ਅੰਮ੍ਰਿਤਸਰ: ਸ਼ਹਿਰ ਦੇ ਡੀ.ਐੱਮ. ਡਾਇਗਨੋਸ ਸੈਂਟਰ ‘ਤੇ ਸਿਹਤ ਵਿਭਾਗ ਦੀ ਟੀਮ (Health department team) ਵੱਲੋਂ ਲਿੰਗ ਨਿਰਧਾਰਨ ਟੈਸਟ (Gender determination test) ਕਰਨ ਦੀ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਸੰਬਧੀ ਗੱਲਬਾਤ ਕਰਦਿਆਂ ਲੁਧਿਆਣਾ ਤੋਂ ਆਈ ਟੀਮ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ, ਕਿ ਅੰਮ੍ਰਿਤਸਰ ਦੇ ਮਜੀਠਾ ਰੋਡ (Majitha Road, Amritsar) ‘ਤੇ ਸਥਿਤ ਡੀ.ਐੱਮ. ਡਾਇਗਨੋਸ ਸੈਂਟਰ ਵਿੱਚ ਲਿੰਗ ਨਿਰਧਾਰਨ ਟੈਸਟ ਕਰਨ ਦੀ ਬਲਾਇਡ ਰੇਡ ਉਪਰ ਛਾਪਾ ਮਾਰਨ ‘ਤੇ ਕੁਝ ਪੁਖਤਾ ਦਸਤਾਵੇਜ਼ ਹੱਥ ਲਗੇ ਹਨ, ਜਿਸ ‘ਤੇ ਅਸੀਂ ਕਾਰਵਾਈ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਵੱਲੋਂ ਡਾਇਗੋਨਿਸ ਸੈਂਟਰ ‘ਤੇ ਟੈਸਟ ਵਾਲਿਆਂ ਮਸ਼ੀਨਾਂ ਨੂੰ ਸੀਲ ਕੀਤਾ ਗਿਆ।
ਡੀ.ਐੱਮ. ਡਾਇਗਨੋਸ ਸੈਂਟਰ ਉਪਰ ਸਿਹਤ ਵਿਭਾਗ ਲੁਧਿਆਣਾ ਦੀ ਸਪੈਸ਼ਲ ਰੇਡ (Special raid of Health Department Ludhiana) ਮਗਰੋਂ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ (Amritsar Civil Surgeon Dr. Charanjit Singh) ਵੀ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਦੀ ਹਾਜਰੀ ਵਿੱਚ ਇਸ ਨੂੰ ਸੀਲ ਕੀਤਾ ਗਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚਲਦੇ ਅਜਿਹੇ ਡਾਇਗਨੋਸ ਸੈਂਟਰ ਜੋ ਕਿ ਲਿੰਗ ਨਿਰਧਾਰਨ ਟੈਸਟ ਕਰਨ ਦੀ ਗੈਰ ਕਾਨੂੰਨੀ ਹਰਕਤਾਂ ਕਰਦੇ ਹਨ। ਉਨ੍ਹਾਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧ ਕਰਨ ਵਾਲੇ ਇੱਕ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਉੱਥੇ ਹੀ ਡੀ.ਐੱਮ. ਡਿਗਨੋਸ ਸੈਂਟਰ ਦੇ ਮਾਲਿਕ ਡਾਕਟਰ ਦਿਵੇਸ਼ ਮਹਾਜਨ ਨੇ ਕਿਹਾ ਕਿ ਸਾਨੂੰ ਝੂਠਾ ਫਸਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਅਸੀਂ ਕਿਸੇ ਮਹਿਲਾ ਮਰੀਜ ਤੋੋਂ ਕੋਈ ਪੈਸਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਸਾਡੀ ਵਿਭਾਗ ਵੱਲੋਂ ਚੈਕਿੰਗ ਕੀਤੀ ਗਈ ਹੈ, ਪਰ ਕਦੇ ਕੋਈ ਅਜਿਹੀ ਵਸਤੂ ਜਾ ਕੋਈ ਅਜਿਹੀ ਸ਼ਿਕਾਇਤ ਨਹੀਂ ਪਾਈ ਗਈ।
ਇਹ ਵੀ ਪੜ੍ਹੋ: ‘ਮੇਰੇ ਤੋਂ ਲਿਖ ਕੇ ਲੈ ਲਵੋ AAP ਸੰਗਰੂਰ ਜ਼ਿਮਨੀ ਚੋਣ ਹਾਰੇਗੀ‘