ਅੰਮ੍ਰਿਤਸਰ: ਦੁਬਈ ਵਿੱਚ ਪਿਛਲੇ ਦਿਨੀਂ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ। ਇਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਟਾਹਲੀ ਸਾਹਿਬ ਦੇ 2 ਬੱਚੇ, 12 ਸਾਲ ਦੀ ਜਪਲੀਨ ਕੌਰ ਅਤੇ 9 ਸਾਲ ਦੇ ਅੰਗਦਬੀਰ ਸਿੰਘ ਨੇ ਗੋਲਡ ਮੈਡਲ ਜਿੱਤਿਆ ਹੈ। ਬੱਚਿਆਂ ਦੀ ਇਸ ਉਪਲਬਧੀ ਉੱਤੇ ਜਿੱਥੇ ਪਰਿਵਾਰਿਕ ਮੈਂਬਰ ਖੁਸ਼ ਹਨ, ਉੱਥੇ ਹੀ, ਇਲਾਕਾ ਨਿਵਾਸੀ ਵੀ ਮਾਣ ਮਹਿਸੂਸ ਕਰ ਰਹੇ ਹਨ।
ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਦਾ ਨਾਮ ਰੌਸ਼ਨ ਕੀਤਾ: ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸਾਡੇ ਬੱਚਿਆਂ ਨੇ ਦੁਬਈ ਵਿੱਚ ਕਰਾਟੇ ਦੇ ਅੰਤਰਰਾਸ਼ਟਰੀ ਪੱਧਰ ਦੇ ਹੋਏ ਮੁਕਾਬਲਿਆਂ ਵਿਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੂੰ ਪਛਾੜ ਕੇ ਗੋਲਡ ਮੈਡਲ ਹਾਸਿਲ ਕੀਤਾ ਹੈ। ਇਸ ਨਾਲ ਭਾਰਤ ਦੇਸ਼ ਦਾ ਨਾਂਅ ਰੌਸ਼ਨ ਹੋਇਆ ਹੈ ਜਿਸ ਕਰ ਕੇ ਸਾਨੂੰ ਆਪਣੇ ਬੱਚਿਆਂ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਬੱਚੇ ਭਵਿੱਖ ਵਿੱਚ ਵੀ ਇਸੇ ਲਗਨ ਅਤੇ ਮਿਹਨਤ ਨਾਲ ਹੋਰ ਉੱਚੀਆਂ ਬੁਲੰਦੀਆਂ ਨੂੰ ਛੂਹਣਗੇ।
ਕਰਾਟੇ ਗੇਮ ਹਿਫਾਜ਼ਤ ਕਰਨਾ ਸਿਖਾਉਂਦੀ ਹੈ: ਉਥੇ ਹੀ, ਜਪਲਿਨ ਕੋਰ ਨੇ ਕਿਹਾ ਕਿ ਉਹ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ ਤੇ ਉਸ ਨੂੰ ਇਹ ਕਰਾਟੇ ਗੇਮ ਬਹੁਤ ਚੰਗੀ ਲੱਗਦੀ ਹੈ। ਉਸ ਨੇ ਕਿਹਾ ਕਿ ਪੜਾਈ ਦੇ ਨਾਲ-ਨਾਲ ਗੇਮ ਵੀ ਖੇਡਦੀ ਹੈ। ਉਸ ਨੇ ਕਿਹਾ ਕਿ ਇਹ ਗੇਮ ਸਾਨੂੰ ਆਪਣੀ ਹਿਫ਼ਾਜ਼ਤ ਕਰਨਾ ਸਿਖਾਉਂਦੀ ਹੈ ਅਤੇ ਗੇਮ ਖੇਡਣ ਨਾਲ ਸਰੀਰ ਵੀ ਫਿੱਟ ਰਹਿੰਦਾ ਹੈ। ਉਸ ਨੇ ਕਿਹਾ ਕਿ ਮੈਂ ਹੋਰ ਵੱਡੇ ਮੈਡੇਲ ਜਿੱਤਣਾ ਚਾਹੁੰਦੀ ਹਾਂ।
- Sidhu Moose Wala Memorial : ਜਵਾਹਰਕੇ 'ਚ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣਨੀ ਸ਼ੁਰੂ, ਜਾਣੋ ਕੀ-ਕੀ ਰਹੇਗਾ ਖ਼ਾਸ
- Canada News: ਕੈਨੇਡਾ 'ਚ ਸਿੱਖ ਨੌਜਵਾਨ ਦੇ ਕਾਤਲ ਨੂੰ ਮਿਲੀ 9 ਸਾਲ ਦੀ ਸਜ਼ਾ, ਦੋਸ਼ੀ ਨੇ ਪਰਿਵਾਰ ਤੋਂ ਮੰਗੀ ਮੁਆਫੀ
- ਮੁੜ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਪੰਜਾਬ ਦੇ ਰਾਜਪਾਲ, 7-8 ਜੂਨ ਦਾ ਪ੍ਰੋਗਰਾਮ ਤੈਅ
ਬੱਚਿਆਂ ਦਾ ਜਿਸ ਗੇਮ 'ਚ ਰੁਝਾਨ, ਉਸ ਵਿੱਚ ਸਪੋਰਟ ਕਰੋ: ਉਥੇ ਹੀ, ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਮੌਕੇ ਜਪਲੀਨ ਕੌਰ ਤੇ ਅੰਗਦਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬੱਚਿਆਂ ਨੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਉੱਤੇ ਦਬਾਅ ਨਹੀਂ ਪਾਉਣਾ ਚਾਹੀਦਾ। ਬੱਚੇ ਜੋ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧੀ-ਪੁੱਤ ਵਿੱਚ ਵਿਤਕਰਾ ਨਹੀਂ ਹੋਣਾ ਚਾਹੀਦਾ। ਅਸੀਂ ਸੋਚਿਆ ਹੈ ਕਿ ਸਾਡੀ ਧੀ ਵੱਡੀ ਹੋ ਕੇ ਡਾਕਟਰ ਬਣੇ ਅਤੇ ਸਾਡਾ ਪੁੱਤ ਆਰਮੀ ਅਫਸਰ ਬਣੇ ਤਾਂ ਜੋ ਦੇਸ਼ ਦੀ ਸੇਵਾ ਕਰ ਸਕਣ, ਪਰ ਅੱਗੇ ਉਨ੍ਹਾਂ ਦਾ ਜਿਸ ਵਿੱਚ ਰੁਝਾਨ ਹੋਵੇਗਾ ਉਹ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਨਾਲ ਹਾਂ।