ਅੰਮ੍ਰਿਤਸਰ: ਇੱਥੇ ਇੱਕ ਮਾਮੂਲੀ ਤਕਰਾਰ ਨੂੰ ਲੈ ਕੇ ਇੱਕ ਵਿਅਕਤੀ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਸੁੱਖਾ ਸਿੰਘ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਸਾਲ 2016 'ਚ ਵੀ ਇੱਕ ਕਤਲ ਕਰ ਚੁੱਕਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਸੁੱਖਾ ਸਿੰਘ ਨੇ ਕੁਝ ਦਿਨ ਪਹਿਲਾਂ ਥਾਣਾ ਬੀ ਡਿਵੀਜਨ ਅਧੀਨ ਪੈਂਦੀ ਸਬਜ਼ੀ ਮੰਡੀ ਦੇ ਕੋਲ ਆਪਣੇ ਹੀ ਦੋਸਤ ਗੁਰਪ੍ਰੀਤ ਸਿੰਘ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਸੀ।
ਪਟਿਆਲਾ: ਅੰਨ੍ਹੇ ਕਤਲ ਦਾ ਮਾਮਲਾ, ਭਾਖੜਾ 'ਚੋਂ ਮਿਲੀ ਲਾਸ਼
ਮ੍ਰਿਤਕ ਗੁਰਪ੍ਰੀਤ ਸਬਜ਼ੀ ਦੀ ਰੇਹੜੀ ਲਗਾਉਣ ਦਾ ਕੰਮ ਕਰਦਾ ਸੀ। ਜਦੋਂ ਸੁੱਖਾ ਸਿੰਘ ਨੂੰ ਪੁਲਿਸ ਨੇ ਕਾਬੂ ਕਰਕੇ ਸਖ਼ਤੀ ਨਾਲ ਪੁਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਮਾਮੂਲੀ ਤਕਰਾਰ ਕਾਰਨ ਉਸ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਬੂਲਿਆ ਕਿ ਸਾਲ 2016 'ਚ ਵੀ ਉਸ ਨੇ ਇੱਕ ਕਤਲ ਕੀਤਾ ਸੀ। ਪੁਲਿਸ ਨੇ ਮੁਲਜ਼ਮ ਸੁੱਖਾ ਸਿੰਘ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।