ਅੰਮ੍ਰਿਤਸਰ: ਪਾਕਿਸਤਾਨ ਤੋਂ ਅਟਾਰੀ-ਵਾਹਘਾ ਸਰਹੱਦ ਰਾਹੀਂ 43 ਜਣਿਆਂ ਦਾ ਗਰੁੱਪ ਭਾਰਤ ਪਹੁੰਚਿਆ। ਇਨ੍ਹਾਂ 'ਚ 29 ਖਿਡਾਰੀ ਸ਼ਾਮਲ ਹਨ ਜੋ ਦੁਬਈ 'ਚ ਸੁਪਰ ਲੀਗ 'ਚ ਹਿੱਸਾ ਲੈਣ ਗਏ ਸਨ। ਦੁਬਈ ਤੋਂ ਉਨ੍ਹਾਂ ਨੂੰ ਕਰਾਚੀ ਭੇਜ ਦਿੱਤਾ ਗਿਆ। ਪਾਕਿਸਤਾਨ ਨੇ ਭਾਰਤ ਦੀ ਇਜਾਜ਼ਤ ਤੋਂ ਬਿਨ੍ਹਾਂ ਇਨ੍ਹਾਂ ਸਾਰਿਆਂ ਨੂੰ ਅਟਾਰੀ-ਵਾਹਘਾ ਸਰਹੱਦ 'ਤੇ ਭੇਜ ਦਿੱਤਾ।
ਭਾਰਤ ਦੀ ਮਨਜ਼ੂਰੀ ਨਾ ਹੋਣ ਕਾਰਨ ਇਨ੍ਹਾਂ ਨੂੰ ਅੱਠ ਘੰਟਿਆਂ ਲਈ ਸਰਹੱਦ 'ਤੇ ਹੀ ਰੋਕਿਆ ਗਿਆ। ਇਸ ਤੋਂ ਬਾਅਦ ਆਗਿਆ ਮਿਲਣ ਤੋਂ ਵੀਰਵਾਰ ਨੂੰ ਇਹ ਸਵੇਰੇ ਭਾਰਤ 'ਚ ਦਾਖਲ ਹੋਏ।
ਇਨ੍ਹਾਂ ਸਾਰੇ 43 ਲੋਕਾਂ ਨੂੰ ਅੰਮ੍ਰਿਤਸਰ 'ਚ ਨਿਗਰਾਨੀ ਲਈ ਆਇਸੋਲੇਟ ਕੀਤਾ ਗਿਆ ਹੈ। ਹਾਲਾਂਕਿ ਸਿਵਲ ਸਰਜਨ ਪ੍ਰਭਦੀਪ ਕੌਰ ਜੌਹਲ ਦਾ ਕਹਿਣਾ ਹੈ ਕਿ ਇਨ੍ਹਾਂ ਸਾਰਿਆਂ ਦੀ ਸਿਹਤ ਠੀਕ ਹੈ ਤੇ ਕਿਸੇ 'ਚ ਵੀ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਮਿਲੇ ਹਨ। ਜਾਣਕਾਰੀ ਅਨੁਸਾਰ ਇਹ 18 ਫਰਵਰੀ ਤੋਂ ਪਾਕਿਸਤਾਨ 'ਚ ਮੌਜੂਦ ਸਨ।
ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਖਿਡਾਰੀਆਂ ਨੂੰ ਦੁਬਈ ਦੇ ਰਸਤੇ ਹੀ ਭਾਰਤ ਆਉਣ ਦੀ ਸਲਾਹ ਦਿੱਤੀ ਗਈ ਸੀ, ਕਿਉਂਕਿ ਉਹ ਉਸੇ ਰਸਤੇ ਹੀ ਪਾਕਿਸਤਾਨ ਪਹੁੰਚੇ ਸਨ।
ਦੱਸਣਯੋਗ ਹੈ ਕਿ ਕੋਰੋਨਾ ਦੇ ਖ਼ਤਰੇ ਨੂੰ ਵੇਖਦੇ ਹੋਏ 13 ਮਾਰਚ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ 'ਤੇ ਰੋਕ ਲਗਾ ਦਿੱਤੀ ਗਈ ਸੀ।