ETV Bharat / state

ਮਜੀਠੀਆ ਜ਼ਲਦ ਹੀ ਜੇਲ੍ਹ ਵਿੱਚ ਜਾ ਸਕਦੇ ਹਨ: ਜੀਵਨਜੋਤ ਕੌਰ - Votes in Punjab

ਵਿਧਾਨ ਸਭਾ ਚੋਣਾਂ ਨੇੜੇ ਆਉਣ ਤੇ ਸਿਆਸੀ ਆਖਾੜਾ ਵੀ ਭਖਦਾ ਜਾ ਰਿਹਾ ਹੈ। ਇਸੇ ਤਹਿਦ ਹੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਸੋਦੀਆ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਹਲਕਾ ਪੁਰਵੀ ਦੀ ਉਮੀਦਵਾਰ ਜੀਵਨਜੋਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।

ਮਜੀਠੀਆ ਜ਼ਲਦ ਹੀ ਜੇਲ੍ਹ ਵਿੱਚ ਜਾ ਸਕਦੇ ਹਨ: ਜੀਵਨਜੋਤ ਕੌਰ

author img

By

Published : Feb 16, 2022, 8:58 PM IST

ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਨੇੜੇ ਆਉਣ ਤੇ ਸਿਆਸੀ ਆਖਾੜਾ ਵੀ ਭਖਦਾ ਜਾ ਰਿਹਾ ਹੈ। ਇਸੇ ਤਹਿਦ ਹੀ ਆਮ ਆਦਮੀ ਪਾਰਟੀ (aap) ਦੇ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਸੋਦੀਆ(Manish Sisodia) ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਹਲਕਾ ਪੁਰਵੀ ਦੀ ਉਮੀਦਵਾਰ ਜੀਵਨਜੋਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।

ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਅਤੇ 'ਆਪ' ਉਮੀਦਵਾਰ ਡਾ. ਜੀਵਨਜੋਤ ਕੌਰ(Dr. Jeevanjot Kaur) ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਲਈ ਵਿਸ਼ੇਸ਼ ਚੋਣ ਮਨੋਰਥ ਪੱਤਰ 'ਸੰਕਲਪ ਪੱਤਰ' ਦੇ ਰੂਪ 'ਚ ਜਾਰੀ ਕੀਤਾ।

ਮਜੀਠੀਆ ਜ਼ਲਦ ਹੀ ਜੇਲ੍ਹ ਵਿੱਚ ਜਾ ਸਕਦੇ ਹਨ: ਜੀਵਨਜੋਤ ਕੌਰ

ਮਨੀਸ਼ ਸਿਸੋਦੀਆ (Manish Sisodia) ਨੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਿੱਧੂ ਦੇ 'ਪੰਜਾਬ ਮਾਡਲ' ਵਿੱਚ ਕੇਵਲ ਮੈਂ, ਮੈਂ, ਮੈਂ ਹੈ। ਮੈਂ ਮੁੱਖ ਮੰਤਰੀ ਹੋਵਾਂ ਹੀ ਹੈ।ਸਿੱਧੂ ਨੇ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਨਹੀ ਲਈ ਪੰਜਾਬ ਦਾ ਵਿਕਾਸ ਕਿਸ ਤਰ੍ਹਾਂ ਕਰਨਗੇ। ਪੰਜਾਬ ਦੇ ਆਮ ਲੋਕਾਂ, ਔਰਤਾਂ, ਨੌਜਵਾਨਾਂ ਅਤੇ ਖਾਸ ਕਰਕੇ ਅੰਮ੍ਰਿਤਸਰ ਪੂਰਬੀ (Amritsar East) ਹਲਕੇ ਲਈ ਕੁੱਝ ਵੀ ਨਹੀਂ ਹੈ।

