਇਨ੍ਹਾਂ ਜਵਾਨਾਂ ਦੀ ਮਦਦ ਨਾਲ ਮਜ਼ਬੂਤ ਕੀਤਾ ਜਾ ਚੁੱਕਾ ਹੈ। ਧਾਲੀਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ।
ਪਹਿਲੀ ਵਾਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪਾਣੀ ਦੇ ਵਿੱਚ ਉਤਰੇ ਹਨ: ਇਸ ਮੌਕੇ ਮੰਤਰੀ ਧਾਲੀਵਾਲ ਨੇ ਕਿਹਾ ਕਿ ਪਾਣੀ ਜਦੋਂ ਹੇਠਾਂ ਜਾਵੇਗਾ ਤੇ ਫਸਲਾਂ ਦੀ ਗਿਰਦਾਵਰੀ ਕਰਵਾਈ ਜਾਏਗੀ। ਉਨ੍ਹਾਂ ਵਿਰੋਧੀਆਂ ਦੇ ਸਵਾਲ ਤੇ ਜ਼ਵਾਬ ਦਿੰਦੇ ਹੋਏ ਕਿਹਾ ਕਿ 75ਸਾਲ ਵਿਰੋਧੀਆਂ ਨੇ ਕੰਮ 'ਤੇ ਕੋਈ ਕੀਤਾ ਨਹੀਂ ਹੈ ਬੱਸ ਸ਼ੂਟਿੰਗਾ ਹੀ ਕੀਤੀਆਂ ਹਨ। ਪੰਜਾਬ ਦੇ ਇਤਹਾਸ ਵਿੱਚ ਪਹਿਲੀ ਵਾਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪਾਣੀ ਦੇ ਵਿੱਚ ਉਤਰੇ ਹਨ ਤੇ ਲੋਕਾਂ ਨੂੰ ਮਿਲੇ ਹਨ । ਸਾਰੇ ਲ਼ੋਕ ਮੈਦਾਨ ਵਿਚ ਲੱਗੇ ਹੋਏ ਹਨ ਅਸੀ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੈ ਸਾਨੂੰ ਵਿਰੋਧੀਆਂ ਨਾਲ ਕੋਈ ਲੈਣਾ ਦੇਣਾ ਨਹੀਂ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਬਚੋ ਅਤੇ ਜੇਕਰ ਸਾਡੇ ਅਧੀਕਾਰੀ ਕਿਸੇ ਪਾਸੇ ਜਾਣ ਤੋਂ ਰੋਕਦੇ ਹਨ ਤੇ ਉਥੇ ਨਾ ਜਾਓ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਲੋੜ ਪੈਂਦੀ ਹੈ ਤੇ ਸਾਡੇ ਪ੍ਰਸ਼ਾਸ਼ਨ ਨਾਲ ਸੰਪਰਕ ਕਰਨ।