ETV Bharat / state

'ਸਰੂਪਾਂ ਦੇ ਮਾਮਲੇ 'ਚ ਜਾਂਚ ਰਿਪੋਰਟ ਜਨਤਕ ਕਰਨ ਦਾ ਕੀ ਫ਼ਾਇਦਾ ਜੇ ਕਾਰਵਾਈ ਹੀ ਨਹੀਂ ਕਰਨੀ'

author img

By

Published : Oct 6, 2020, 10:31 PM IST

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਅਤੇ ਸਿੱਖ ਸੰਗਤਾਂ ਵੱਲੋਂ ਐਸਜੀਪੀਸੀ ਦੇ ਦਫ਼ਤਰ ਦੇ ਅੱਗੇ ਇਨਸਾਫ਼ ਲਈ ਮੋਰਚਾ ਲਾਇਆ ਹੋਇਆ ਹੈ। ਇਸ ਮੋਰਚੇ ਦੇ ਪ੍ਰਬੰਧਕ ਬਾਬਾ ਬਲਵੀਰ ਸਿੰਘ ਮੁੱਛਲ ਨਾਲ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ।

'ਸਰੂਪਾਂ ਮਾਮਲੇ 'ਚ ਜਾਂਚ ਰਿਪੋਰਟ ਜਨਤਕ ਕਰਨ ਦਾ ਕੀ ਫ਼ਾਇਦਾ ਜੇ ਕਾਰਵਾਈ ਹੀ ਨਹੀਂ ਕਰਨੀ'
Interview with Baba Balbir Singh Muchhal with ETV Bharat

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਅਤੇ ਸਿੱਖ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਅੱਗੇ ਇਨਸਾਫ਼ ਲਈ ਮੋਰਚਾ ਲਾਇਆ ਹੋਇਆ ਹੈ। ਇਸ ਮੋਰਚੇ ਦੇ ਪ੍ਰਬੰਧਕ ਬਾਬਾ ਬਲਵੀਰ ਸਿੰਘ ਮੁੱਛਲ ਨਾਲ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ।

ਸਵਾਲ:1. ਤੁਸੀਂ ਪਿਛਲੇ 23 ਦਿਨਾਂ ਤੋਂ ਇੱਥੇ ਮੋਰਚਾ ਲਾ ਕੇ ਬੈਠੇ ਹੋ, ਕੀ ਇਸ ਦਾ ਪ੍ਰਭਾਵ ਹੋਵੇਗਾ?

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਬਾਰੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਉਸ ਦੀ ਅੰਤ੍ਰਿਗ ਕਮੇਟੀ ਨੇ 10 ਪੰਨਿਆਂ ਦੀ ਰਿਪੋਰਟ ਜਨਤਕ ਕੀਤੀ ਸੀ ਪਰ ਹੁਣ ਪਟਿਆਲਾ ਵਿੱਚ ਰਹਿਣ ਵਾਲੇ ਅਤਿੰਦਰਪਾਲ ਸਿੰਘ ਨੇ 11 ਸੌ ਪੰਨਿਆਂ ਦੀ ਰਿਪੋਰਟ ਜਨਤਕ ਕੀਤੀ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਇਹ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ 10 ਪੰਨਿਆਂ ਦੀ ਰਿਪੋਰਟ ਜਨਤਕ ਕਰਕੇ 15 ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਸੀ ਕਿ ਉਨ੍ਹਾਂ ਨੇ ਇਨ੍ਹਾਂ ਦੋਸ਼ੀ ਮੁਲਾਜ਼ਮ ਮੁਅੱਤਲ ਕਰਨਗੇ। ਇਨ੍ਹਾਂ ਖ਼ਿਲਾਫ਼ ਫੌਜਦਾਰੀ ਮੁਕੱਦਮੇ ਹੋਣਗੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਵਾਈ ਕਰਨ ਤੋਂ ਮੁੱਕਰ ਗਈ ਤੇ ਇਸ ਦੇ ਨਾਲ ਜਥੇਦਾਰ ਹਰਪ੍ਰੀਤ ਸਿੰਘ ਵੀ ਲਗਾਤਾਰ ਆਪਣੇ ਬਿਆਨਾਂ ਤੋਂ ਬਦਲਦੇ ਰਹੇ।

