ਅੰਮ੍ਰਿਤਸਰ: ਹਰ ਇੱਕ ਨੌਜਵਾਨ ਮੁੰਡਾ ਕੁੜੀ ਵਾਂਗ ਘਰ ਦੇ ਹਾਲਾਤ ਨੂੰ ਸੁਧਾਰਨ ਅਤੇ ਪੈਸੇ ਕਮਾਉਣ ਦੀ ਖਾਤਰ ਜਲੰਧਰ ਦੀ ਰਹਿਣ ਵਾਲੀ ਕਿਰਨਪ੍ਰੀਤ ਦੁਬੱਈ ਗਈ ਸੀ ਜਿਸ ਨੂੰ ਲੰਘੇ ਦਿਨੀਂ ਐਨਜੀਓ ਦੀ ਮਦਦ ਨਾਲ ਵਾਪਸ ਆਪਣੇ ਵਤਨ ਲਿਆਂਦਾ ਗਿਆ।
ਪੀੜਤਾ ਕਿਰਨਪ੍ਰੀਤ ਨੇ ਦੱਸਿਆ ਕਿ ਉਹ 21 ਮਾਰਚ 2021 ਨੂੰ ਦੁਬਈ ਵਿੱਚ ਕੰਮ ਕਰਨ ਲਈ ਗਈ ਸੀ। ਕੰਮ ਉਸ ਨੂੰ ਘਰ ਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੁਬਈ ਵਿੱਚ ਉਹ ਜਿਸ ਦੇ ਘਰ ਗਈ ਸੀ ਉਹ ਉਸ ਉੱਤੇ ਤਸ਼ੱਦਦ ਕਰਦੇ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਇਸ ਬਾਬਤ ਆਪਣੇ ਪਰਿਵਾਰ ਨੂੰ ਦੱਸਦੀ ਤਾਂ ਉਹ ਉਸ ਨੂੰ ਮਾਰਦੇ ਅਤੇ ਕੁੱਟਦੇ। ਉਨ੍ਹਾਂ ਕਿਹਾ ਕਿ ਇੱਕ ਉਸ ਨੇ ਇਸ ਬਾਬਤ ਆਪਣੇ ਭਰਾ ਨੂੰ ਦੱਸਿਆ ਤੇ ਉਸ ਨੇ ਐਨਜੀਓ ਨਾਲ ਸਪੰਰਕ ਕੀਤਾ। ਫਿਰ ਉਨ੍ਹਾਂ ਨੇ ਉਸ ਨੂੰ ਦੁਬੱਈ ਤੋਂ ਵਾਪਸ ਲਿਆਂਦਾ। ਉਨ੍ਹਾਂ ਨੇ ਕਿਹਾ ਕਿ ਦੁਬਈ ਵਿੱਚ ਬਹੁਤ ਅਜਿਹੀਆਂ ਕੁੜੀ ਫਸੀਆਂ ਹੋਈਆਂ ਜੋ ਵਾਪਸ ਭਾਰਤ ਆਉਣਾ ਚਾਹੀਦੀਆਂ ਹਨ ਪਰ ਆ ਨਹੀਂ ਪਾ ਰਹੀਆਂ।
ਪੀੜਤਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਸੈਦਪੁਰ ਦੀ ਮਮਤਾ ਨੇ ਬਹਿਲਾ ਫੂਸਲਾ ਕੇ ਉਨ੍ਹਾਂ ਨੂੰ ਦੁਬਈ ਭੇਜਣ ਦੀ ਸਲਾਹ ਦਿੱਤੀ ਜਿਸ ਨੂੰ ਮੰਨ ਕੇ ਉਨ੍ਹਾਂ ਨੇ ਆਪਣੀ ਧੀ ਨੂੰ ਦੁਬੱਈ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਉੱਥੇ ਜਾ ਕੇ ਦੁਸ਼ਵਾਰ ਹੋ ਜਾਵੇਗੀ। ਉਨ੍ਹਾਂ ਨੇ ਐਨਜੀਓ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਵਾਪਸ ਵਤਨ ਲਿਆਦਾ ਹੈ।
ਰਾਸ਼ਟਰੀ ਪਰਸ਼ੂਰਾਮ ਸੈਨਾ ਪੰਜਾਬ ਦੇ ਜਲੰਧਰ ਤੋਂ ਪ੍ਰਧਾਨ ਮੰਨੀ ਸ਼ਰਮਾ ਨੇ ਕਿਹਾ ਕਿ ਇਸ ਸੰਬਧੀ ਉਨ੍ਹਾਂ ਨੂੰ 29 ਮਾਰਚ ਨੂੰ ਜਾਣਕਾਰੀ ਮਿਲੀ ਸੀ ਜਿਸ ਦੇ ਚਲਦੇ ਉਨ੍ਹਾਂ ਨੇ ਭਗਵੰਤ ਮਾਨ ਨੂੰ ਮਿਲ ਕੇ 10 ਦਿਨ ਦੀ ਮੁਸ਼ਕਤ ਤੋਂ ਬਾਅਦ ਕੁੜੀ ਨੂੰ ਉਥੋਂ ਵਾਪਸ ਲਿਆਂਦਾ। ਉਨ੍ਹਾਂ ਕਿਹਾ ਕਿ ਏਜੰਟ ਅਰਬ ਕੰਟਰੀਆ ਵਿੱਚ ਭੇਜਣ ਦੇ ਨਾਂਅ ਉੱਤੇ ਗਰੀਬ ਪਰਿਵਾਰ ਦੀਆ ਕੁੜੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਉਥੇ ਕੁੜੀਆਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਜਾਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਧੋਖੇਬਾਜ਼ ਏਜੰਟਾ ਦੇ ਝਾਸ਼ੇ ਵਿੱਚ ਨਾ ਆਉਣ।