ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਖਲਚੀਆਂ ਨਜ਼ਦੀਕ ਪੁਲਿਸ ਅਤੇ ਨਸ਼ਾ ਤਸਕਰਾਂ ਦੇ (Encounter between police and drug traffickers) ਵਿਚਕਾਰ ਮੁਕਾਬਲੇ ਹੋਇਆ ਹੈ। ਇਸ ਸਬੰਧੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਖਲਚੀਆਂ ਨਜ਼ਦੀਕ ਪੁਲਿਸ ਨੇ ਗਸ਼ਤ ਦੌਰਾਨ ਇੱਕ ਸ਼ੱਕੀ ਸਵਿੱਫਟ ਨੂੰ ਸੜਕ ਕਿਨਾਰੇ ਖੜ੍ਹਾ ਵੇਖਿਆ। ਇਸ ਤੋਂ ਮਗਰੋਂ ਪੁਲਿਸ ਪਾਰਟੀ ਨੇ ਜਦੋਂ ਸ਼ੱਕੀ ਗੱਡੀ ਕੋਲ ਸਰਕਾਰੀ ਗੱਡੀ ਲਿਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਵਿੱਚ ਬੈਠੇ ਨਸ਼ਾ ਤਸਕਰਾਂ ਨੇ ਗੱਡੀ ਨੂੰ ਪਿੱਛੇ ਭਜਾਉਣ ਦੀ ਕੋਸ਼ਿਸ਼ ਕੀਤੀ।
ਪੁਲਿਸ ਪਾਰਟੀ ਉੱਤੇ ਫਾਇਰਿੰਗ: ਇਸ ਦੌਰਾਨ ਪੁਲਿਸ ਪਾਰਟੀ ਨੇ ਗੱਡੀ ਨੂੰ ਅੱਗੇ ਤੋਂ ਘੇਰਾ ਪਾ ਲਿਆ। ਘੇਰਾ ਪੈਣ ਮਗਰੋਂ ਨਸ਼ਾ ਤਸਕਰਾਂ ਨੇ ਪਹਿਲਾਂ ਪੁਲਿਸ ਦੀ ਸਰਕਾਰੀ ਗੱਡੀ ਨੂੰ ਆਪਣੀ ਗੱਡੀ ਨਾਲ ਟੱਕਰ ਮਾਰੀ ਅਤੇ ਬਾਅਦ ਵਿੱਚ ਪੁਲਿਸ ਪਾਰਟੀ (Firing on the police team) ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਮਗਰੋਂ ਮੁਲਾਜ਼ਮਾਂ ਨੇ ਮੌਕਾ ਸਾਂਭਦਿਆਂ ਜਵਾਬੀ ਕਾਰਵਾਈ ਕੀਤੀ ਤਾਂ ਦੋਵਾਂ ਤਸਕਰਾਂ ਨੂੰ ਗੋਲੀ ਵੱਜ ਗਈ ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਪੁਲਿਸ ਨੇ ਜ਼ਖ਼ਮੀ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਹਸਪਤਾਲ ਭਰਤੀ ਕਰਵਾਇਆ। (Police encounter with drug traffickers)
- Shootout between two groups: ਕਪੂਰਥਲਾ 'ਚ ਦੋ ਗਰੁੱਪਾਂ ਵਿਚਾਲੇ ਝੜਪ ਮਗਰੋਂ ਚੱਲੀ ਗੋਲੀ, ਇੱਕ ਨੌਜਵਾਨ ਹੋਇਆ ਜ਼ਖ਼ਮੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
- SUKHBIR BADAL ON AAP: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਸੂਬਾ ਸਰਕਾਰ 'ਤੇ ਤੰਜ, ਕਿਹ-ਹਾਰ ਤੋਂ ਬਚਣ ਲਈ ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਕੀਤੀਆਂ ਲੇਟ
- Appointment letters to officers: 13 ਨਵੇਂ ਸੈਕਸ਼ਨ ਅਫਸਰਾਂ ਨੂੰ ਖ਼ਜ਼ਾਨਾ ਮੰਤਰੀ ਨੇ ਦਿੱਤੇ ਨਿਯੁਕਤੀ ਪੱਤਰ, ਕਿਹਾ-ਭਵਿੱਖ ਵਿੱਚ ਜਾਰੀ ਰਹੇਗੀ ਰੁਜ਼ਗਾਰ ਦੇਣ ਦੀ ਮੁਹਿੰਮ
ਹੈਰੋਇਨ ਅਤੇ ਅਸਲਾ ਬਰਾਮਦ: ਪੁਲਿਸ ਮੁਤਾਬਿਕ ਦੋਵੇਂ (Drug traffickers related to district Rupnagar) ਨਸ਼ਾ ਤਸਕਰ ਜ਼ਿਲ੍ਹਾ ਰੂਪਨਗਰ ਨਾਲ ਸਬੰਧਿਤ ਹਨ ਅਤੇ ਮੁਲਜ਼ਮਾਂ ਨੇ ਮੁੱਢਲੀ ਪੁੱਛਗੱਛ ਦੌਰਾਨ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਨਸ਼ੇ ਦੀ ਖੇਪ ਲੈਣ ਲਈ ਹੀ ਆਏ ਸਨ। ਤਸਕਰਾਂ ਕੋਲੋਂ ਪੁਲਿਸ ਨੇ 270 ਗ੍ਰਾਮ ਹੈਰੋਇਨ ਤੋਂ ਇਲਾਵਾ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਹਿਸਟਰੀ ਸ਼ੀਟਰ ਹਨ ਅਤੇ ਦੋਵਾਂ ਉੱਤੇ ਨਸ਼ਾ ਤਸਕਰੀ ਸਮੇਤ ਲੁੱਟ-ਖੋਹ ਦੇ 4-4 ਮਾਮਲੇ ਦਰਜ ਹਨ। ਡੀਐੱਸਪੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਦੋਵਾਂ ਮੁਲਜ਼ਮ ਜ਼ਖ਼ਮੀ ਹਨ ਅਤੇ ਉਨ੍ਹਾਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ। ਦੋਵਾਂ ਨਸ਼ਾ ਤਸਕਰਾਂ ਦਾ ਫਿਲਹਾਲ ਕਿਸੇ ਵੀ ਗੈਂਗ ਨਾਲ ਸਬੰਧ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਮੁਲਜ਼ਮਾਂ ਉੱਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਚਾਰਾਜੋਈ ਆਰੰਭ ਦਿੱਤੀ ਹੈ।