ਅੰਮ੍ਰਿਤਸਰ: ਅੰਮ੍ਰਿਤਸਰ ਅੱਜ 13 ਅਕਤੂਬਰ ਦੀ ਸਵੇਰ ਅੰਮ੍ਰਿਤਸਰ ਏਅਰਪੋਰਟ 'ਤੇ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲੁੜੀਂਦੇ ਜਗਤਾਰ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਇਮੀਗ੍ਰੇਸ਼ਨ ਵਿਭਾਗ ਨੇ ਉਸ ਨੂੰ ਕਾਬੂ ਕਰ ਲਿਆ। Jagtar Singh wanted in the Sidhu Musa Wala murder case.

ਜਾਣਕਾਰੀ ਮੁਤਾਬਿਕ ਜਗਤਾਰ ਸਿੰਘ ਅੰਮ੍ਰਿਤਸਰ ਏਅਰਪੋਰਟ ਦੇ ਰਾਹੀਂ ਦੁਬਈ ਜਾਣ ਦੀ ਫਿਰਾਕ ਵਿੱਚ ਸੀ। ਜਿਸ ਤਰ੍ਹਾਂ ਹੀ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਅਤੇ ਉਨ੍ਹਾਂ ਤੁਰੰਤ ਦੁਬਈ ਜਾਣ ਵਾਲੀ ਫਲਾਈਟ ਤੋਂ ਇਸ ਨੂੰ ਕਾਬੂ ਕਰ ਲਿਆ ਤੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਡੀ ਐੱਸ ਪੀ ਕਮਲਜੀਤ ਸਿੰਘ ਔਲਖ ਨੇ ਮੀਡੀਆ ਨੂੰ ਦੱਸਿਆ ਕਿ ਜਗਤਾਰ ਸਿੰਘ ਮਾਨਸਾ ਪੁਲਿਸ ਨੂੰ ਵਾਂਟੇਡ ਸੀ ਤੇ ਇਸ ਦਾ ਇਸਤਿਹਾਰ ਵੀ ਕੱਢਿਆ ਗਿਆ ਸੀ ਜਿਸਦੇ ਚਲਦੇ ਅੱਜ ਅੱਜ 13 ਅਕਤੂਬਰ ਸਵੇਰੇ ਜਗਤਾਰ ਸਿੰਘ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਜਾਣ ਦੀ ਫਿਰਾਕ ਵਿੱਚ ਸੀ।
ਜਿਸ ਦਾ ਇਮੀਗ੍ਰੇਸ਼ਨ ਵਿਭਾਗ ਨੂੰ ਪਤਾ ਲੱਗਾ ਤੇ ਉਨ੍ਹਾਂ ਦੁਬਈ ਜਾਣ ਵਾਲੀ ਫਲਾਈਟ ਵਿਚੋਂ ਜਗਤਾਰ ਸਿੰਘ ਨੂੰ ਕਾਬੂ ਕਰ ਲਿਆ ਤੇ ਅੰਮ੍ਰਿਤਸਰ ਏਅਰਪੋਰਟ ਪੁਲਿਸ ਦੇ ਹਵਾਲੇ ਕਰ ਦਿੱਤਾ। ਡੀ ਐੱਸ ਪੀ ਕਮਲਜੀਤ ਸਿੰਘ ਔਲਖ ਨੇ ਦੱਸਿਆ ਕਿ ਅਸੀਂ ਇਸ ਦੀ ਸੂਚਨਾ ਮਾਨਸਾ ਪੁਲਿਸ ਨੂੰ ਦੇ ਦਿੱਤੀ ਹੈ ਤੇ ਮਾਨਸਾ ਪੁਲਿਸ ਜਗਤਾਰ ਸਿੰਘ ਨੂੰ ਆਪਣੇ ਨਾਲ ਲੈ ਕੇ ਜਾਵੇਗੀ।
ਇਹ ਵੀ ਪੜ੍ਹੋ: ਮਹਿਲਾ ਪੁਲਿਸ ਮੁਲਾਜ਼ਮ ਦਾ ਹੋਇਆ ਤਬਾਦਲਾ, ਪਾਰਕ 'ਚ ਕੁੜੀ ਨਾਲ ਕੀਤੀ ਸੀ ਕੁੱਟਮਾਰ