ਬੁੱਧਵਾਰ ਨੂੰ ਇੱਥੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ (Amritsar East) ਦੇ ਵਿਕਾਸ ਲਈ ਸੰਕਲਪ ਪੱਤਰ ਜਾਰੀ ਕਰਦਿਆਂ ਮਨੀਸ਼ ਸਿਸੋਦੀਆ (Manish Sisodia) ਨੇ ਕਿਹਾ,''ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ (Arvind Kejriwal) ਦੇਸ਼ ਭਗਤ ਹਨ। ਕੇਜਰੀਵਾਲ ਆਪਣੇ ਦਿਲ 'ਚ ਦੇਸ਼ ਲਈ ਇੱਕ ਵਿਜ਼ਨ ਰੱਖਦੇ ਹਨ। ਇਸੇ ਲਈ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਸਿਰਫ ਆਪ ਦਾ ਹੀ ਵਿਰੋਧ ਕਰਦੇ ਹਨ।''

ਸਿਸੋਦੀਆ (Manish Sisodia)ਨੇ ਨਵਜੋਤ ਸਿੱਧੂ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਰੀਬ 16 ਸਾਲਾਂ ਤੋਂ ਸਿੱਧੂ ਪਰਿਵਾਰ ਵਿਧਾਨ ਸਭਾ ਹਲਕਾ ਪੂਰਬੀ ਤੋਂ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤ ਦਾ ਰਿਹਾ ਹੈ। ਪਰ ਇਸ ਹਲਕੇ ਦੇ ਵਿਕਾਸ ਲਈ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਿਧੂ ਪਰਿਵਾਰ ਨੇ ਕੁੱਝ ਨਹੀਂ ਕੀਤਾ। ਹਲਕੇ ਦੀਆਂ 90 ਫ਼ੀਸਦੀ ਗਲੀਆਂ, ਨਾਲੀਆਂ ਅਤੇ ਸੜਕਾਂ ਨਹੀਂ ਬਣੀਆ।

ਸੜਕਾਂ 'ਤੇ ਪਾਣੀ ਖੜਾ ਰਹਿੰਦਾ ਹੈ ਕਿਉਂਕਿ ਇੱਥੇ ਸੀਵਰੇਜ਼ ਦੀ ਕੋਈ ਵਿਵਸਥਾ ਨਹੀਂ ਹੈ। ਲੋਕਾਂ ਵਿੱਚ ਰੋਸ ਹੈ ਕਿ ਜਦੋਂ ਉਹ ਆਪਣੇ ਕੰਮ ਕਰਾਉਣ ਲਈ ਨਵਜੋਤ ਸਿੱਧੂ ਕੋਲ ਜਾਂਦੇ ਹਨ ਤਾਂ ਸਿੱਧੂ ਨਾ ਉਹ ਦਫ਼ਤਰ ਵਿੱਚ ਮਿਲਦੇ ਹਨ ਅਤੇ ਨਾ ਹੀ ਘਰ ਵਿੱਚ ਮਿਲਦੇ ਹਨ। ਉਨਾਂ ਦੋਸ਼ ਲਾਇਆ ਕਿ ਨਵਜੋਤ ਸਿੱਧੂ (Navjot Sidhu) ਲੋਕ ਸਭਾ ਮੈਂਬਰ ਅਤੇ ਕੈਬਨਿਟ ਮੰਤਰੀ ਰਹਿਣ ਦੇ ਬਾਵਜੂਦ ਆਪਣੇ ਹਲਕੇ ਵਿੱਚ ਇੱਕ ਵੀ ਸਰਕਾਰੀ ਕਾਲਜ, ਹਸਪਤਾਲ ਨਹੀਂ ਬਣਾ ਸਕੇ। ਇੱਥੇ ਸਕੂਲਾਂ ਦੀ ਮਾੜੀ ਹਾਲਤ ਹੈ। ਫ਼ੋਕਲ ਪੁਆਇੰਟ ਦਾ ਕੋਈ ਵਿਕਾਸ ਨਹੀਂ ਹੋਇਆ ਤਾਂ ਫਿਰ ਹਲਕੇ ਦੇ ਲੋਕ ਨਵਜੋਤ ਸਿੱਧੂ ਨੂੰ ਕਿਉਂ ਵੋਟ ਦੇਣ?

