ETV Bharat / state

Loot In PNB: ਪਿਸਤੌਲ ਦੇ ਜ਼ੋਰ ਉੱਤੇ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਲੁੱਟ - Amritsar News

ਅੰਮ੍ਰਿਤਸਰ ਦੇ ਪਿੰਡ ਚੋਗਾਵਾਂ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਚਾਰ ਲੁਟੇਰਿਆਂ ਪਿਸਤੌਲ ਦੀ ਨੋਕ ਉੱਤੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Loot In PNB
Loot In PNB
author img

By

Published : Feb 21, 2023, 2:12 PM IST

ਪਿਸਤੌਲ ਦੀ ਨੋਕ 'ਤੇ ਪੰਜਾਬ ਨੈਸ਼ਨਲ ਬੈਂਕ 'ਚ ਲੁੱਟ

ਅੰਮ੍ਰਿਤਸਰ: ਦਿਨ-ਦਿਹਾੜੇ ਪਿੰਡ ਚੁਗਾਵਾਂ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਜੇ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਰਾਣੀ ਕਾ ਬਾਗ ਵਿਖੇ ਵੀ ਪੰਜਾਬ ਨੈਸ਼ਨਲ ਬੈਂਕ ਵਿੱਚ 2 ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਟੀਮ ਨੇ ਦੋਵਾਂ ਲੁਟੇਰੇ ਨੂੰ ਕਾਬੂ ਕਰ ਲਿਆ। ਬੈਂਕ ਅਧਿਕਾਰੀ ਨੇ ਦੱਸਿਆ ਕਿ ਇਹ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ, ਜਿਨ੍ਹਾਂ ਵੱਲੋ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕੇ ਫਰਾਰ ਹੋ ਗਏ।

ਚਾਰਾਂ ਮੁਲਜ਼ਮਾਂ ਦੇ ਹੱਥਾਂ 'ਚ ਹਥਿਆਰ : ਇਸ ਮੌਕੇ ਗੱਲਬਾਤ ਕਰਦੇ ਹੋਏ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਚੁਗਾਵਾਂ ਵਿੱਖੇ ਕੁੱਝ ਦਿਨ ਪਹਿਲਾਂ ਅੱਗ ਲੱਗ ਗਈ ਸੀ ਜਿਸਦਾ ਕੰਮ ਅਸੀ ਕਰਵਾ ਰਹੇ ਸੀ। ਇਸ ਦੇ ਚਲਦੇ ਸਾਡਾ ਕੈਸ਼ ਕਾਊਂਟਰ ਨਹੀਂ ਖੁੱਲ ਪਾਇਆ ਅਤੇ ਸਾਡੇ ਏਜੰਟ ਕੰਮ ਕਰ ਰਹੇ ਸਨ। ਬੈਂਕ ਵਿੱਚ ਕੈਸ਼ ਇਕੱਠਾ ਕਰਕੇ ਲੈਕੇ ਆਉਂਦੇ ਸੀ। ਉਨ੍ਹਾਂ ਵੱਲੋਂ ਪੱਚੀ ਹਜ਼ਾਰ ਜਮਾਂ ਕਰਵਾਇਆ ਗਿਆ ਜਿਸ ਤੋਂ ਬਾਅਦ ਲੈਣ ਦੇਣ ਤੋਂ ਬਾਅਦ 17 ਹਜ਼ਾਰ ਰੁਪਏ ਬਚੇ ਸਨ। ਉਨ੍ਹਾਂ ਕਿਹਾ ਕਿ ਇੱਕ ਵਜੇ ਦੇ ਕਰੀਬ ਚਾਰ ਨੌਜਵਾਨ ਆਏ ਤੇ ਪਿਸਤੌਲ ਦਿਖਾ ਕੇ 17 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਉਨ੍ਹਾ ਕਿਹਾ ਕਿ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ। ਚਾਰ ਨੌਜਵਾਨ ਸਨ ਤੇ ਚਾਰਾਂ ਨੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ। ਉਨ੍ਹਾਂ ਵੱਲੋ ਸਾਡੀ ਕੈਸ਼ੀਅਰ ਕੋਲੋਂ 17 ਹਜ਼ਾਰ ਰੁਪਏ ਲੁੱਟ ਲਏ ਗਏ।

ਸੀਸੀਟੀਵੀ ਖੰਗਾਲੇ ਜਾ ਰਹੇ : ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪੁਹੰਚੇ, ਉਨ੍ਹਾਂ ਵੱਲੋ ਜਾਂਚ ਕੀਤੀ ਜਾ ਰਹੀ ਹੈ। ਵੱਡੀ ਗੱਲ ਇਹ ਹੈ ਕਿ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਸੜ ਗਏ ਸਨ। ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਨੈਸ਼ਨਲ ਬੈਂਕ ਵਿਚ 17 ਹਜ਼ਾਰ ਰੁਪਏ ਦੀ ਲੁੱਟ ਹੋਈ ਹੈ ਅਸੀਂ ਮੌਕੇ ਉੱਤੇ ਪਹੁੰਚ ਕੇ ਜਾਂਚ ਕਰ ਦਿੱਤੀ ਹੈ। ਉਨ੍ਹਾਂ ਕਿਹਾ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ ਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : Lok Sabha by election: ਲੋਕ ਸਭਾ ਸੀਟ ਲਈ ਭਾਜਪਾ ਨੇ ਖਿੱਚੀ ਤਿਆਰੀ, ਕਈ ਸਿਆਸੀ ਆਗੂ ਵੱਖ-ਵੱਖ ਪਾਰਟੀਆਂ ਛੱਡ ਭਾਜਪਾ 'ਚ ਹੋਏ ਸ਼ਾਮਿਲ

ਪਹਿਲਾਂ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਸੀ ਚੋਰੀ: ਉਥੇ ਹੀ ਸੋਮਵਾਰ ਨੂੰ ਚਾਲ ਡੇਰਿਆਂ ਦੇ ਪਿੰਡ ਚੁਗਾਵਾਂ ਦੇ ਵਿਚ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵਿੱਚ ਪਿਸਤੋਲ ਦੀ ਨੋਕ ਉੱਤੇ 17 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ ਤੇ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਪਿਸਤੌਲ ਸਮੇਤ 20 ਕਾਰਤੂਸ ਬਰਾਮਦ ਕੀਤੇ ਹਨ ਅਤੇ ਲੁੱਟ ਦੀ 22 ਲੱਖ ਰੁਪਏ ਦੀ ਰਕਮ ਵੀ ਬ੍ਰਾਮਦ ਕੀਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.