ਅੰਮ੍ਰਿਤਸਰ: ਭਾਰਤ ਸਰਕਾਰ ਨੇ ਇੱਕ ਵਾਰ ਫਿਰ ਦਰਿਆਦਿਲੀ ਦਿਖਾਉਂਦੇ ਹੋਏ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਹੈ। ਜੋ ਅੱਜ ਅਟਾਰੀ ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਵਾਪਸ ਜਾਣਗੇ।
ਰਿਹਾਅ ਕੀਤੇ ਗਏ ਕੈਦੀਆਂ ਵਿੱਚੋਂ ਇੱਕ ਕੈਦੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ, ਦੂਜਾ ਕੈਦੀ ਹਰਿਆਣਾ ਜੇਲ੍ਹ ਤੋਂ ਅਤੇ ਤੀਜਾ ਕੈਦੀ ਜੋ ਕੀ ਇਕ ਔਰਤ ਹੈ ਉਹ ਬੰਗਲੌਰ ਦੀ ਜੇਲ੍ਹ ਤੋਂ ਰਿਹਾਅ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸਰਕਾਰੀ ਸਕੂਲ ਦੀ ਨੀਲਾਮੀ ਦਾ ਛਪਿਆ ਇਸ਼ਤਿਹਾਰ, ਅਕਾਲੀ ਦਲ ਨੇ ਚੁੱਕੇ ਸਵਾਲ
ਦੂਜਾ ਕੈਦੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਰਿਹਾਅ ਹੋ ਕੇ ਜਾ ਰਿਹਾ ਹੈ, ਜਿਸਦਾ ਨਾਮ ਅਹਿਮਦ ਰਜ਼ਾ ਹੈ ਜੋ ਕੀ 21 ਮਹੀਨੇ ਦੀ ਸਜ਼ਾ ਕੱਟ ਕੇ ਅੱਜ ਵਾਪਿਸ ਆਪਣੇ ਵਤਨ ਪਾਕਿਸਤਾਨ ਲਈ ਜਾ ਰਿਹਾ ਹੈ ਜੋ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਭਾਰਤ ਪਹੁੰਚ ਗਿਆ ਸੀ।
ਇਸ ਕੈਦੀ ਨੂੰ ਥਾਣਾ ਘਰਿੰਡਾ ਦੀ ਪੁਲਿਸ ਨੇ ਕਾਬੂ ਕਰ ਲਿਆ ਜਿਸ ਨੂੰ 21 ਮਹੀਨੇ ਦੀ ਜੇਲ੍ਹ ਹੋਈ, ਇਹ ਕੈਦੀ ਲਾਹੌਰ ਦਾ ਰਹਿਣ ਵਾਲਾ ਹੈ। ਇਹ ਕੈਦੀ ਵਿਆਹਿਆ ਹੋਇਆ ਹੈ ਅਤੇ ਇਸ ਦਾ ਇਕ ਬੱਚਾ ਵੀ ਹੈ। ਅਹਿਮਦ ਰਜ਼ਾ ਨੂੰ ਅੱਜ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੀ ਪੁਲਿਸ ਅਟਾਰੀ ਵਾਹਗਾ ਸਰਹੱਦ ਤੇ ਲੈ ਕੇ ਪੁੱਜ ਗਈ ਹੈ।
ਤੀਜਾ ਕੈਦੀ ਹਰਿਆਣੇ ਦੀ ਜੇਲ੍ਹ ਵਿੱਚ ਬੰਦ ਸੀ ਜੋ ਕਿ ਪਿਛਲੇ 2 ਸਾਲ ਤੋਂ ਸਜ਼ਾ ਕੱਟ ਕੇ ਅੱਜ ਆਪਣੇ ਵਤਨ ਵਾਪਸ ਜਾ ਰਿਹਾ ਹੈ। ਪੁਲਿਸ ਅਧਿਕਾਰੀ ਅਰੁਣਪਾਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਰਤਨਾ ਕੈਦੀਆਂ ਨੂੰ ਬੀਐੱਸ ਰੇਂਜਰਾਂ ਦੇ ਹਵਾਲੇ ਕਰਕੇ ਜ਼ੀਰੋ ਲਾਈਨ ਤੋਂ ਪਾਕਿਸਤਾਨ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ’ਤੇ ਮਿਲੀ ਇੱਕ ਹੋਰ ਸ਼ਿਕਾਇਤ, ਪੁਲਿਸ ਨੇ ਲਿਆ ਵੱਡਾ ਐਕਸ਼ਨ