ਅੰਮ੍ਰਿਤਸਰ: ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਖੰਡਵਾਲਾ ਵਿੱਚ ਰਿਸ਼ਤੇ ਵਿਚ ਲੱਗਦੇ ਜੀਜੇ ਵਲੋਂ ਇਕ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਜਿਲ੍ਹਾ ਬਹਿਰਾਈਸ ਚੋਕਸਾਹਾਰ ਤਿਗੜਾ (ਯੂਪੀ) ਦੀ ਵਸਨੀਕ ਹੈ ਕੁੱਝ ਮਹੀਨੇ ਪਹਿਲਾਂ ਹੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ ਉਸਦੇ ਰਿਸ਼ਤੇ ਵਿਚ ਲੱਗਦੇ ਜੀਜੇ ਪਰਸ਼ੂਰਾਮ ਵਾਸੀ ਜੰਡਪੀਰ ਨੇ ਉਸਦੇ ਪਤੀ ਨੂੰ ਨੌਕਰੀ ਦਵਾਉਣ ਦੇ ਬਹਾਨੇ ਅੰਮ੍ਰਿਤਸਰ ਬੁਲਾ ਲਿਆ, ਤੇ ਵਿਕਾਸ ਨਗਰ ਵਿਚ ਹੀ ਇਕ ਕਿਰਾਏ ਦਾ ਮਕਾਨ ਦਵਾਉਣ ਤੋਂ ਬਾਅਦ ਉਸਦੇ ਪਤੀ ਨੂੰ ਵਿਕਾਸ ਨਗਰ ਦੇ ਇਕ ਠੇਕੇਦਾਰ ਦੇ ਨੌਕਰੀ 'ਤੇ ਲਗਵਾ ਦਿੱਤਾ।
ਉਸਨੇ ਦੋਸ਼ ਲਗਾਇਆ ਕਿ 15 ਦਿਨ ਕੰਮ ਕਰਵਾਉਣ ਤੋਂ ਬਾਅਦ ਉਸਦੇ ਜੀਜੇ ਪਰਸ਼ੂਰਾਮ ਨੇ ਉਸਦੇ ਪਤੀ ਨੂੰ ਜਲੰਧਰ ਕਿਸੇ ਕੰਮ ਲਈ ਭੇਜ ਦਿੱਤਾ। ਜਿਸ ਤੋਂ ਬਾਅਦ ਉਸਦਾ ਪਤੀ ਘਰ ਵਾਪਿਸ ਨਹੀਂ ਪਰਤਿਆ ਜਿਸ ਦੀ ਸ਼ਿਕਾਇਤ ਉਨ੍ਹਾ ਥਾਣਾ ਛੇਹਰਟਾ ਵਿਚ ਕੀਤੀ ਸੀ।
ਇਸ ਤੋਂ ਬਾਅਦ ਉਸਦਾ ਜੀਜਾ ਉਸਨੂੰ ਜੰਡਪੀਰ ਖੰਡਵਾਲਾ ਵਿਖੇ ਆਪਣੇ ਘਰ ਲੈ ਗਿਆ, ਜਿੱਥੇ ਉਸ ਨਾਲ ਜ਼ਬਰਦਸਤੀ ਸਰੀਰਕ ਸ਼ੋਸ਼ਣ ਕੀਤਾ ਤੇ ਕਿਸੇ ਨੂੰ ਦੱਸਣ 'ਤੇ ਜਾਨੋ ਮਾਰਨ ਦੀ ਧਮਕੀ ਦਿੱਤੀ।
ਉਸਨੇ ਦੱਸਿਆ ਕਿ ਇਕ ਹਫਤਾ ਉਥੇ ਸੋਸ਼ਣ ਕਰਨ ਤੋਂ ਬਾਅਦ ਉਸਦਾ ਜੀਜਾ ਉਸਨੂੰ ਯੂ.ਪੀ ਸਥਿਤ ਆਪਣੀ ਭੈਣ ਦੇ ਘਰ ਲੈ ਗਿਆ ਤੇ ਉਥੇ ਵੀ ਉਸ ਨਾਲ ਜਬਰ ਜਨਾਹ ਕਰਦਾ ਰਿਹਾ, ਕੁੱਝ ਦਿਨਾਂ ਵਿਚ ਫਿਰ ਉਸਦਾ ਜੀਜਾ ਉਸਨੂੰ ਅੰਮ੍ਰਿਤਸਰ ਲੈ ਆਇਆ ਤੇ ਜੰਡਪੀਰ ਕਾਲੋਨੀ ਨਜਦੀਕ ਕਿਸੇ ਨੂੰ ਦੱਸਿਆ ਬਿਨਾਂ ਇਕ ਕਿਰਾਏ ਦਾ ਮਕਾਨ ਲੈ ਕੇ ਦਿੱਤਾ ਜਿੱਥੇ ਉਸਨੂੰ ਕੈਦ ਕਰਕੇ ਰੱਖਿਆ ਤੇ ਸਰੀਰਕ ਸ਼ੋਸ਼ਣ ਕਰਦਾ ਰਿਹਾ।
ਉਸਨੇ ਦੱਸਿਆ ਕਿ ਇਸ ਦੌਰਾਨ ਇਕ ਵਾਰ ਉਸਦਾ ਜੀਜਾ ਉਸਨੂੰ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਵੀ ਲੈ ਕੇ ਗਿਆ ਜਿੱਥੇ ਉਸਨੇ ਅਤੇ ਉਸਦੇ ਦੋ ਹੋਰ ਸਾਥੀਆ ਨੇ ਵੀ ਉਸ ਨਾਲ ਸ਼ੋਸ਼ਣ ਕੀਤਾ।
ਉਸਨੇ ਦੱਸਿਆ ਕਿ ਇਸ ਸਬੰਧੀ ਉਸਦੇ ਰਿਸ਼ਤੇਦਾਰ ਨੂੰ ਇਸਦੀ ਭਿਣਕ ਲੱਗ ਗਈ ਤੇ ਉਨ੍ਹਾਂ ਨੇ ਛੇਹਰਟਾ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਉਸਦੇ ਜੀਜੇ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਸਨੇ ਦੱਸਿਆ ਕਿ ਪੁਲਿਸ ਵਲੋਂ ਅਜੇ ਉਸਦਾ ਕੋਈ ਵੀ ਮੈਡੀਕਲ ਨਹੀ ਕਰਵਾਇਆ ਗਿਆ ਹੈ।
ਇਹ ਵੀ ਪੜੋ: ਫ਼ਿਲਮ 'ਦਿ ਸਕਾਈ ਇਜ਼ ਪਿੰਕ' ਦਾ ਟ੍ਰੇਲਰ ਹੋਇਆ ਰਿਲੀਜ਼
ਸਬ ਇੰਸਪੈਕਟਰ ਗੁਲਸ਼ਨ ਲਾਲ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ, ਜਾਂਚ ਮੁਕੰਮਲ ਹੋਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।