ਅੰਮ੍ਰਿਤਸਰ : ਪੰਜਾਬ ਵਿੱਚ ਲੁੱਟ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਵੀ ਰੋਜਾਨਾਂ ਕਿਤੇ ਨਾ ਕਿਤੇ ਲੁੱਟ ਖੋਹ ਅਤੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜਾ ਮਾਮਲਾ ਇਕ ਵਾਰ ਫਿਰ ਤੋਂ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਦੇ ਲਾਗੇ ਇੱਕ ਗੰਨ ਹਾਊਸ ਦੇ ਉੱਪਰ ਲੁੱਟ ਦੀ ਵਾਰਦਾਤ ਹੋਈ ਹੈ।
ਸੀਸੀਟੀਵੀ ਕੈਮਰਿਆਂ ਉੱਤੇ ਪਾਈ ਸਪ੍ਰੇ : ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਗੰਨ ਹਾਊਸ ਦੀ ਪਿਛਲੀ ਦੀਵਾਰ ਤੋੜ ਕੇ ਦੁਕਾਨ ਦੇ ਅੰਦਰ ਦਾਖਿਲ ਹੋਏ ਅਤੇ ਸੀਸੀਟੀਵੀ ਕੈਮਰਿਆਂ ਉੱਪਰ ਵੀ ਸਪ੍ਰੇ ਕਰ ਦਿੱਤੀ ਗਈ। ਇਸ ਬਾਰੇ ਦੁਕਾਨਦਾਰ ਨੇ ਦੱਸਿਆ ਕਿ ਗੰਨ ਹਾਊਸ ਦੁਕਾਨ ਦੇ ਉੱਪਰ ਚੋਰਾਂ ਵੱਲੋਂ ਕੰਧ ਤੋੜ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨ ਵਿੱਚ ਕਾਫ਼ੀ ਸੁਰੱਖਿਆ ਹੋਣ ਕਰਕੇ ਉਹ ਕਿਸੇ ਵੀ ਤਰੀਕੇ ਗੰਨ ਚੋਰੀ ਨਹੀਂ ਕਰ ਸਕੇ ਅਤੇ ਜਿਸ ਕਮਰੇ ਦੀ ਦੀਵਾਰ ਤੋੜ ਕੇ ਉਹ ਅੰਦਰ ਆਏ ਹਨ, ਉਸ ਕਮਰੇ ਵਿੱਚ ਬਹੁਤ ਸਾਰੀਆਂ ਬੰਦੂਕਾਂ ਪਈਆਂ ਸਨ।
ਏਸੀ ਫਿਟਿੰਗ ਦੱਸ ਕੇ ਚੜ੍ਹੇ ਉੱਪਰ : ਜਾਣਕਾਰੀ ਮੁਤਾਬਿਕ ਹਥਿਆਰਾਂ ਦੀ ਗਿਣਤੀ ਵੀ ਕੀਤੀ ਜਾ ਰਹੀ ਹੈ। ਜੇਕਰ ਲੱਗੇਗਾ ਕਿ ਕੋਈ ਬੰਦੂਕ ਚੋਰੀ ਹੋਈ ਹੈ ਤਾਂ ਉਸ ਸਬੰਧੀ ਵੀ ਸੂਚਨਾ ਦਿੱਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਦੁਕਾਨ ਦੇ ਪਿਛਲੇ ਪਾਸੇ ਇੱਕ ਮੰਦਰ ਹੈ ਅਤੇ ਮੰਦਿਰ ਵੱਲੋਂ ਚੋਰ ਉੱਪਰ ਆਏ ਅਤੇ ਜਦੋਂ ਪੰਡਿਤ ਵੱਲੋਂ ਉੱਪਰ ਜਾਣ ਦਾ ਕਾਰਨ ਪੁੱਛਿਆ ਤਾਂ ਚੋਰਾਂ ਨੇ ਦੱਸਿਆ ਕੀ ਉਹ ਏਸੀ ਫਿਟਿੰਗ ਕਰਨ ਲਈ ਇੱਥੇ ਆਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਦੀਵਾਰ ਵਿੱਚ ਇੱਕ ਖੁੱਡਾ ਮਾਰ ਕੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।
- ਪਿੰਡ ਮੂਸਾ ਵਿਖੇ ਪਤੀ-ਪਤਨੀ ਉੱਤੇ ਡਿੱਗੀ ਮਕਾਨ ਦੀ ਛੱਤ, ਪਤਨੀ ਦੀ ਮੌਤ, ਪਤੀ ਪਟਿਆਲਾ ਰੈਫਰ
- ਰਾਵੀ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਪਠਾਨਕੋਟ ਦੇ ਕਈ ਪਿੰਡ ਪ੍ਰਭਾਵਿਤ, ਲੋਕਾਂ ਨੇ ਕਿਹਾ- "ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ"
- Punjabi gangster Murder in Canada: ਕੈਨੇਡਾ ਵਿੱਚ ਗੈਂਗਸਟਰ ਰਵਿੰਦਰ ਸਮਰਾ ਦਾ ਗੋਲ਼ੀਆਂ ਮਾਰ ਕੇ ਕਤਲ
ਗੰਨ ਹਾਊਸ ਦੀਆਂ ਬੰਦੂਕਾਂ ਗਿਣੀਆਂ ਜਾ ਰਹੀਆਂ : ਦੂਜੇ ਪਾਸੇ, ਇਸ ਮਾਮਲੇ ਦੀ ਜਾਂਚ ਕਰਨ ਲਈ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕੀ ਗੰਨ ਹਾਊਸ ਦੇ ਵਿੱਚ ਚੋਰੀ ਹੋਈ ਹੈ ਅਤੇ ਉਹ ਗੰਨ ਹਾਊਸ ਦੇ ਹਲਾਤਾਂ ਦਾ ਜਾਇਜ਼ਾ ਲੈ ਰਹੇ ਹਨ। ਦੁਕਾਨ ਦੇ ਅੰਦਰ ਪਈਆਂ ਬੰਦੂਕਾਂ ਦੀ ਵੀ ਗਿਣਤੀ ਕੀਤੀ ਜਾ ਰਹੀ ਹੈ।