ETV Bharat / state

ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ

ਅੱਜ ਦੇ ਸਮੇਂ ਵਿੱਚ ਪਟਾਕੇ ਦੀਵਾਲੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ, ਕਿ ਪਟਾਕਿਆ ਬਿਨ੍ਹਾਂ ਇਹ ਤਿਉਹਾਰ ਅਧੂਰਾ ਲਗਦਾ ਹੈ। ਪਟਾਕੇ ਜਿੱਥੇ ਸਾਡੇ ਆਨੰਦ ਨੂੰ ਵਧਾਉਦੇ ਹਨ ਇਸਦੇ ਨਾਲ ਹੀ ਸਾਡੇ ਵਾਤਾਵਰਣ ਨੂੰ ਵੀ ਖ਼ਰਾਬ ਕਰਦੇ ਹਨ। ਅੰਮ੍ਰਿਤਸਰ ਦੇ ਖਾਲਸਾ ਪਬਲਿਕ ਸਕੂਲ ਨੇ ਪਟਾਕੇ ਨਾ ਚਲਾ ਕੇ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਹੈ।

ਪ੍ਰਦੂਸ਼ਨ ਰਹਿਤ ਗ੍ਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ

author img

By

Published : Nov 4, 2021, 6:56 AM IST

Updated : Nov 4, 2021, 11:00 AM IST

ਅੰਮ੍ਰਿਤਸਰ: ਦਿਵਾਲੀ (Diwali) ਦਾ ਤਿਉਹਾਰ ਭਾਰਤ ਦਾ ਇੱਕ ਪ੍ਰਚੀਨ ਤਿਉਹਾਰ ਹੈ। ਇਸ ਤਿਉਹਾਰ ਨੂੰ ਲੋਕ ਬਹੁਤ ਹੀ ਖੁਸ਼ੀਆਂ ਅਤੇ ਧੂਮ ਧਾਮ ਨਾਲ ਮਨਾਉਂਦੇ ਹਨ। ਦੀਵਾਲੀ ਦੇ ਤਿਉਹਾਰ ਨੂੰ ਰੌਸ਼ਨੀਆਂ ਦਾ ਤਿਉਹਾਰ (Festival of Lights) ਵੀ ਕਿਹਾ ਜਾਂਦਾ ਹੈ। ਦਿਵਾਲੀ ਦੇ ਤਿਉਹਾਰ ਮੌਕੇ ਲੋਕ ਪਟਾਕੇ ਆਤਬਾਜ਼ੀ ਆਦਿ ਚਲਾ ਕੇ ਇਸ ਤਿਉਹਾਰ ਦਾ ਆਨੰਦ ਲੈਂਦੇ ਹਨ।

ਦੱਸ ਦੇਈਏ ਕਿ ਅੱਜ ਦੇ ਸਮੇਂ ਵਿੱਚ ਪਟਾਕੇ ਦੀਵਾਲੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ, ਕਿ ਪਟਾਕਿਆ ਬਿਨ੍ਹਾਂ ਇਹ ਤਿਉਹਾਰ ਅਧੂਰਾ ਲਗਦਾ ਹੈ। ਪਟਾਕੇ ਜਿੱਥੇ ਸਾਡੇ ਆਨੰਦ ਨੂੰ ਵਧਾਉਦੇ ਹਨ ਇਸਦੇ ਨਾਲ ਹੀ ਸਾਡੇ ਵਾਤਾਵਰਣ ਨੂੰ ਵੀ ਖ਼ਰਾਬ ਕਰਦੇ ਹਨ। ਅੰਮ੍ਰਿਤਸਰ (Amritsar) ਦੇ ਖਾਲਸਾ ਪਬਲਿਕ ਸਕੂਲ (Khalsa Public School) ਨੇ ਪਟਾਕੇ ਨਾ ਚਲਾ ਕੇ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਹੈ।

ਪ੍ਰਦੂਸ਼ਨ ਰਹਿਤ ਗ੍ਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ

ਖਾਲਸਾ ਪਬਲਿਕ ਸਕੂਲ (Khalsa Public School) ਗੱਗੋਮਾਹਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਪਟਾਕਿਆਂ ਦੀ ਜਗ੍ਹਾ ਤੇ ਰੁੱਖ ਲਗਾ ਕੇ ਤੇ ਦੇਸੀ ਘਿਓ ਦੇ ਦੀਵੇ ਬਾਲ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪਟਾਕਿਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਸਿਹਤ ਲਈ ਹਾਨੀਕਾਰਕ ਹੈ ਅਤੇ ਪਹਿਲਾਂ ਹੀ ਧਰਤੀ ਉੱਤੇ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲ ਚੁੱਕਿਆ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਅਤੇ ਦੀਵਾਲੀ ਅਤੇ ਹੋਰ ਤਿਉਹਾਰਾਂ ਅਤੇ ਪਟਾਖੇ ਨਹੀਂ ਚਲਾਉਣੇ ਚਾਹੀਦੇ ।

ਉਨ੍ਹਾਂ ਕਿਹਾ ਕਿ ਪਟਾਕਿਆਂ ਨਾਲ ਜਿੱਥੇ ਪੈਸੇ ਦੀ ਬਰਬਾਦੀ ਹੁੰਦੀ ਹੈ ਉੱਥੇ ਹੀ ਕਈ ਜਾਨੀ ਨੁਕਸਾਨ ਵੀ ਹੋ ਜਾਂਦੇ ਹਨ ਅਤੇ ਸਾਡਾ ਵਾਤਾਵਰਣ ਖ਼ਰਾਬ ਹੁੰਦਾ ਹੈ। ਇਸ ਲਈ ਸਾਨੂੰ ਗ੍ਰੀਨ ਦੀਵਾਲੀ (Green Diwali) ਮਨਾਉਣੀ ਚਾਹੀਦੀ ਹੈ।

ਇਸਦੇ ਨਾਲ ਹੀ ਸਕੂਲੀ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਕੂਲ ਇੱਕ ਪਵਿੱਤਰ ਥਾਂ ਹੈ ਅਤੇ ਸਕੂਲ ਵਿੱਚ ਗ੍ਰੀਨ ਦਿਵਾਲੀ ਮਨਾਈ ਗਈ। ਵਿਦਿਆਰਥੀਆਂ ਨੂੰ ਬੰਦੀ ਛੋੜ ਦਿਵਸ ਬਾਰੇ ਵੀ ਜਾਣਕਾਰੀ ਦਿੱਤੀ ਗਈ ।

ਇਹ ਵੀ ਪੜ੍ਹੋ: ਦੀਵਾਲੀ 2021:ਮਹਾਲਕਸ਼ਮੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤੀ ਲਈ ਵਿਸ਼ੇਸ਼ ਉਪਾਅ

Last Updated : Nov 4, 2021, 11:00 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.