ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਨਵੈਨਸ਼ਨ ਸੈਂਟਰ ਵਿਖੇ ਮਿਤੀ 2 ਤੋਂ 5 ਫਰਵਰੀ ਤੱਕ ਆਈਆਰਆਈਏ ਦੀ 75ਵੀਂ ਸਾਲਾਨਾ ਕਾਨਫਰੰਸ ਦੀ ਸ਼ੁਰੂਆਤ ਕੀਤੀ ਗਈ। ਰੇਡੀਓਲੋਜੀ ਦਾ ਸ਼ਾਨਦਾਰ ਸਮਾਗਮ ਆਈਆਰਆਈਏ ਦੇ 75ਵੇਂ ਪਲੈਟੀਨਮ ਜੁਬਲੀ ਸਮਾਗਮ ਦਾ ਵੀ ਪ੍ਰਤੀਕ ਹੈ। ਇਸ ਮੌਕੇ ਡਾ. ਇੰਦਰਬੀਰ ਸਿੰਘ ਨਿੱਝਰ ਕੈਬਨਿਟ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਅਤੇ ਵਿਧਾਇਕ ਡਾ. ਰਾਜ ਕੁਮਾਰ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ। ਡਾ. ਨਿੱਜਰ ਨੇ ਅਜੋਕੇ ਹਾਲਾਤ ਵਿੱਚ ਰੇਡੀਓਲੋਜੀ ਦੀ ਮਹੱਤਤਾ ਉਤੇ ਚਾਨਣਾ ਪਾਇਆ।
4000 ਤੋਂ ਵਧ ਡੈਲੀਗੇਟਸ ਕਾਨਫਰੰਸ ਵਿਚ ਸ਼ਾਮਲ : ਇਸ ਮੌਕੇ ਡਾ. ਨਿੱਝਰ ਨੇ ਕਿਹਾ ਕਿ ਡਾ. ਰਮੇਸ਼ ਚੰਦਰ, ਆਰਗੇਨਾਈਜ਼ਿੰਗ ਚੇਅਰਮੈਨ ਦੀ ਅਗਵਾਈ ਹੇਠ ਇਹ ਕਾਨਫਰੰਸ ਕਰਵਾਈ ਗਈ ਹੈ। ਡਾ. ਨਿੱਝਰ ਨੇ ਕਿਹਾ ਕਿ ਇਹ ਕਾਨਫਰੰਸ ਪੰਜਾਬ ਵਿੱਚ ਇਹ ਪਿਹਲੀ ਵਾਰ ਹੋ ਰਹੀ ਹੈ, ਪੰਜਾਬ ਵਾਸੀਆਂ ਦੇ ਲਈ ਬੜੇ ਮਾਣ ਦੀ ਗੱਲ ਹੈ। ਇਸ ਮੈਗਾ ਈਵੈਂਟ ਵਿੱਚ 50 ਦੇ ਕਰੀਬ ਵਿਦੇਸ਼ੀ ਆਪਣੇ ਦੇਸ਼ ਦੇ ਕੁੱਲ ਮਿਲਾ ਕੇ 4000 ਦੇ ਕਰੀਬ ਡੈਲੀਗੇਟ ਸ਼ਾਮਲ ਹੋਏ। ਆਈਆਰਆਈਏ ਅਤੇ ਆਈਸੀਆਰਆਈ ਦੇ ਅਹੁਦੇਦਾਰ ਸਮਾਗਮ ਵਿੱਚ ਆਪੋ-ਆਪਣਾ ਤਜੁਰਬਾ ਅਤੇ ਗਿਆਨ ਸਾਝਾਂ ਕਰਨ ਲਈ ਪਹੁੰਚੇ।
