ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਜੰਡਿਆਲਾ (In Amritsar by giving lockets made)ਗੁਰੂ ਵਿੱਚ ਠੱਗਾਂ ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ ਅਤੇ ਜਿੱਥੇ ਅਕਸਰ ਲੁੱਟ ਦੀ ਘਟਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਹੁਣ ਵੱਖਰੀ ਤਰ੍ਹਾਂ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਤਾਜ਼ਾ ਘਟਨਾ ਵਿਚ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਵਿੱਚ ਨੌਸਰਬਾਜਾਂ ਵੱਲੋਂ ਇਕ ਸੁਨਿਆਰੇ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਚਾਂਦੀ ਦੇ ਲੌਕੇਟਾਂ ਤੇ ਕਥਿਤ ਸੋਨੇ ਦੀ ਝਾਲ ਮਾਰ ਕੇ ਕਰੀਬ 18 ਲੱਖ ਦੀ ਨਕਦੀ ਅਤੇ ਸਾਢੇ ਕੂ ਤਿੰਨ ਲੱਖ ਦਾ ਸੋਨਾ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
'ਨੌਸਰਬਾਜਾਂ ਵੱਲੋਂ ਸੁਨਿਆਰੇ ਨਾਲ ਲਗਾਤਾਰ ਲੈਣ ਦੇਣ ਕਰਕੇ ਭਰੋਸਾ ਬਣਾਇਆ ਗਿਆ': ਦਰਅਸਲ ਪਹਿਲਾਂ ਇਨ੍ਹਾਂ ਨੌਸਰਬਾਜਾਂ ਵੱਲੋਂ ਸੁਨਿਆਰੇ ਨਾਲ ਲਗਾਤਾਰ ਲੈਣ ਦੇਣ ਕਰਕੇ ਭਰੋਸਾ ਬਣਾਇਆ ਗਿਆ ਅਤੇ ਜਦੋਂ ਸੁਨਿਆਰਾ ਦੁਕਾਨਦਾਰ ਉਨ੍ਹਾਂ ਦੇ ਭਰੋਸਾ ਵਿੱਚ ਆਇਆ ਤਾਂ ਉਸੇ ਨੂੰ ਸ਼ਿਕਾਰ ਬਣਾ ਕੇ ਕਥਿਤ ਠੱਗੀ ਕੀਤੀ ਗਈ। ਬੀ.ਏ ਜਵੈਲਰ ਦੇ ਮਾਲਕ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ੍ਹੀਂ 26 ਦਸੰਬਰ ਨੂੰ ਇੱਕ ਆਦਮੀ ਉਨ੍ਹਾਂ ਦੀ ਦੁਕਾਨ 'ਤੇ ਆਇਆ। ਜਿਸ ਨੇ ਆਪਣਾ ਨਾਮ ਨਾਇਕ ਦੱਸਿਆ ਤੇ ਕਹਿਣ ਲੱਗਾ ਕਿ ਅਸੀਂ ਦੂਸਰੇ ਸੂਬੇ ਤੋਂ ਆਏ ਹਾਂ ਅਤੇ ਵਪਾਰ ਦਾ ਕੰਮ ਕਾਜ ਕਰਨ ਤੋਂ ਇਲਾਵਾ ਜੰਡਿਆਲਾ ਗੁਰੂ ਦੇ ਇੱਕ ਮੁਹੱਲਾ ਵਿੱਚ ਕਿਰਾਏ ਤੇ ਰਹਿੰਦੇ ਹਾਂ। ਦੁਕਾਨਦਾਰ ਦੇ ਕਹਿਣ ਅਨੁਸਾਰ ਉਕਤ ਵਿਅਕਤੀ ਨੇ ਕਿਹਾ ਕਿ ਮੇਰੀ ਪਤਨੀ ਕੁੱਝ ਦਿਨ੍ਹਾਂ ਤੋਂ ਬਿਮਾਰ ਹੈ ਤੇ ਮੈਨੂੰ ਪੈਸਿਆਂ ਦੀ ਲੋੜ ਹੈ। ਜਿਸ ਲਈ ਮੈਂ ਆਪਣਾ ਸੋਨੇ ਦਾ ਸਮਾਨ ਗਹਿਣੇ ਰੱਖ ਕੇ ਤੁਹਾਡੇ ਕੋਲੋਂ ਪੈਸੇ ਲੈ ਕੇ ਜਾਣੇ ਹਨ।
ਨਕਲੀ ਨਿਕਲਿਆ ਸੋਨਾ: ਦੁਕਾਨਦਾਰ ਨੇ ਦੱਸਿਆ ਕਿ ਪਹਿਲੀ ਵਾਰ ਉਸ ਨੇ ਸੋਨੇ ਦੀ ਮੁੰਦਰੀ ਰੱਖ ਕੇ 15 ਹਜਾਰ ਰੁਪਏ ਤੋਂ ਲੈਣ ਦੇਣ ਸ਼ੁਰੂ ਕਰਨ ਤੋਂ ਬਾਅਦ ਸਮੇਂ ਸਮੇਂ ਤੇ ਸੋਨੇ ਦਾ ਸਮਾਨ ਰੱਖ ਕੇ ਲੱਖਾਂ ਦਾ ਲੈਣ ਦੇਣ ਕੀਤਾ ਤੇ ਆਖੀਰ ਵਾਰ ਉਹ ਬੀਤੀ 26 ਦਸੰਬਰ ਨੂੰ ਫੇਰ ਆਇਆ ਅਤੇ ਸੋਨਾ ਗਹਿਣੇ ਰੱਖ ਕੇ 18 ਲੱਖ ਰੁਪਏ ਨਕਦ ਅਤੇ ਸਾਢੇ ਤਿੰਨ ਲੱਖ ਰੁਪਏ ਦੇ ਨਵੇਂ ਗਹਿਣੇ ਲੈ ਗਿਆ। ਇਸ ਵਾਰ ਜਦੋਂ ਉਹ ਕੁਝ ਦਿਨ ਵਾਪਿਸ ਨਹੀਂ ਆਇਆ ਤਾਂ ਉਨਾਂ ਕਾਰੀਗਰ ਕੋਲੋਂ ਸੋਨਾ ਚੈਕ ਕਰਵਾਇਆ ਜੋ ਕਿ ਕਥਿਤ ਤੌਰ 'ਤੇ ਸਾਰਾ ਸੋਨਾ ਨਕਲੀ ਨਿਕਲਿਆ। ਉਹਨਾਂ ਕਿਹਾ ਕਿ ਸੀਸੀ ਟੀਵੀ ਫੁਟੇਜ ਤੇ ਫੋਨ ਨੰਬਰ ਸਹਿਤ ਪੁਲਿਸ ਨੂੰ ਦਰਖਾਸਤ ਦਿੱਤੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਹੈ ਕਿ ਕਥਿਤ ਠੱਗਾਂ ਨੂੰ ਫੜਿਆ ਜਾਵੇ।
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸਾ: ਪਿਕਅੱਪ ਦੀ ਪਹਿਲਾਂ ਬਾਈਕ ਤੇ ਫਿਰ ਟਰੱਕ ਨਾਲ ਹੋਈ ਟੱਕਰ, ਹੁਣ ਤੱਕ 8 ਲੋਕਾਂ ਦੀ ਮੌਤ...