ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ (All India Anti Terrorist Front ) ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਵੱਲੋਂ ਨੇ ਪਾਕਿਸਤਾਨ ਦੇ ਪੰਜਾ ਸਾਹਿਬ ਗੁਰਦੁਆਰੇ (Panja Sahib Gurdwara of Pakistan ) ਵਿੱਚ ਸ਼ੂਟਿੰਗ ਦੇ ਬਹਾਨੇ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਕਰਨ ਵਾਲੇ ਲੋਕਾਂ ਖ਼ਿਲਾਫ਼ ਜੰਮ ਕੇ ਭੜਾਂਸ ਕੱਢੀ। ਇਸ ਤੋਂ ਇਲਾਵਾ ਬਿੱਟਾ ਨੇ ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਵੀ ਨਿਸ਼ਾਨੇ ਉੱਤੇ ਲਿਆ।
ਬਿੱਟਾ ਨੇ ਕਿਹਾ ਕਿ ਰੋਜ਼ ਡਰੋਨ ਦੇ ਜ਼ਰੀਏ ਪੰਜਾਬ ਵਿੱਚ ਨਸ਼ਾ (Drugs in Punjab through drones) ਅਤੇ ਹਥਿਆਰ ਪਾਕਿਸਤਾਨ ਤੋਂ ਆ ਰਿਹਾ (Weapons are coming from Pakistan) ਹੈ ਅਤੇ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਾਰਸ (JATEHBANDI WARIS PUNJAB DE) ਅਤੇ ਸਿੱਖ ਕੌਮ ਦੇ ਰਖਵਾਲੇ ਬਣਨ ਦੀ ਗੱਲ ਕਹਿ ਰਿਹਾ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਪਾਲ ਸੱਚ ਵਿੱਚ ਗੁਰੂ ਦਾ ਸਿੱਖ ਹੈ ਤਾਂ ਪਾਕਿਸਤਾਨ ਵਿੱਚ ਹੋ ਰਹੀਆਂ ਬੇਅਦਬੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰੇ।
ਮਨਿੰਦਰਜੀਤ ਸਿੰਘ ਬਿੱਟਾ ਨੇ ਖਾਲਿਸਤਾਨੀ ਸਮਰਥਕਾਂ (Khalistani supporters traitors of the country ) ਨੂੰ ਦੇਸ਼ ਦੇ ਗੱਦਾਰ ਕਹਿ ਕੇ ਭੰਡਿਆ। ਉਨ੍ਹਾਂ ਕਿਹਾ ਕਿ ਆਪਣੇ-ਆਪ ਨੂੰ ਖਾਲਿਸਤਾਨੀ ਅਖਵਾਉਣ ਵਾਲੇ ਨੌਜਵਾਨ ਅਤੇ ਹੋਰ ਲੋਕ ਪਾਕਿਸਤਾਨ ਤੋਂ ਪੰਜਾਬ ਵਿੱਚ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਸਪਲਾਈ (Drug and weapon delivery via drones ) ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮ ਦੇ ੍ਖੌਤੀ ਜਥੇਦਾਰ ਸਿਰਫ ਨੌਜਵਾਨਾਂ ਨੂੰ ਬਰਬਾਦੀ ਦੇ ਰਾਹ ਵੱਲ ਲੈਕੇ ਜਾ ਰਹੇ ਹਨ ਜਿਸਦਾ ਅੰਤ ਬਹੁਤ ਬੁਰਾ ਹੋਵੇਗਾ।
ਇਹ ਵੀ ਪੜ੍ਹੋ: ਏਆਈਜੀ ਆਸ਼ੀਸ਼ ਕਪੂਰ ਨੂੰ ਪੰਜਾਬ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