ਮਨੀਸ਼ ਸਿਸੋਦੀਆ (Manish Sisodia) ਨੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਅਲੋਚਨਾ ਕਰਦਿਆਂ ਕਿਹਾ ਕਿ ਮਜੀਠੀਆ ਨੂੰ ਤਾਂ ਸੁਪਰੀਮ ਕੋਰਟ ਕੋਲੋਂ ਵੀ ਕੇਵਲ ਕੁੱਝ ਦਿਨਾਂ ਦੀ ਜ਼ਮਾਨਤ ਮਿਲੀ ਹੋਈ ਹੈ। ਉਹ ਕਦੇ ਵੀ ਜੇਲ੍ਹ ਵਿੱਚ ਜਾ ਸਕਦੇ ਹਨ। ਇਸ ਲਈ ਹਲਕਾ ਪੂਰਬੀ ਦੇ ਲੋਕ ਬਿਕਰਮ ਮਜੀਠੀਆ (Bikram Majithia) ਵੋਟ ਹੀ ਕਿਉਂ ਪਾਉਣ?

ਸਿਸੋਦੀਆ(Manish Sisodia) ਨੇ ਕਿਹਾ ਕਿ 'ਆਪ' ਦੀ ਉਮੀਦਵਾਰ ਡਾ. ਜੀਵਨਜੋਤ ਕੌਰ (Dr. Jeevanjot Kaur) ਹੀ ਇਸ ਹਲਕੇ ਦੇ ਲੋਕਾਂ ਦੀਆਂ ਵੋਟਾਂ ਦੇ ਹੱਕਦਾਰ ਹਨ, ਕਿਉਂਕਿ ਉਨਾਂ ਇਸ ਹਲਕੇ ਦੇ ਲੋਕਾਂ ਦੀ ਸਿੱਖਿਆ ਅਤੇ ਇਲਾਜ ਲਈ ਅਨੇਕਾਂ ਕੰਮ ਕੀਤੇ ਹਨ। ਉਹ ਇਸ ਹਲਕੇ ਨੂੰ ਕੇਵਲ ਅੰਮ੍ਰਿਤਸਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਉਤਮ ਬਣਾਉਣਾ ਚਾਹੁੰਦੇ ਹਨ।

ਇਸ ਮੌਕੇ ਡਾ. ਜੀਵਨਜੋਤ ਕੌਰ (Dr. Jeevanjot Kaur) ਨੇ ਸੰਕਲਪ ਪੱਤਰ ਵਿਚਲੇ ਕੰਮਾਂ ਬਾਰੇ ਦੱਸਿਆ ਕਿ ਅੰਮਿਤਸਰ ਪੂਰਬੀ 'ਚ ਕੂੜਾ ਡੰਪ, ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ, ਪੀਣ ਦਾ ਸਾਫ਼ ਪਾਣੀ, ਸੜਕਾਂ ਦੀ ਉਸਾਰੀ, ਸੀਵਰੇਜ ਦੀ ਵਿਵਸਥਾ, ਸਬਜੀ ਮੰਡੀ ਦਾ ਵਿਕਾਸ ਅਤੇ ਫੋਕਲ ਪੁਆਇੰਟ ਦਾ ਵਿਕਾਸ ਅਜਿਹੇ ਮੁੱਖ ਕੰਮ ਹਨ। ਜਿਹੜੇ ਲੰਮੇ ਸਮੇਂ ਤੋਂ ਨਹੀਂ ਕੀਤੇ ਗਏ। ਉਨਾਂ ਕਿਹਾ ਕਿ ਸੰਕਲਪ ਪੱਤਰ ਵਿਚਲੇ ਕੰਮ ਕਰਨ ਦੇ ਨਾਲ ਨਾਲ ਚੰਗੀ ਸਿੱਖਿਆ, ਇਲਾਜ ਅਤੇ ਚੰਗੀਆਂ ਸਹੂਲਤਾਂ ਦੇਣਾ ਵੀ ਉਨਾਂ ਦੇ ਏਜੰਡੇ ਵਿੱਚ ਸ਼ਾਮਲ ਹਨ।

ਇਹ ਵੀ ਪੜ੍ਹੋ:- ਪੰਜਾਬ ਵਿਧਾਨ ਸਭਾ ਚੋਣਾਂ 2022: ਇਹਨਾਂ ਚਾਰ ਹਲਕਿਆਂ 'ਚ ਮੁਕਾਬਲਾ ਰੌਚਿਕ, ਜਾਣੋ ਕਿਉ...

ETV Bharat Logo

Copyright © 2025 Ushodaya Enterprises Pvt. Ltd., All Rights Reserved.