ਉਨ੍ਹਾਂ ਕਿਹਾ ਕਿ ਇਨਸਾਫ ਲਈ 14 ਸਤੰਬਰ ਤੋਂ ਮੋਰਚਾ ਲਾ ਕੇ ਬੈਠੇ ਹਨ। ਉਨ੍ਹਾਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਸੰਗਤਾਂ ਇਸ ਮੋਰਚੇ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਇੱਥੋਂ ਭੱਜਣਾ ਪਵੇ ਕਿਉਂਕਿ ਇਹ ਹੇਠਾਂ ਤੋਂ ਲੈ ਕੇ ਉੱਪਰਲੇ ਅਧਿਕਾਰੀਆਂ ਤੱਕ ਰਲੇ ਹੋਏ ਹਨ। ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਹਰਪ੍ਰੀਤ ਸਿੰਘ, ਬਾਦਲ ਪਰਿਵਾਰ ਦੇ ਦਬਾਅ ਹੇਠ ਚੱਲਦੇ ਹਨ ਤੇ ਬਾਦਲ ਪਰਿਵਾਰ ਕੇਂਦਰ ਸਰਕਾਰ ਦੇ ਅਧੀਨ ਹੈ।

ਸਵਾਲ:2. ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਜਨਤਕ ਰਿਪੋਰਟ ਨਾਲ ਕੋਈ ਫਾਇਦਾ ਮਿਲ ਸਕਦਾ ਹੈ?

ਉਨ੍ਹਾਂ ਕਿਹਾ ਕੀ ਇਹ ਗੱਲ ਕੱਲ੍ਹ ਦੇ ਕਹਿ ਰਹੇ ਹਨ ਕਿ ਉਹ ਰਿਪੋਰਟ ਵੈੱਬਸਾਈਟ 'ਤੇ ਪਾ ਰਹੇ ਹਨ ਪਰ ਜਦਕਿ ਇਹ ਸਾਰੇ ਦੋਸ਼ੀ ਹਨ ਤੇ ਜਦੋਂ ਜਥੇਦਾਰਾਂ ਨੇ ਜਾਂਚ ਕਰਕੇ ਕਾਰਵਾਈ ਲਈ ਫੈਸਲਾ ਇਨ੍ਹਾਂ ਚੋਰਾਂ ਨੂੰ ਕਿਉਂ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਦੋਸ਼ੀ ਕਿਵੇਂ ਆਪਣੇ ਖ਼ਿਲਾਫ਼ ਕਾਰਵਾਈ ਕਰ ਸਕਦਾ ਹੈ? ਜਥੇਦਾਰ ਨੂੰ ਇਨ੍ਹਾਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਅਸਲ ਵਿੱਚ 36 ਦੋਸ਼ੀ ਹਨ ਪਰ ਕਾਰਵਾਈ ਦੀ ਗੱਲ ਸਿਰਫ਼ 15 ਵਿਅਕਤੀਆਂ ਬਾਰੇ ਹੀ ਚੱਲੀ। ਉਨ੍ਹਾਂ ਉੱਪਰ ਵੀ ਮੁਕੱਦਮਾ ਦਰਜ ਨਹੀਂ ਕਰਵਾਇਆ।

ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਜਦੋਂ ਇਹ ਮੋਰਚਾ ਲਾਇਆ ਤਾਂ ਸ਼੍ਰੋਮਣੀ ਕਮੇਟੀ ਦੇ ਆਗੂ ਰਜਿੰਦਰ ਸਿੰਘ ਮਹਿਤਾ, ਮਹਿੰਦਰ ਸਿੰਘ ਆਹਲੀ ਤੇ ਸੁਖਦੇਵ ਸਿੰਘ ਭੂਰਾਕੋਹਨਾ ਨੇ ਕਿਹਾ ਸੀ ਕਿ ਤੁਹਾਡਾ ਮੋਰਚਾ ਜਾਇਜ਼ ਹੈ ਅਤੇ ਸਾਨੂੰ ਕੁਝ ਬੁੱਧੀਜੀਵੀਆਂ ਨੇ ਇਹ ਕਾਰਵਾਈ ਨਹੀਂ ਕਰਨ ਲਈ ਗਿਆ ਸੀ। ਮੁੱਛਲ ਨੇ ਕਿਹਾ ਕਿ ਇਨ੍ਹਾਂ ਬੁੱਧੀਜੀਵੀਆਂ ਦੇ ਨਾਵਾਂ ਬਾਰੇ ਵੀ ਸਿੱਖ ਸੰਗਤਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਜਥੇਦਾਰ ਹਰਪ੍ਰੀਤ ਸਿੰਘ ਕੈਨੇਡਾ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ 'ਤੇ ਰੋਕ ਲਾ ਰਹੇ ਹਨ ਤੇ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ "ਜੀਵਨ ਸਿੰਘ, ਚਤਰ ਸਿੰਘ" ਟਰੱਸਟ ਵਾਲੇ ਸਰੂਪਾਂ ਨੂੰ ਛਾਪ ਰਹੇ ਹਨ, ਉਨ੍ਹਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਹੋ ਰਹੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.