ਉਨ੍ਹਾਂ ਕੱਲ੍ਹ ਪੰਜਾਬ ਦੇ ਗਵਰਨਰ ਨਾਲ ਲੋਕਾਂ ਦੀ ਮੁਲਾਕਾਤ ਨੂੰ ਲੈ ਕੇ ਕਿਹਾ ਕਿ ਪੰਜਾਬ ਪਿਛਲੇ 70 ਸਾਲ ਤੋਂ ਨਸ਼ੇ ਦੀ ਦਲਦਲ ਵਿਚ ਫਸਿਆ ਹੋਇਆ ਹੈ ਤੇ ਹੁਣ ਭਗਵੰਤ ਮਾਨ ਦੀ ਸਰਕਾਰ ਇਸ ਨਸ਼ੇ ਦੀ ਦਲਦਲ ਵਿਚੋਂ ਪੰਜਾਬ ਨੂੰ ਬਾਹਰ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਥੋੜਾ ਸਮਾਂ ਦਿਓ ਅਸੀਂ ਜਲਦੀ ਹੀ ਇਸ ਦਲਦਲ ਵਿੱਚੋਂ ਪੰਜਾਬ ਨੂੰ ਬਾਹਰ ਕੱਢ ਦਵਾਂਗੇ। ਉਨ੍ਹਾਂ ਕਿਹਾ ਕਿ ਇਹ ਸਕੈਨ ਮਸ਼ੀਨਾਂ ਉਤੇ ਬਹੁਤ ਖਰਚਾ ਆਉਂਦਾ ਹੈ।
ਇਹ ਵੀ ਪੜ੍ਹੋ : Construction of flyover: 73 ਦਿਨਾਂ ਤੋਂ ਫਲਾਈਓਵਰ ਦੇ ਵਿਰੋਧ ਵਿੱਚ ਚੱਲ ਰਿਹਾ ਧਰਨਾ, ਹੁਣ ਇਸ ਸਾਂਸਦ ਨੇ ਦਿੱਤਾ ਹੱਲ ਦਾ ਭਰੋਸਾ
ਪੰਜਾਬ ਦੇ ਵਿਚ ਪਹਿਲੀ ਵਾਰ ਰਾਸ਼ਟਰੀ ਕਾਨਫਰੰਸ ਹੋਣਾ ਮਾਣ ਵਾਲੀ ਗੱਲ : ਉਥੇ ਹੀ ਡਾਕਟਰ ਸੋਨਾਲੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਦੇ ਵਿਚ ਪਹਿਲੀ ਵਾਰ ਰਾਸ਼ਟਰੀ ਕਾਨਫਰੰਸ ਹੋ ਰਹੀ ਹੈ। ਉਨ੍ਹਾਂ ਕਿਹਾ ਦੇਸ ਦੇਸ਼ ਤੋਂ ਇੱਥੇ ਡੈਲੀਗੇਟ ਪੁੱਜੇ ਹਨ ਤੇ ਉਨ੍ਹਾਂ ਨਾਲ ਹੋਰ ਜਾਣਕਾਰੀ ਸਾਂਝਾ ਕਰਾਂਗੇ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਰੇਡੀਓਲੋਜੀਕਲ ਖੇਤਰ ਵਿਚ ਦੁਨੀਆਂ ਭਰ ਵਿੱਚ ਆਪਣਾ ਨਾਮ ਬਣਾ ਚੁੱਕੇ 50 ਤੋਂ ਵੱਧ ਅੰਤਰਰਾਸ਼ਟਰੀ ਫੈਕਲਟੀ ਦੁਆਰਾ ਵੱਖ-ਵੱਖ ਲਾਈਵ ਪ੍ਰਦਰਸ਼ਨੀਆਂ-ਵਰਕਸ਼ਾਪਾਂ ਨਾਲ ਸਾਝੀਆਂ ਕੀਤੀਆਂ ਜਾ ਰਹੀਆਂ ਉਨ੍ਹਾਂ ਦੀਆਂ ਮੁਹਾਰਤਾਂ ਅਤੇ ਖੋਜਾਂ ਸਦਕਾ ਭਾਰਤ ਭਰ ਦੇ ਸੀਨੀਅਰ ਫੈਕਲਟੀ ਆਪਣੇ ਗਿਆਨ ਵਿੱਚ ਹੋਰ ਵਾਧਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਪਹਿਲੀ ਵਾਰ ਆਈਆਰਆਈਏ ਓਲੰਪਿਕ ਕਰਵਾਏ ਜਾਣਗੇ।