ਅੰਮ੍ਰਿਤਸਰ: ਬਾਬਾ ਬਕਾਲਾ ਦੇ ਥਾਣਾ ਖਾਲਚੀਆਂ ਵਿਚ ਆਰਐਮਪੀਆਈ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਤੇ ਪੰਜਾਬ ਏਕਤਾ ਪਾਰਟੀ ਵੱਲੋਂ ਥਾਣੇ ਨੂੰ ਘੇਰਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਪੁਲਿਸ ਨੂੰ ਆਪਣੇ ਹੱਥ ਵਿਚ ਲੈਕੇ ਲੋਕਾਂ ਨਾਲ ਧੱਕੇ ਸ਼ਾਹੀ ਕਰ ਰਹੀ ਹੈ ਤੇ ਲੋਕਾਂ ਤੇ ਨਜਾਇਜ਼ ਪਰਚੇ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪਿੰਡ ਵਿਚ ਜੋ ਚੋਰੀਆਂ ਤੇ ਲੁੱਟ ਖੋਹਾਂ ਹੋ ਰਹੀਆਂ ਹਨ ਪੁਲਿਸ ਦਾ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਤੇ ਨਾ ਹੀ ਪੁਲਿਸ ਵਲੋਂ ਕੋਈ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਵਲੋਂ ਲੋਕਾਂ 'ਤੇ ਝੂਠੇ ਪਰਚੇ ਕਰਨ ਲਈ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀਆਂ ਦੇ ਕਹਿਣ 'ਤੇ ਪੁਲਿਸ ਲੋਕਾਂ 'ਤੇ ਝੂਠੇ ਪਰਚੇ ਕਰ ਰਹੀ ਹੈ।
ਉਸਦੇ ਖਿਲਾਫ਼ ਆਰਐਮਪੀਆਈ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਤੇ ਪੰਜਾਬ ਏਕਤਾ ਪਾਰਟੀ ਨੇ ਰਲ ਕੇ ਇਹ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋ ਤੱਕ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਉਦੇ ਤੱਕ ਇਹ ਧਰਨਾ ਜਾਰੀ ਰਹੇਗਾ।
ਲੋਕ ਇਨਸਾਫ਼ ਪਾਰਟੀ ਦੇ ਨੇਤਾ ਚਰਨਦੀਪ ਸਿੰਘ ਕਿਹਾ ਕਿ ਸਾਡੇ ਭਿੰਡਰ ਪਿੰਡ ਵਿਚ 10 ਤੋਂ ਵੱਧ ਚੋਰੀਆਂ ਲੁੱਟਾ ਹੋਈਆ ਹਨ ਪਰ ਪੁਲਿਸ ਵਲੋਂ ਦੋ ਤੇ ਮੁਕੱਦਮੇ ਦਰਜ ਕੀਤੇ ਗਏ ਹਨ ਬਾਕੀ ਕੇਸਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਦੋ ਤੱਕ ਝੂਠੇ ਪਰਚੇ ਰੱਦ ਨਹੀਂ ਹੁੰਦੇ ਅਸੀਂ ਉਦੋ ਤੱਕ ਧਰਨੇ ਤੋਂ ਨਹੀਂ ਉੱਠਾਂਗੇ।
ਇਹ ਵੀ ਪੜੋ: ਅਕਾਲੀ ਦਲ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੜਣ ਦਾ ਐਲਾਨ
ਗੁਰਨਾਮ ਸਿੰਘ ਦਾਊਦ ਆਰਐਮਪੀਆਈ ਪਾਰਟੀ ਦੇ ਨੇਤਾ ਨੇ ਕਿਹਾ ਸਾਨੂੰ ਧਰਨਾ ਲਗਾਉਣ ਦਾ ਕੋਈ ਸ਼ੌਕ ਨਹੀਂ ਇਹ ਸਾਡੀ ਮਜਬੂਰੀ ਹੈ।ਉਨ੍ਹਾਂ ਕਿਹਾ ਕਿ ਜਿਹੜਾ ਥਾਣਾ ਖਾਲਚੀਆਂ ਦਾ ਐਸ ਐੱਚ ਓ ਪਰਮਜੀਤ ਸਿੰਘ ਵਿਰਦੀ ਲੋਕਾਂ ਨਾਲ ਰੁੱਖਾਂ ਬੋਲਦਾ ਹੈ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਦਾ ਹੈ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਕੋਲੋਂ ਨਜਾਇਜ਼ ਕਬਜ਼ੇ ਕਰਵਾਉਂਦਾ ਹੈ ਤੇ ਇਹ ਗੈਂਗਸਟਰਾਂ ਦਾ ਸਾਥ ਦਿੰਦਾ ਹੈ ਜੇਕਰ ਲੋਕ ਰਿਪੋਰਟ ਲਿਖਣ ਆਉਂਦੇ ਹਨ ਤੇ ਇਹ ਉਨ੍ਹਾਂ ਦੀ ਰਿਪੋਰਟ ਨਹੀਂ ਲਿਖਦਾ ਹੈ।