ETV Bharat / state

ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ - ਬੂਟ ਪਾਲਿਸ਼ਾਂ

ਪਿਛਲੇ 40 ਸਾਲਾਂ ਤੋਂ ਮਜੀਠੇ ਵਿੱਚ ਜੁੱਤੀਆਂ ਗੰਢਣ ਤੇ ਬੂਟ ਪਾਲਿਸ਼ ਦਾ ਕੰਮ ਕਰ ਰਹੇ ਗੁਰਸਿੱਖ ਜਸਬੀਰ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਵਿੱਚ ਕੋਈ ਸ਼ਰਮ ਨਹੀਂ ਹੈ ਕਿ ਉਹ ਜੁੱਤੀਆ ਗੰਢਣ ਦਾ ਕੰਮ ਕਰ ਰਿਹਾ ਹੈ।

Majitha 's Gursikh jasveer singh Shoe tying working
ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ
author img

By

Published : Sep 3, 2020, 9:36 PM IST

ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਗੁਰਸਿੱਖ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵੀਡੀਓ ਵਿੱਚ ਬਜ਼ੁਰਗ ਗੁਰਸਿੱਖ ਜੁੱਤੀਆਂ ਗੰਢਦਾ ਅਤੇ ਬੂਟ ਪਾਲਿਸ਼ਾਂ ਕਰਦਾ ਨਜ਼ਰ ਆ ਰਿਹਾ ਹੈ।

ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ

ਜਿੱਥੇ ਅੱਜ ਦੇ ਨੌਜਵਾਨ ਕੰਮ ਨੂੰ ਛੋਟਾ-ਵੱਡਾ ਸਮਝ ਕੇ ਵਿਹਲਾ ਰਹਿ ਕੇ ਜੀਵਨ ਗੁਜ਼ਾਰਨ ਵਿੱਚ ਮਸ਼ਰੂਫ ਹਨ, ਉੱਥੇ ਇਹ ਬਜ਼ੁਰਗ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ।

ਇਹ ਗੁਰਸਿੱਖ ਪਿਛਲੇ 40 ਸਾਲਾਂ ਤੋਂ ਮਜੀਠੇ ਵਿੱਚ ਜੁੱਤੀਆਂ ਗੰਢਣ ਤੇ ਬੂਟ ਪਾਲਿਸ਼ ਦਾ ਕੰਮ ਕਰ ਰਿਹਾ ਹੈ। ਗੁਰਸਿੱਖ ਜਸਬੀਰ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਵਿੱਚ ਕੋਈ ਸ਼ਰਮ ਨਹੀਂ ਹੈ ਕਿ ਉਹ ਜੁੱਤੀਆ ਗੰਢਣ ਦਾ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਹ 40 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ। ਉਸ ਦੀ ਉਮਰ 60 ਸਾਲ ਹੈ। ਉਸ ਨੇ ਅੱਗੇ ਦੱਸਿਆ ਕਿ ਉਸ ਨੇ ਆਪਣੀਆਂ 4 ਭੈਣਾਂ ਦਾ ਵਿਆਹ ਕਰਨ ਦੇ ਨਾਲ-ਨਾਲ ਇੱਕ ਧੀ ਦਾ ਵੀ ਵਿਆਹ ਕੀਤਾ ਹੈ।

ਉੱਥੇ ਹੀ ਉਸ ਦੀ ਮਾਤਾ ਮਹਿੰਦਰ ਕੌਰ ਜੋ ਕਿ ਕਾਫੀ ਬਜ਼ੁਰਗ ਹੈ। ਜੋ ਹਰ ਰੋਜ਼ ਆਪਣੇ ਪੁੱਤਰ ਜਸਬੀਰ ਸਿੰਘ ਲਈ ਦੋ ਟਾਈਮ ਦੀ ਰੋਟੀ ਲੈ ਕੇ ਆਉਂਦੀ ਹੈ ਅਤੇ ਗਰਮੀ ਵਿੱਚ ਕੰਮ ਕਰ ਰਹੇ ਪੁੱਤ ਨੂੰ ਰੋਟੀ ਖਾਂਦੇ ਨੂੰ ਪੱਖੀ ਝਲਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.