ETV Bharat / state

GNDU ਦੀ ਪਹਿਲਕਦਮੀ: ਹੁਣ ਫੋਨ ਰਾਹੀਂ ਮਿਲੇਗੀ ਰੁੱਖਾਂ ਦੀ ਜਾਣਕਾਰੀ, ਜਾਣੋ ਕਿਵੇਂ... - QR Code

ਸ਼ਾਪਿੰਗ ਸਮੇਂ ਭੁਗਤਾਨ ਹੋਵੇ ਜਾਂ ਰੇਸਤਰਾਂ ਵਿੱਚ ਲੱਗੇ QR ਸਕੈਨ ਤੁਹਾਡਾ ਹਰ ਕੰਮ ਆਸਾਨ ਬਣਾ ਦਿੰਦੀ ਹੈ, ਉਸੇ ਤਰ੍ਹਾਂ ਹੀ, ਵਾਤਾਵਰਨ ਸਬੰਧੀ ਜਾਣਕਾਰੀ ਵੀ ਹੁਣ QR ਕੋਡ ਰਾਹੀ ਲੈਣੀ ਸੰਭਵ ਹੋ ਗਈ ਹੈ। ਯਾਨੀ ਕਿ ਰੁੱਖ ਕੋਲ ਲੱਗੇ QR ਕੋਡ ਨੂੰ ਸਕੈਨ ਕਰੋਂ ਤੇ ਪਾਓ ਉਸ ਰੁੱਖ ਦੀ ਪੂਰੀ ਜਾਣਕਾਰੀ...

Know About Trees,Tree with Scan QR Code, QR Code near tree, GNDU, Amritsar
ਹੁਣ QR ਕੋਡ ਰਾਹੀਂ ਮਿਲ ਜਾਵੇਗੀ ਰੁੱਖਾਂ ਦੀ ਜਾਣਕਾਰੀ
author img

By

Published : Aug 4, 2022, 10:37 AM IST

ਅੰਮ੍ਰਿਤਸਰ: ਤੁਸੀਂ ਸ਼ਾਪਿੰਗ ਮਾਲਾਂ ਅਤੇ ਰੈਸਟੋਰੈਂਟਾਂ ਵਿੱਚ ਅਕਸਰ QR ਕੋਡ ਦੇਖੇ ਹੋਣਗੇ, ਤਾਂ ਜੋ ਤੁਸੀਂ ਆਪਣੇ ਫ਼ੋਨ, ਮੇਨੂ ਕਾਰਡ ਆਦਿ 'ਤੇ ਸਮਾਨ ਮੁੱਲ ਦੀ ਸਾਰੀ ਜਾਣਕਾਰੀ ਪ੍ਰਾਪਤ ਕਰ ਕੁਝ ਸਕਿੰਟਾਂ ਵਿੱਚ ਪ੍ਰਾਪਤ ਕਰ ਲੈਂਦੇ ਹਾਂ। ਅੱਜ ਅਸੀਂ ਇਸ ਤਰ੍ਹਾਂ ਦੇ ਇਕ ਹੋਰ QR ਕੋਡ ਨੂੰ ਦਿਖਾਉਣ ਜਾ ਰਹੇ ਹਾਂ, ਜੋ ਤੁਹਾਨੂੰ ਰੁੱਖਾਂ ਦੀ ਜਾਣਕਾਰੀ ਪਲਾਂ ਵਿੱਚ ਦੇ ਦੇਵੇਗਾ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਨੀ ਅਤੇ ਵਾਤਾਵਰਣ ਵਿਭਾਗ ਵਲੋਂ ਇਕ ਅਜਿਹੀ ਪਹਿਲਕਦਮੀ ਸਾਹਮਣੇ ਆਈ ਹੈ ਜਿਸ ਨਾਲ ਵਿਦਿਆਰਥੀ ਹੋਣ ਜਾਂ ਸੈਲਾਨੀ ਹਰ ਕਿਸੇ ਲਈ ਰੁੱਖਾਂ ਦੀ ਜਾਣਕਾਰੀ ਲੈਣਾ ਬੇਹਦ ਆਸਾਨ ਬਣ ਗਿਆ ਹੈ। ਇਹ ਪਹਿਲਕਦਮੀ ਹੈ ਰੁੱਖਾਂ ਦੀ ਜਾਣਕਾਰੀ ਲਈ ਜਨਰੇਟ ਕੀਤਾ QR ਕੋਡ, ਜਿਸ ਨੂੰ ਸਕੈਨ ਕਰਦੇ ਹੀ ਉਸ ਰੁੱਖ ਦੀ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ।

