ਅੰਮ੍ਰਿਤਸਰ : ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਸਬੰਧੀ ਬਣਾਈ ਗਈ ਕਮੇਟੀ ਦੀ SGPC ਦਫਤਰ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਣੇ ਕਈ ਸਿੱਖ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਉਹ ਆਪਣੇ ਗਿਲ੍ਹੇ ਸ਼ਿਕਵੇ ਭੁਲਾ ਕੇ ਸਿੱਖ ਕੌਮ ਲਈ ਪਹੁੰਚੇ ਹਨ। ਕਿਉਂਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਦਾ ਭੇਜਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਕੁਝ ਨਹੀਂ ਕਰ ਰਹੀ ਹੈ, ਜਿਸ ਕਾਰਨ ਅਗਲੀ ਰਣਨੀਤੀ ਲਈ ਇਹ ਇਕੱਠ ਕੀਤਾ ਗਿਆ ਹੈ।
5 ਮੈਂਬਰੀ ਕਮੇਟੀ 'ਚ ਸ਼ਾਮਿਲ ਨਾਮ : ਦੱਸਣਯੋਗ ਹੈ ਕਿ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਸੀ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਦੇ ਲਈ ਪੰਜ ਮੈਂਬਰੀ ਵਫ਼ਦ ਤਿਆਰ ਕੀਤਾ ਗਿਆ ਸੀ, ਜੋ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇਗਾ। ਇਸ ਵਫ਼ਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ, ਬਲਵੰਤ ਸਿੰਘ ਰਾਜੋਵਾਣਾ ਦੀ ਭੈਣ ਕਮਲਜੀਤ ਕੌਰ ਅਤੇ ਬਲਜਿੰਦਰ ਸਿੰਘ ਹਮਦਰਦ ਤੋਂ ਇਲਾਵਾ ਇੱਕ ਹੋਰ ਆਗੂ ਸ਼ਾਮਲ ਹੈ। ਉੱਥੇ ਹੀ ਅੱਜ ਇਸ ਕਮੇਟੀ ਦੀ ਪਲੇਠੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ। ਜਿਸ ਵਿੱਚ ਪੰਜੇ ਮੈਂਬਰ ਮੌਜੂਦ ਰਹੇ, ਉੱਥੇ ਹੀ ਇਸ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀ-ਕੀ ਕਦਮ ਚੁੱਕੇ ਜਾਣਗੇ, ਉਸ ਬਾਰੇ ਚਰਚਾ ਹੋਈ।
- Singapore Green Model: ਪੀਏਯੂ ਸਕੂਲ 'ਚ ਪ੍ਰਿੰਸੀਪਲ ਵੱਲੋਂ ਸਿੰਗਾਪੁਰ ਗ੍ਰੀਨ ਮਾਡਲ ਨੂੰ ਕਰਵਾਇਆ ਜਾ ਰਿਹਾ ਲਾਗੂ, ਬੱਚੇ ਸਿੱਖ ਰਹੇ ਬਾਗਬਾਨੀ
- ਵਿਕਰਮਜੀਤ ਸਾਹਨੀ ਨੇ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ,ਕਿਹਾ-ਰਿਹਾਈ ਨਾ ਹੋਣਾ ਭਾਰਤ ਦੀ ਕਾਨੂੰਨ ਵਿਵਸਥਾ 'ਤੇ ਵੱਡਾ ਸਵਾਲ,ਪੀਐੱਮ ਅਤੇ ਗ੍ਰਹਿ ਮੰਤਰੀ ਦੇਣ ਧਿਆਨ
- ਲੁਧਿਆਣਾ ਦੀ ਸਮਾਰਟ ਕਲੋਨੀ 'ਚ ਤੇਜਧਾਰ ਹਥਿਆਰਾਂ ਦੇ ਨਾਲ ਹਮਲਾਵਰਾਂ ਨੇ ਘਰ 'ਤੇ ਕੀਤਾ ਹਮਲਾ,ਪਰਿਵਾਰ ਨੇ ਲੁਕ ਕੇ ਬਚਾਈ ਜਾਨ, ਸੀਸੀਟੀਵੀ ਵੀਡੀਓ ਵਾਇਰਲ
ਵਿਰਸਾ ਸਿੰਘ ਵਲਟੋਹਾ ਦਾ ਬਿਆਨ : ਮੀਟਿੰਗ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਮੀਟਿੰਗ ਤੋਂ ਪਹਿਲਾਂ ਬਿਆਨ ਦਿੰਦੇ ਹੋਏ ਕਿਹਾ ਕਿ ਸਿਰਫ ਪੰਥ ਦੀ ਗੱਲ ਕਰਨ ਵਾਲਾ ਮੀਡੀਆ ਹੀ ਐਸਜੀਪੀਸੀ ਦਫਤਰ ਵਿਖੇ ਰੁਕੇ ਅਤੇ ਅੱਜ ਦੀ ਇਸ ਮੀਟਿੰਗ ਨੂੰ ਭੜਕਾਊ ਬਣਾਉਣ ਵਾਲਾ ਮੀਡੀਆ ਇਥੋਂ ਚਲਾ ਜਾਵੇ।