ETV Bharat / state

ਲਖੀਮਪੁਰ ਖੀਰੀ ਮਾਮਲਾ: ਵਿਦਿਆਰਥੀ ਸੰਗਠਨਾਂ ਨੇ ਕੀਤਾ ਜੀਐਨਡੀਯੂ ਵਿਖੇ ਰੋਸ ਪ੍ਰਦਰਸ਼ਨ

ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University) ਦੇ ਵਿਦਿਆਰਥੀ ਸੰਗਠਨ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ (Student organization United Sikh Student Federation) ਅਤੇ ਸੱਥ ਦੇ ਸੈਂਕੜੇ ਅਹੁਦੇਦਾਰਾਂ 'ਤੇ ਮੈਂਬਰਾਂ ਦੇ ਵੱਲੋਂ ਦੁਪਹਿਰ ਦੇ ਸਮੇਂ ਜੀਐੱਨਡੀਯੂ ਕੈਂਪਸ (GNDU Campus) ਵਿਖੇ ਰੋਸ ਮਾਰਚ ਕਰਨ ਦੇ ਨਾਲ-ਨਾਲ ਜੀਐਨਡੀਯੂ ਦੇ ਮੁੱਖ ਗੇਟ 'ਤੇ ਇਕ ਵਿਸ਼ਾਲ ਰੋਸ ਰੈਲੀ ਦਾ ਆਯੋਜਨ ਕੀਤਾ।

author img

By

Published : Oct 4, 2021, 10:28 PM IST

ਵਿਦਿਆਰਥੀ ਸੰਗਠਨਾਂ ਨੇ ਕੀਤਾ ਜੀਐਨਡੀਯੂ ਵਿਖੇ ਰੋਸ ਪ੍ਰਦਰਸ਼ਨ

ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University) ਦੇ ਵਿਦਿਆਰਥੀ ਸੰਗਠਨ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ (Student organization United Sikh Student Federation) ਅਤੇ ਸੱਥ ਦੇ ਸੈਂਕੜੇ ਅਹੁਦੇਦਾਰਾਂ 'ਤੇ ਮੈਂਬਰਾਂ ਦੇ ਵੱਲੋਂ ਦੁਪਹਿਰ ਦੇ ਸਮੇਂ ਜੀਐੱਨਡੀਯੂ ਕੈਂਪਸ (GNDU Campus) ਵਿਖੇ ਰੋਸ ਮਾਰਚ ਕਰਨ ਦੇ ਨਾਲ-ਨਾਲ ਜੀਐਨਡੀਯੂ ਦੇ ਮੁੱਖ ਗੇਟ 'ਤੇ ਇਕ ਵਿਸ਼ਾਲ ਰੋਸ ਰੈਲੀ ਦਾ ਆਯੋਜਨ ਕੀਤਾ।

ਜਿਸ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (UP Chief Minister Yogi Adityanath) , ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 'ਤੇ ਆਰਐੱਸਐੱਸ (RSS) ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪਿੱਟ ਸਿਆਪਾ ਕੀਤਾ।

ਇਸ ਤੋਂ ਪਹਿਲਾਂ ਸੈਂਕੜ੍ਹਿਆਂ ਦੀ ਗਿਣਤੀ ਦੇ ਵਿੱਚ ਮਹਿਲਾ-ਪੁਰਸ਼ ਵਿਦਿਆਰਥੀ ਮੁੱਖ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ, ਫਿਰ ਰੋਸ ਮਾਰਚ ਕਰਦੇ ਹੋਏ ਜੀਐੱਨਡੀਯੂ (GNDU) ਦੇ ਮੁੱਖ ਗੇਟ ਵਿਖੇ ਪੁੱਜਦਿਆਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰਐੱਸਐੱਸ ਤੇ ਦੋਸ਼ੀ ਭਾਜਪਾ ਮੰਤਰੀ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ 'ਭਗਵਾਂ ਅੱਤਵਾਦ ਮੁਰਦਾਬਾਦ' 'ਆਰਐੱਸਐੱਸ ਮੁਰਦਾਬਾਦ' ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਨਾਅਰੇ ਲਗਾਏ।

ਵਿਦਿਆਰਥੀਆਂ ਵੱਲੋਂ ਯੂਪੀ ਵਿੱਚ ਕੁਚਲ ਕੇ ਮਾਰੇ ਗਏ ਕਿਸਾਨਾਂ ਨੂੰ ਸ਼ਹੀਦ ਕਰਾਰ ਦੇਂਦਿਆਂ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਵੱਖ-ਵੱਖ ਵਿਦਿਆਰਥੀ ਬੁਲਾਰਿਆਂ ਨੇ ਆਪਣੇ ਵਿਚਾਰ ਵੀ ਰੱਖੇ 'ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਤੇ ਕਿਹਾ ਕਿ ਦੇਸ਼ ਦੇ ਵਿੱਚ ਘੱਟ ਗਿਣਤੀਆਂ ਭਾਈਚਾਰਾ ਸੁਰੱਖਿਅਤ ਨਹੀਂ ਹੈ।

ਇਸ ਮੌਕੇ ਵਿਦਿਆਰਥੀ ਆਗੂਆ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ (BJP government at the center) ਇੱਕ ਫਾਸ਼ੀਵਾਦੀ ਸਰਕਾਰ ਹੈ। ਜਿਸ ਦੀ ਕਲਪਨਾ ਸਿਰਫ਼ 'ਤੇ ਸਿਰਫ਼ ਹਿੰਦੂ ਰਾਸ਼ਟਰ ਦੀ ਹੈ 'ਤੇ ਇਸ ਤਰ੍ਹਾਂ ਦੀ ਕਤਲੋਗ਼ਾਰਤ ਦੇ ਰਾਹੀਂ ਦੇਸ਼ ਦੀਆਂ ਘੱਟ ਗਿਣਤੀ ਕੌਮਾਂ ਅਤੇ ਲੋਕਾਂ ਨੂੰ ਗੁਲਾਮ ਬਣਾਉਣ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸ਼ਹੀਦ ਹੋਏ ਕਿਸਾਨਾਂ ਦਾ ਖ਼ੂਨ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਪਿੱਛੇ ਉਨ੍ਹਾਂ ਦੇ ਵਾਰਸ ਵਿਦਿਆਰਥੀ ਕਿਸੇ ਵੀ ਸੰਘਰਸ਼ ਤੇ ਘੋਲ ਤੋਂ ਪਿੱਛੇ ਨਹੀਂ ਹਟਣਗੇ 'ਤੇ ਅਸੀਂ ਹਰ ਕੁਰਬਾਨੀ ਕਰਨ ਦੇ ਲਈ ਤਿਆਰ ਹਾਂ।

ਇਹ ਵੀ ਪੜ੍ਹੋ: ਲਖੀਮਪੁਰ ਘਟਨਾ ਦੇ ਵਿਰੋਧ ‘ਚ ਕਿਸਾਨਾਂ ਨੇ ਡੀ.ਸੀ. ਦਫਤਰਾਂ ਅੱਗੇ ਕੀਤਾ ਰੋਸ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.