ਇਨ੍ਹਾਂ ਹੀ ਨਹੀਂ, ਰੁੱਖਾਂ ਦੀਆਂ ਜੜ੍ਹਾਂ ਤੋਂ ਲੈ ਕੇ ਪੱਤੇ, ਟਾਹਣੀਆਂ ਆਦਿ ਹਰ ਕਿਸਮ ਦਾ ਗਿਆਨ ਸਿਰਫ਼ ਇਕ QR ਕੋਡ ਸਕੈਨ ਕਰ ਕੇ ਤੁਹਾਡੇ ਸਾਹਮਣੇ ਹੋਵੇਗੀ। ਪੂਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜਿੱਥੇ ਇਸ ਦਾ ਲਾਭ ਮਿਲੇਗਾ, ਉੱਥੇ ਹੀ, ਯੂਨੀਵਰਸਿਟੀ ਵਿੱਚ ਆਉਣ ਵਾਲੇ ਹੋਰਾਂ ਦੀ ਜਾਣਕਾਰੀ ਵਿੱਚ ਵਾਧਾ ਕਰੇਗਾ।

ਰੁੱਖਾਂ ਦੀ ਜਾਣਕਾਰੀ ਹੁਣ ਮਿਲੇਗੀ QR ਕੋਡ ਰਾਹੀਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਨੀ ਅਤੇ ਵਾਤਾਵਰਣ ਵਿਭਾਗ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਕੰਮ ਉਨ੍ਹਾਂ ਦੇ ਇਕੱਲੇ ਤੋਂ ਸੰਭਵ ਨਹੀਂ ਹੈ। ਇਸ ਲਈ ਉਨ੍ਹਾਂ ਨੇ ਐਮ.ਐਸ.ਸੀ ਦੇ ਵਿਦਿਆਰਥੀਆਂ ਨੂੰ ਆਪਣਾ ਕੰਮ ਸੌਂਪਿਆ ਅਤੇ ਟੀਮ ਵਰਕ ਨੇ ਇਸ ਕੰਮ ਨੂੰ ਸੰਭਵ ਬਣਾਇਆ ਹੈ। ਉਹੀ ਵਿਦਿਆਰਥੀ ਜਿਸ ਦੇ ਦਰੱਖਤ 'ਤੇ ਜਿਸ ਦਾ QR ਕੋਡ ਲਗਾਇਆ ਗਿਆ ਸੀ, ਉਸ ਵਿਦਿਆਰਥੀ ਦਾ ਨਾਮ ਵੀ ਉਸ QR ਕੋਡ ਨਾਲ ਲਿਖਿਆ ਗਿਆ ਹੈ। ਡਾਟਾਬੇਸ ਰਾਹੀਂ ਪੂਰੀ ਜਾਣਕਾਰੀ ਪ੍ਰਾਪਤ ਉਪਲਬਧ ਕਰਵਾਈ ਗਈ ਹੈ।

ਪੂਰੀ ਯੂਨੀਵਰਸਿਟੀ ਵਿੱਚ 50 ਤੋਂ 60 ਹਜ਼ਾਰ ਰੁੱਖ ਹਨ। ਉਹ ਆਉਣ ਵਾਲੇ ਸਮੇਂ ਵਿੱਚ ਸਾਰੇ ਰੁੱਖਾਂ ਦੇ ਸਾਹਮਣੇ QR ਕੋਡ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਉਨ੍ਹਾਂ ਵੱਲੋ ਬਾਕੀ ਸਾਰਿਆਂ ਨੂੰ ਇਹ ਸੁਨੇਹਾ ਵੀ ਦਿੱਤਾ ਹੈ ਕਿ ਹਫ਼ਤੇ ਵਿੱਚ ਇੱਕ ਵਾਰ ਆਪਣੇ ਆਲੇ ਦੁਆਲੇ ਜਾਂ ਫਿਰ ਕਿਸੇ ਵੀ ਖੇਤਰ ਵਿੱਚ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ, ਤਾਂ ਜੋ ਅਸੀਂ ਆਪਣਾ ਭਵਿੱਖ ਸੁਰੱਖਿਅਤ ਬਣਾ ਸਕੀਏ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ ਕਾਂਸਟੇਬਲ ਬਣਿਆ ਕਰੋੜਪਤੀ, 6 ਰੁਪਏ ਦੀ ਲਾਟਰੀ 'ਚ ਨਿਕਲਿਆ 1 ਕਰੋੜ ਇਨਾਮ

etv play button

ETV Bharat Logo

Copyright © 2024 Ushodaya Enterprises Pvt. Ltd., All Rights Reserved.