ਅੰਮ੍ਰਿਤਸਰ: ਸ਼ਹਿਰ ਦੀ ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਵਡਾਲਾ ਗ੍ਰੰਥੀਆਂ ਵੱਲੋਂ 2 ਲੋੜਵੰਦਾਂ ਲੜਕੀਆਂ ਦੇ ਆਨੰਦ ਕਾਰਜ਼ ਕਰਵਾਏ ਗਏ। ਸੰਸਥਾ ਦੇ ਸੇਵਾਦਾਰ ਇੰਜੀਨੀਅਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੜਕੀਆਂ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਹਨ ਜਿਸ ਕਾਰਨ ਉਨ੍ਹਾਂ ਲੜਕੀਆਂ ਦਾ ਅਨੰਦ ਕਾਰਜ ਕਰਵਾਇਆ ਅਤੇ ਉਨ੍ਹਾਂ ਨੂੰ ਲੋੜੀਂਦਾ ਸਮਾਨ ਦਿੱਤਾ।
ਗੁਰਪ੍ਰੀਤ ਸਿੰਘ ਦੱਸਿਆ ਨੇ ਕਿ ਇਸ ਕਾਰਜ ਵਿੱਚ ਐਨ.ਆਰ.ਆਈ. ਵੀਰਾਂ ਦਾ ਵੀ ਵਿਸ਼ੇਸ ਸਹਿਯੋਹ ਰਿਹਾ। ਗੁਰਪ੍ਰੀਤ ਨੇ ਕਿਹਾ ਕਿ ਸਾਨੂੰ ਇਹ ਸੇਵਾ ਕਰਕੇ ਉਨ੍ਹਾਂ ਨੂੰ ਅਤਿ ਖੁਸ਼ੀ ਹੋਈ ਹੈ ਅਤੇ ਸਾਨੂੰ ਹਮੇਸ਼ਾਂ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਅਨੰਦ ਕਾਰਜ ਤੋਂ ਬਾਅਦ ਪੰਗਤ ਨੇ ਚਾਹ ਪਾਣੀ ਛਕਿਆ ਅਤੇ ਗੁਰੂਦੁਆਰਾ ਨਾਮਖੇੜਾ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਵੱਲੋਂ ਵਿਆਹੇ ਜੋੜਿਆ ਨੂੰ ਸਿਰੋਪਾਉ ਦਿੱਤਾ ਗਿਆ।