ਅੰਮ੍ਰਿਤਸਰ: ਦੇਸ਼ ਭਰ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ।ਇਸ ਦੌਰਾਨ ਦੇਸ਼ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਂ ਕੋਰੋਨਾ ਦੇ ਮਰੀਜ਼ਾਂ ਦੀ ਸੇਵਾ ਲਈ ਅੱਗੇ ਆ ਰਹੀਆਂ ਹਨ।ਅੰਮ੍ਰਿਤਸਰ ਦੀ ਸੰਸਥਾ ਇਸ਼ਕੌਨ ਟੈਪਲ ਵੱਲੋਂ ਕੋਰੋਨਾ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੋਜਨ ਦਿੱਤਾ ਜਾ ਰਿਹਾ ਹੈ। ਕੋਰੋਨਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਇਸ਼ਕੌਨ ਟੈਂਪਲ ਵੱਲੋਂ ਜਾਰੀ ਵਟਸਐਪ ਨੰਬਰ 'ਤੇ ਆਪਣੀ ਜਾਣਕਾਰੀ ਭੇਜਣੀ ਹੋਵੇਗੀ ਅਤੇ ਫਾਰਮ ਭਰਨ ਤੋਂ ਅਗਲੇ ਦਿਨ ਇਸ਼ਕੌਨ ਟੈਂਪਲ ਵੱਲੋਂ ਉਸ ਦੇ ਘਰ ਰੋਜ਼ਾਨਾ ਦੁਪਿਹਰ ਨੂੰ ਪੌਸ਼ਟਿਕ ਭੋਜਨ ਭੇਜਿਆ ਜਾਂਦਾ ਹੈ।
ਇਸ ਬਾਰੇ ਸਮਾਜ ਸੇਵੀ ਸੰਸਥਾ ਸ਼ਾਮਾ ਨੰਦ ਦਾਸ ਨੇ ਕਿਹਾ ਹੈ ਕਿ ਇਸ਼ਕੌਨ ਟੈਂਪਲ ਵੱਲੋਂ ਕੋਵਿਡ ਮਰੀਜ਼ਾਂ ਦੇ ਲਈ ਦੁਪਿਹਰ ਦੇ ਖਾਣੇ ਦੀ ਸੁਵਿਧਾ ਸੁਰੂ ਕੀਤੀ ਗਈ ਹੈ।ਜਿਸਦੇ ਚਲਦੇ ਅਸੀਂ ਇਕ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੈ ਅਤੇ ਜਿਸ ਉਤੇ ਲੋਕ ਆਪਣੀ ਜਾਣਕਾਰੀ ਸਾਂਝੀ ਕਰਕੇ ਇਕ ਫਾਰਮ ਭਰਨਗੇ, ਜਿਸ ਤੋਂ ਅਗਲੇ ਦਿਨ ਉਹਨਾ ਨੂੰ ਘਰ ਬੈਠੇ ਇਹ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਸਮਾਜ ਸੇਵੀ ਸੰਸਥਾ ਦੇ ਮੈਂਬਰ ਨੇ ਕਿਹਾ ਹੈ ਕਿ ਕੋਰੋਨਾ ਦੇ ਮਰੀਜ਼ਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਦੀ ਸੇਵਾ ਲਈ ਅਸੀਂ ਵਚਨਬੱਧ ਹਾਂ।
ਇਹ ਵੀ ਪੜੋ:ਰਾਕੇਸ਼ ਟਿਕੈਤ ਨੇ ਦਿੱਤਾ ਨਵਾਂ ਨਾਅਰਾ, 'ਜਿਊਂਦਾ ਹੈ ਤਾਂ ਦਿੱਲੀ ਆਜਾ'