ਅੰਮ੍ਰਿਤਸਰ: ਅੰਮ੍ਰਿਤਸਰ ਵਿੱਚੋਂ 194 ਕਿਲੋ ਹੈਰੋਇਨ ਦੀ ਫੜੀ ਗਈ ਖੇਪ ਦੀ ਜਾਂਚ ਐੱਸ.ਟੀ.ਐੱਫ ਪੰਜਾਬ ਵਲੋਂ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਇਸ ਸਾਰੇ ਮਾਮਲੇ ਦੇ ਜਾਂਚ ਅਧਿਕਾਰੀ ਏ.ਆਈ.ਜੀ. ਰਸ਼ਪਾਲ ਸਿੰਘ ਨੇ ਕਿਹਾ ਹੈ ਕਿ ਫਿਲਹਾਲ ਇਸ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ।
ਰਸ਼ਪਾਲ ਸਿੰਘ ਨੇ ਕਿਹਾ ਕਿ ਐੱਸ.ਟੀ.ਐੱਫ. ਵਲੋਂ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਐਨੀ ਵੱਡੀ ਖੇਪ ਦੇ ਬਰਾਮਦ ਹੋਣ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਹ ਖੇਪ ਕਿਥੋਂ ਆਈ ਹੈ ਇਸ ਬਾਰੇ ਪੁਲਿਸ ਹਾਲੇ ਮੁਢਲੀ ਜਾਂਚ ਵਿੱਚ ਹੈ ਅਤੇ ਇਸ ਬਾਰੇ ਕੁਝ ਵੀ ਨਹੀਂ ਅਖਿਆ ਜਾ ਸਕਦਾ।
ਰਸ਼ਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਗੁਜਰਾਤ ਤੋਂ ਵੀ ਏ.ਟੀ.ਐੱਸ. ਦੀ ਇੱਕ ਟੀਮ ਇਸ ਖੇਪ ਦੀ ਜਾਂਚ ਲਈ ਪਹੁੰਚੀ ਹੋਈ ਹੈ।
ਇਸ ਖੇਪ ਦੇ ਭਾਰਤ ਪਹੁੰਚਣ ਬਾਰੇ ਉਨ੍ਹਾਂ ਆਖਿਆ ਕਿ ਦੋ ਹੀ ਦੇਸ਼ ਹਨ ਜਿਥੇ ਹੈਰੋਇਨ ਤਿਆਰ ਹੁੰਦੀ ਹੈ ੳੇੁਹ ਹਨ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਪਰ, ਇਹ ਖੇਪ ਕਿਥੋਂ ਆਈ ਹੈ ਇਸ ਬਾਰੇ ਕਹਿਣਾ ਕੁਝ ਜਲਦਬਾਜ਼ੀ ਹੋਵੇਗੀ।