ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਦੇ ਦਰਸ਼ਨ ਦੀਦਾਰਿਆਂ ਲਈ ਦੁਨੀਆ ਭਰ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਵਾਸਤੇ ਭਰਾਵਾਂ ਦੇ ਢਾਬੇ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਬਣਾਏ ਗਏ ਵਿਰਾਸਤੀ ਹੈਰੀਟੇਜ ਮਾਰਗ (Legacy Heritage Path) ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ ਹੈ। ਇਹ ਮਾਰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ (Government of Shiromani Akali Dal) ਸਮੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਚੇਚੇ ਯਤਨਾਂ ਸਦਕਾ ਅਰਬਾਂ ਰੁਪਇਆਂ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਸੀ। ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ (Prime Minister Shri Narendra Modi) ਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਗਨੀ ਖ਼ਾਨ (Afghanistan President Ghani Khan) ਵੱਲੋਂ ਸਾਂਝੇ ਤੌਰ ‘ਤੇ ਇਸ ਮਾਰਗ ‘ਤੇ ਪੈਦਲ ਚੱਲ ਕੇ ਕੀਤਾ ਗਿਆ ਸੀ।
ਅੱਜ ਇਸ ਵਿਰਾਸਤੀ ਹੈਰੀਟੇਜ ਮਾਰਨ ਦਾ ਇਹ ਹਾਲ ਬਣ ਗਿਆ ਹੈ ਕਿ ਇਸ ਤੋਂ ਮੌਜੂਦਾ ਸਰਕਾਰ ਦਾ ਬਿਲਕੁਲ ਧਿਆਨ ਹਟ ਗਿਆ ਹੈ। ਜਿਸ ਨਾਲ ਭਾਰਤ ਤੋਂ ਇਲਾਵਾ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੂ ਸੈਲਾਨੀ ‘ਤੇ ਸੰਗਤਾਂ ਨੂੰ ਇਸ ਮਾਰਗ ‘ਤੇ ਚੱਲਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਪੈ ਰਿਹਾ ਹੈ, ਇੱਥੇ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਰਗ ਦੀ ਸਾਫ਼-ਸਫ਼ਾਈ ਵਧੀਆ ਢੰਗ ਤਰੀਕੇ ਨਾਲ ਨਾ ਹੋਣ ਕਾਰਨ ਇੱਥੇ ਥਾਂ- ਥਾਂ ‘ਤੇ ਗੰਦਗੀ ਦੇ ਢੇਰ ਵਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ: ਭਾਰੀ ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਪਰਿਵਾਰ ਦੇ 5 ਮੈਂਬਰ ਹੋਏ ਜ਼ਖ਼ਮੀ
ਇਸ ਵਿਰਾਸਤੀ ਮਾਰਗ ‘ਤੇ ਇਸ ਤੋਂ ਪਹਿਲਾਂ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ (Shiromani Akali Dal leadership) ਆਪ ਗੰਦਗੀ ਦੇ ਢੇਰ ਚੁੱਕਦੇ ਵਿਖਾਈ ਦਿੰਦੇ ਰਹੇ ਹਨ। ਜੋ ਕਿ ਸਮੇਂ ਦੀਆਂ ਸਰਕਾਰਾਂ ਵਾਸਤੇ ਨਮੋਸ਼ੀ ਵਾਲੀ ਗੱਲ ਹੈ। ਉੱਥੇ ਹੀ ਇਸ ਮਾਰਗ ‘ਤੇ ਹੁਣ ਸਾਮਾਨ ਵੇਚਣ ਵਾਲੇ ਰੇਹੜੀਆਂ ਫੜ੍ਹੀਆਂ ਅਤੇ ਈ-ਰਿਕਸ਼ਾ ਵਾਲਿਆਂ ਦਾ ਜ਼ੋਰ ਚੱਲ ਰਿਹਾ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇੱਥੇ ਕਾਫ਼ੀ ਪਾਣੀ ਜਮਾ ਹੋ ਗਿਆ ਹੈ।
ਇਹ ਵੀ ਪੜ੍ਹੋ: ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਗੁਰਦਾਸਪੁਰ ਪੁਲਿਸ ਨੂੰ ਮਿਲਿਆ ਰਿਮਾਂਡ