ਅੰਮ੍ਰਿਤਸਰ: ਲਾਰੈਂਸ ਰੋਡ ਦੇ ਨਾਵਲਟੀ ਚੌਕ ਵਿੱਚ ਹੀਰਾ ਪਨੀਰ ਵਾਲੇ ਦੀ ਦੁਕਾਨ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੀ ਦੁਕਾਨ ਉੱਤੇ ਦੁੱਧ ਦੇ ਭਰੇ ਪਤੀਲੇ ਵਿਚ ਕਾਫੀ ਮੱਖੀਆ-ਮੱਛਰ ਮਰੇ ਹੋਏ ਸੀ। ਇਸ ਦੇ ਚੱਲਦੇ ਅੱਜ ਸਵੇਰੇ ਤੜਕਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਹੀਰਾ ਪਨੀਰ ਵਾਲੇ ਦੀ ਦੁਕਾਨ ਉੱਤੇ ਰੇਡ ਕੀਤੀ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨ 'ਚ ਪਏ ਦੁੱਧ ਦੇ ਸੈਂਪਲ ਵੀ ਲਏ ਗਏ।
ਦੁੱਧ ਦੇ ਪਤੀਲੇ 'ਚ ਮਰੇ ਸਨ ਮੱਖੀਆਂ-ਮੱਛਰ: ਇਸ ਮੌਕੇ ਗੱਲਬਾਤ ਕਰਦੇ ਸਿਹਤ ਵਿਭਾਗ ਦੇ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਬੀਤੀ ਰਾਤ ਨੂੰ ਇੱਕ ਵੀਡੀਓ ਸਾਡੇ ਕੋਲ ਕੁੱਝ ਲੋਕਾਂ ਵਲੋਂ ਭੇਜੀ ਗਈ ਸੀ ਜਿਸ ਵਿੱਚ ਨਾਵਲਟੀ ਚੌਕ ਵਿੱਚ ਹੀਰਾ ਪਨੀਰ ਵਾਲੇ ਦੀ ਦੁਕਾਨ ਦੇ ਦੁੱਧ ਵਿੱਚ ਮੱਖੀ ਮੱਛਰ ਮਰੇ ਪਏ ਸਨ। ਉਸ ਦਾ ਸੈਂਪਲ ਲੈਣ ਲਈ ਉਹ ਮੌਕੇ ਉੱਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅਸੀ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਵਾਂਗੇ। ਉਨ੍ਹਾਂ ਕਿਹਾ ਕਿ ਇੱਥੇ ਗੰਦਗੀ ਦਾ ਚਲਾਨ ਕੱਟਿਆ ਗਿਆ ਹੈ ਤੇ ਇਨ੍ਹਾਂ ਦੇ ਦੁੱਧ ਵਿੱਚ ਪਾਣੀ ਤੇ ਇਲਾਚੀ ਪਈ ਹੋਈ ਸੀ। ਦੁਕਾਨ ਦੇ ਮਾਲਕ ਨੇ ਸਾਨੂੰ ਦੱਸਿਆ ਕਿ ਉਹ ਖਰਾਬ ਦੁੱਧ ਸੀ ਜਿਸ ਨੂੰ ਅਸੀਂ ਸੁੱਟਣਾ ਸੀ। ਕਿਸੇ ਨੇ ਇਹ ਵੀਡਿਓ ਬਣਾਕੇ ਵਾਇਰਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸੈਂਪਲ ਦੀ ਰਿਪੋਰਟ 10 ਤੋਂ 15 ਦਿਨਾਂ ਦੇ ਵਿੱਚ ਆਵੇਗੀ। ਫ਼ਿਰ ਅਗਲੀ ਕਾਰਵਾਈ ਕੀਤੀ ਜਾਵੇਗੀ।
- Khanna Road Accident: ਓਵਰਸਪੀਡ ਕਾਰ ਨੇ ਤਿੰਨ ਨੌਜਵਾਨਾਂ ਨੂੰ ਦਰੜਿਆ, ਦੋ ਦੀ ਮੌਤ, ਇੱਕ ਗੰਭੀਰ
- Acid Ban in Delhi: MCD ਨੇ ਜਨਤਕ ਪਖਾਨਿਆਂ 'ਚ ਤੇਜ਼ਾਬ ਦੀ ਵਰਤੋਂ 'ਤੇ ਲਗਾਈ ਪਾਬੰਦੀ, ਮਹਿਲਾ ਕਮਿਸ਼ਨ ਦੇ ਸੰਮਨ 'ਤੇ ਹੋਈ ਕਾਰਵਾਈ
- jump to death Stunt: 66 ਸਾਲ ਦਾ ਸਟੰਟਮੈਨ, 60 ਫੁੱਟ ਦੀ ਉਚਾਈ ਤੋਂ ਮਾਰਦਾ ਹੈ 'ਮੌਤ ਦੀ ਛਾਲ'
ਦੁਕਾਨਦਾਰ ਨੇ ਕਿਹਾ- ਸਾਡੇ ਕੋਲ ਦੇਸ਼-ਵਿਦੇਸ਼ਾਂ ਦੇ ਲੋਕ ਖਾਣ ਆਉਂਦੇ: ਉਥੇ ਹੀ, ਹੀਰਾ ਪਨੀਰ ਵਾਲੇ ਦੁਕਾਨਦਾਰ ਦਮਨ ਨੇ ਦੱਸਿਆ ਕਿ ਅਸੀ ਉਹ ਦੁੱਧ ਬਾਹਰ ਸੁੱਟਣਾ ਸੀ ਤੇ ਕਿਸੇ ਨੇ ਵੀਡਿਓ ਬਣਾਕੇ ਵਾਇਰਲ ਕਰ ਦਿੱਤੀ ਸੀ। ਉਸ ਸਮੇਂ ਸਵੇਰੇ ਚਾਰ ਵਜੇ ਦਾ ਸਮਾਂ ਸੀ। ਅਜੇ ਦੁਕਾਨ ਖੋਲ੍ਹਣੀ ਸੀ, ਜੋ ਕਿ ਤੁਸੀਂ ਵੀਡਿਓ ਵਿੱਚ ਵੇਖ ਸਕਦੇ ਹੋ। ਕੋਈ ਕੁਰਸੀ ਬਾਹਰ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਇੱਥੇ ਸਾਡੇ ਕੋਲ ਖਾਣ ਪੀਣ ਲਈ ਆਉਂਦੇ ਹਨ। ਸਾਡਾ ਸਮਾਨ ਵਧੀਆ ਹੋਣ ਕਰਕੇ ਸਾਡੇ ਕੋਲ ਲੋਕ ਆਉਂਦੇ ਹਨ।